

ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਘਨੌਰ, 12 ਜੂਨ : ਥਾਣਾ ਖੇੜੀ ਗੰਢਿਆਂ ਪੁਲਿਸ ਕੋਲ ਸ਼ਿਕਾਇਤਕਰਤਾ ਕਰਮ ਸਿੰਘ ਪੁੱਤਰ ਰਾਮ ਆਸਰਾ ਵਾਸੀ ਪਿੰਡ ਸੇਹਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੇ ਦਿਨੀਂ ਰਾਤ ਦੇ ਸਮੇਂ ਪਿੰਡ ਦੇ ਬੱਗਾ ਸਿੰਘ, ਗੁਰਸੇਵਕ ਸਿੰਘ, ਗੁਰਸੰਗਤ ਸਿੰਘ ਪੁੱਤਰਾਨ ਸਤਪਾਲ ਸਿੰਘ, ਰਿੰਕੂ ਸਿੰਘ ਪੁੱਤਰ ਧਰਮ ਸਿੰਘ, ਗੁਰਸੇਵਕ ਸਿੰਘ ਪੁੱਤਰ ਧਰਮ ਸਿੰਘ, ਨਵਤੇਜ ਸਿੰਘ ਪੁੱਤਰ ਮੁਖਤਿਆਰ ਸਿੰਘ, ਮਨਜੀਤ ਸਿੰਘ ਪੁੱਤਰ ਲਾਭ ਸਿੰਘ, ਦੀਆ ਸੁਮੀ ਪੁੱਤਰ ਮਹਿੰਦਰ ਸਿੰਘ, ਕਮਲ ਸਿੰਘ ਪੁੱਤਰ ਭਾਗ ਸਿੰਘ ਨੇ ਮੇਰੇ ਘਰ ਅੰਦਰ ਦਾਖਲ ਹੋ ਕੇ ਮੇਰੇ ਲੜਕੇ ਅਮਨਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਬੱਗਾ ਸਿੰਘ, ਗੁਰਸੇਵਕ ਸਿੰਘ, ਗੁਰਸੰਗਤ ਸਿੰਘ ਪੁੱਤਰਾਨ ਸਤਪਾਲ ਸਿੰਘ, ਰਿੰਕੂ ਸਿੰਘ ਪੁੱਤਰ ਧਰਮ ਸਿੰਘ, ਗੁਰਸੇਵਕ ਸਿੰਘ ਪੁੱਤਰ ਧਰਮ ਸਿੰਘ, ਨਵਤੇਜ ਸਿੰਘ ਪੁੱਤਰ ਮੁਖਤਿਆਰ ਸਿੰਘ, ਮਨਜੀਤ ਸਿੰਘ ਪੁੱਤਰ ਲਾਭ ਸਿੰਘ, ਦੀਆ ਸੁਮੀ ਪੁੱਤਰ ਮਹਿੰਦਰ ਸਿੰਘ, ਕਮਲ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਸੇਹਰਾ ਖਿਲਾਫ ਧਾਰਾ 333, 351(3), 115 (2),191(3),190 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।