

ਕੈਨੇਡਾ `ਚ ਇਕ ਹੋਰ ਪੰਜਾਬੀ ਨੌਜਵਾਨ ਹੋਇਆ ਲਾਪਤਾ ਮੋਗਾ, 17 ਜੂਨ 2025 : ਪੰਜਾਬੀਆ ਦੀ ਮਨਪਸੰਦ ਧਰਤੀ ਕੈਨੇਡਾ ਵਿਖੇ ਪੰਜਾਬ ਦੇ ੰਿਪੰਡ ਹਿੰਮਤਪੁਰਾ ਦੇ ਰਹਿਣ ਵਾਲੇ 23 ਸਾਲਾ ਨਵਦੀਪ ਨਾਮ ਦਾ ਨੌਜਵਾਨ ਅਚਾਨਕ ਹੀ ਲਾਪਤਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਨਵਦੀਪ ਜਿਸ ਵਲੋਂ ਆਪਣੇ ਦੋਸਤਾਂ ਨਾਲ ਕੈਂਪਿੰਗ ਲਈ ਕਾਰ ਵਿਚ ਸਵਾਰ ਹੋ ਕੇ ਜਾਇਆ ਗਿਆ ਸੀ ਦੀ ਕਾਰ ਸਲਿਪ ਹੋ ਕੇ ਨਦੀ ਵਿਚ ਡਿੱਗ ਗਈ ਤੇ ਕਾਰ ਵਿਚ ਸਵਾਰ ਬਾਕੀ ਤਿੰਨ ਦੋਸਤ ਜੋ ਕਿ ਨਿਕਲ ਗਏ ਪਰ ਨਵਦੀਪ ਜੋ ਕਿ ਕਾਰ ਵਿਚ ਹੀ ਫਸਿਆ ਰਿਹਾ ਨਿਕਲ ਹੀ ਨਾ ਸਕਿਆ। ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਨਵਦੀਪ ਨਦੀ ਵਿਚ ਹੀ ਵਹਿ ਗਿਆ।