
ਨਸ਼ਾ ਛੁਡਾਊ ਮੁਹਿੰਮ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਸਾਈਕਲੋਥੌਨ 2.0 ਨੂੰ ਹਰੀ ਝੰਡੀ

ਨਸ਼ਾ ਛੁਡਾਊ ਮੁਹਿੰਮ ਤਹਿਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਸਾਈਕਲੋਥੌਨ 2.0 ਨੂੰ ਹਰੀ ਝੰਡੀ ਹਰਿਆਣਾ, 28 ਅਪ੍ਰੈਲ 2025 : ਨਸ਼ਾ ਛੁਡਾਊ ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਅਮਲੀ ਜਾਮਾ ਪਾਉਂਦਿਆਂ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਵਲੋਂ ਅੱਜ ਸਿਰਸਾ ਵਿਚ ਸਾਈਕਲੋਥੋਨ 2. 0 ਨੂੰ ਹਰੀ ਝੰਡੀ ਦਿੱਤੀ ਗਈ । ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਹਰਿਆਣਾ ਦੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਹਰ ਨਾਗਰਿਕ ਵਲੋਂ ਨਿਸ਼ਚਾ ਕੀਤਾ ਗਿਆ ਹੈ ਕਿ ਨਸ਼ੇ ਦੀ ਆਦਤ ਨੂੰ ਜੜ੍ਹੋਂ ਖਤਮ ਕਰਦਿਆਂ ਹਰਿਆਣਾ ਨੂੰ ਨਸ਼ਾ ਮੁਕਤ ਬਣਾਉਣਾ ਹੈ। ਮੁੱਖ ਮੰਤਰੀ ਹਰਿਆਣਾ ਸੈਣੀ ਵਲੋਂ ਜੋ ਸਾਈਕਲੋਥੋਨ 2.0 ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਮੁੱਖ ਮੰਤਰੀ ਸੈਣੀ ਦੇ ਯਾਤਰਾ ਵਾਲੇ ਆਯੋਜਿਤ ਪ੍ਰੋਗਰਾਮ ਵਿਚ ਭਾਜਪਾ ਆਗੂ ਮਨੀਸ਼ ਸਿੰਗਲਾ ਨੂੰ ਪੁਲਸ ਵਲੋਂ ਸਟੇਜ਼ ਤੋਂ ਹਟਾਏ ਜਾਣ ਦੇ ਮਾਮਲੇ ਸਬੰਧੀ ਭਾਜਪਾ ਦੇ ਸਿਰਸਾ ਜਿਲ੍ਹਾ ਪ੍ਰਧਾਨ ਐਡਵੋਕੇਟ ਯਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਨਹੀਂ ਪਤਾ ਪਰ ਫਿਰ ਵੀ ਉਹ ਪਤਾ ਕਰਕੇ ਹੀ ਕੁੱਝ ਆਖ ਸਕਦੇ ਹਨ। ਦੱਸਣਯੋਗ ਹੈ ਕਿ ਮਨੀਸ਼ ਸਿੰਗਲਾ ਓੜੀਸਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ ਦੇ ਸਪੁੱਤਰ ਹਨ।