
Crime
0
ਥਾਣਾ ਭਾਦਸੋਂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਬਲਾਤਕਾਰ ਦਾ ਕੇਸ ਦਰਜ
- by Jasbeer Singh
- April 18, 2025

ਥਾਣਾ ਭਾਦਸੋਂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਭਾਦਸੋਂ (ਪਟਿਆਲਾ) : ਥਾਣਾ ਭਾਦਸੋਂ ਪੁਲਸ ਨੇ ਇਕ ਵਿਅਕਤੀ ਵਿਰੁੱਧ 64 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਧਰਮਵੀਰ ਪੁੱਤਰ ਗੋਲਡੀ ਵਾਸੀ ਪਿੰਡ ਆਦਮਵਾਲ ਜਿਲਾ ਮਲੇਰਕੋਟਲਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 15 ਅਪੈ੍ਰਲ ਦੀ ਸ਼ਾਮ ਨੂੰ ਉਕਤ ਵਿਅਕਤੀ ਧਰਮਵੀਰ ਨੇ ਉਸਦੇ ਘਰ (ਝੁੱਗੀ) ਅੰਦਰ ਵੜ ਕੇ ਉਸ ਨਾਲ ਬਲਾਤਕਾਰ ਕੀਤਾ। ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।