post

Jasbeer Singh

(Chief Editor)

National

ਕੇਂਦਰੀ ਜਾਂਚ ਏਜੰਸੀ ਕੀਤੀ ਦਿੱਲੀ ਸਮੇਤ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ

post-img

ਕੇਂਦਰੀ ਜਾਂਚ ਏਜੰਸੀ ਕੀਤੀ ਦਿੱਲੀ ਸਮੇਤ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ ਨਵੀਂ ਦਿੱਲੀ, 5 ਜੁਲਾਈ 2025 : ਡੰਕੀ ਰੂਟ ਰਾਹੀਂ ਭੋਲੇ ਭਾਲ ਲੋਕਾਂ ਨੂੰ ਵਿਦੇਸ਼ ਭੇਜਣ ਤੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ) ਵਲੋ਼ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਏਜੰਸੀ ਵਲੋਂ ਅੱਜ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੋ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ। ਯੂ. ਐਸ. ਡੰਕੀ ਰੂਟ ਤੇ ਮਨੁੱਖੀ ਤਸਕਰੀ ਨਾਲ ਸਬੰਧਤ ਰੈਕੇਟ ਵਿਚ ਕੌਣ ਸੀ ਸ਼ਾਮਲ ਰਾਸ਼ਟਰੀ ਜਾਂਚ ਏਜੰਸੀ ਐਨ. ਆਈ. ਏ. ਵਲੋਂ ਯੂ. ਐਸ. ਡੰਕੀ ਰੂਟ ਤੇ ਮਨੁੱਖੀ ਤਸਕਰੀ ਦੇ ਰੈਕੇਟ ਵਿਚ ਸ਼ਾਮਲ ਜਿਨ੍ਹਾਂ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਸੰਨੀ ਉਰਫ਼ ਸੰਨੀ ਡੋਂਕਰ, ਵਾਸੀ ਧਰਮਸ਼ਾਲਾ, ਜਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਸ਼ੁਭਮ ਸੰਧਲ ਉਰਫ਼ ਦੀਪ ਹੁੰਡੀ, ਵਾਸੀ ਰੋਪੜ (ਪੰਜਾਬ) ਵਜੋਂ ਹੋਈ ਹੈ। ਸੰਨੀ ਨੇ ਮਾਰੀ ਹੈ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਦੇ ਨਾਮ ਦੇ ਠੱਗੀ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸੰਨੀ ਜੋ ਕਿ ਆਪਣੀ ਪਤਨੀ ਨਾਲ ਕਈ ਵਾਰ ਵਿਦੇਸ਼ ਦੀ ਯਾਤਰਾ ਕਰ ਚੁੱਕਿਆ ਹੈ ਵਲੋ਼ ਆਪਣੀ ਪਤਨੀ ਨਾਲ ਮਿਲ ਕੇ ਡੰਕੀ ਰੂਟ ਰਾਹੀਂ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ। ਸੰਨੀ ਜਿਸਦਾ ਵਿਆਹ ਮਾਸਕੋ ਦੀ ਇਕ ਕੁੜੀ ਨਾਲ ਹੋਇਆ ਪਿਆ ਹੈ ਕੋਲ ਇਕ ਛੋਟੀ ਕੁੜੀ ਵੀ ਹੈ। ਸੰਨੀ ਤੇ ਕੀ ਕੀ ਹਨ ਦੋਸ਼ ਏਜੰਸੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਵਿਚੋਂ ਸੰਨੀ ਤੇ ਸਿਰਫ਼ ਡੰਕੀ ਰੂਟ ਰਾਹੀਂ ਲੋਕਾਂ ਨੂੰ ਵਿਦੇਸ਼ ਭੇਜ ਕੇ ਠੱਗੀ ਮਾਰਨਾ ਹੀ ਨਹੀਂ ਬਲਕਿ ਮਨੁੱਖੀ ਤਸਕਰੀਦੇ ਨਾਲ-ਨਾਲ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ। ਜਿਸ ਤਹਿਤ ਐਨ. ਆਈ. ਏ. ਵਲੋਂ ਸਨੀ ਤੇ ਮਨੁੱਖੀ ਤਸਕਰੀ ਲਈ ਧਾਰਾ 143, ਅਪਰਾਧ ਦੇ ਸਬੂਤ ਗਾਇਬ ਕਰਨ ਜਾਂ ਅਪਰਾਧੀ ਨੂੰ ਲੁਕਾਉਣ ਲਈ ਧਾਰਾ 238, ਧੋਖਾਧੜੀ ਲਈ ਧਾਰਾ 318, ਅਪਰਾਧਕ ਸਾਜਿ਼ਸ਼ ਲਈ ਧਾਰਾ 61(2) ਤੇ ਪੰਜਾਬ ਯਾਤਰਾ ਪੇਸ਼ੇਵਰ ਰੈਗੂਲੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

Related Post