ਖਟਕੜ ਕਲਾਂ ਵਿਖੇ ਧਰਨਾ ਦੇਣਾ ਸ਼ਹੀਦਾਂ ਦਾ ਅਪਮਾਨ - ਅਰਵਿੰਦ ਖੰਨਾ
- by Jasbeer Singh
- April 6, 2024
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ’ਚ ਫਸੇ ਅਰਵਿੰਦ ਕੇਜਰੀਵਾਲ ਦੇ ਪੱਖ ਵਿਚ ਖਟਕੜ ਕਲਾਂ ਵਿਖੇ ਭੁੱਖ ਹੜਤਾਲ ਕਰਨ ਗੈਰ ਵਾਜਿਬ ਹੈ। ਅਜਿਹਾ ਕਰਨਾ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਅਪਮਾਨ ਹੈ। ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੰਤਰ-ਮੰਤਰ ਦੀ ਪੈਦਾਇਸ਼ ਹੈ ਅਤੇ ਇਸ ਨੂੰ ਆਪਣੇ ਆਕਾ ਦੇ ਪੱਖ ਵਿਚ ਧਰਨਾ ਵੀ ਜੰਤਰ ਮੰਤਰ ਤੇ ਲਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਪੇ੍ਰਰਨਾ ਸਰੋਤ ਹਨ ਜਦਕਿ ਕੇਜਰੀਵਾਲ ਨੂੰ ਕਥਿਤ ਸ਼ਰਾਬ ਘੁਟਾਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਦੇ ਹੱਕ ਵਿਚ ਰੋਸ ਮੁਜ਼ਾਹਰਾ ਕਰਕੇ ਖਟਕੜ ਕਲਾਂ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਨਹੀਂ ਕਰਨਾ ਚਾਹੀਦਾ।
Popular Tags:
Related Post
ਜਾਣੋ Pain Killer ਦਵਾਈਆਂ ਦਾ ਵੱਧ ਸੇਵਨ ਕਰਣ ਦਾ ਕਿ ਹੋ ਸਕਦਾ ਭਾਰੀ ਨੁਕਸਾਨ ?
September 16, 2024Popular News
Hot Categories
Subscribe To Our Newsletter
No spam, notifications only about new products, updates.