

7 ਜਣਿਆਂ ਵਿਰੁੱਧ ਜਾਅਲੀ ਕਰੰਸੀ ਦਾ ਧੰਦਾ ਕਰਨ ਤੇ ਕੇਸ ਦਰਜ ਨਾਭਾ, 18 ਜੂਨ : ਥਾਣਾ ਸਦਰ ਨਾਭਾ ਦੀ ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ- ਵੱਖ ਧਾਰਾਵਾਂ 318 (4), 179, 180, 308 (2), 61 (2) ਬੀ. ਐਨ. ਐ. ਤਹਿਤ ਜਾਅਲੀ ਕਰੰਸੀ ਦਾ ਕੰਮ ਕਰਨ ਤੇ ਕੇ ਦਰਜ ਕੀਤਾ ਹੈ। ਜਿਹੜੇ 7 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਵਿੰਦਰ ਕੋਰ ਪਤਨੀ ਪਾਲ ਸਿੰਘ ਵਾਸੀ ਕਰਤਾਰ ਨਗਰ ਖੰਨਾ, ਕਰਮਜੀਤ ਕੋਰ ਪਤਨੀ ਭੋਲਾ ਸਿੰਘ ਵਾਸੀ ਉੱਗੋਕੇ ਥਾਣਾ ਸਹਿਣਾ ਜਿਲਾ ਬਰਨਾਲਾ, ਰਣਬੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਢੱਡਰੀਆ ਜਿਲਾ ਸੰਗਰੂਰ, ਜੋਗਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਘੰਗੇਰਾ ਜਿਲਾ ਹੁ਼ਸਿਆਰਪੁਰ, ਭੁਪਿੰਦਰਪਾਲ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਧੂਰਾ ਜਿਲਾ ਸੰਗਰੂਰ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੁਦਾਇਆ, ਲੱਕੀ ਮੋਗਾ ਪੁੱਤਰ ਵਿਸਾਖੀ ਰਾਮ ਵਾਸੀ ਮਕਾਨ ਨੰ. 48669 ਬੀ-5 ਟਿੱਬਾ ਰੋਡ ਕੰਪਨੀ ਬਾਗ ਗਲੀ ਨੰ. 02 ਲੁਧਿਆਣਾ ਸ਼ਾਮਲ ਹਨ। ਪੁਲਸ ਮੁਤਾਬਕ ਐਸ. ਆਈ. ਨਵਦੀਪ ਕੌਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਗਲਵੱਟੀ ਮੰਡੀ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਜਾਅਲੀ ਕਰੰਸੀ ਲੈਣ/ਦੇਣ ਦਾ ਲੋਕਾਂ ਨੂੰ ਲਾਲਚ ਦੇ ਕੇ ਇਕ ਲੱਖ ਰੁਪਏ ਦੀ ਅਸਲ ਕਰੰਸੀ ਪਿੱਛੇ ਪੰਜ ਲੱਖ ਰੁਪਏ ਦੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਦੇ ਹਨ ਤੇ ਅੱਜ ਵੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਨ ਲਈ ਦੋ ਗੱਡੀਆ ਵਿਚ ਸਵਾਰ ਹੋ ਕੇ ਮਲੇਰਕੋਟਲਾ ਵਾਲੇ ਪਾਸੇ ਤੋ ਆ ਰਹੇ ਹਨ, ਜਿਸ ਤੇ ਨਾਕਾਬੰਦੀ ਦੌਰਾਨ ਉਪਰੋਕਤ ਵਿਅਕਤੀਆਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।