
Latest update
0
ਮੁੱਖ ਮੰਤਰੀ ਕਰਨਗੇ ਸੀ. ਐਚ. ਬੀ. ਕਾਮਿਆਂ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੀ ਪ੍ਰਧਾਨਗੀ
- by Jasbeer Singh
- July 11, 2025

ਮੁੱਖ ਮੰਤਰੀ ਕਰਨਗੇ ਸੀ. ਐਚ. ਬੀ. ਕਾਮਿਆਂ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵਲੋਂ ਪਾਵਰਕਾਮ ਦੇ ਸੀ. ਐਚ. ਬੀ. ਕਾਮਿਆਂ ਨਾਲ 12 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤੀ ਜਾਵੇਗੀ।ਇਹ ਜਾਣਕਾਰੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦਿੱਤੀ। ਮੀਟਿੰਗ ਹੋਣੀ ਸੀ 10 ਨੂੰ ਪਰ ਹੁਣ ਹੋਵੇਗੀ 12 ਨੂੰ ਚੰਡੀਗੜ੍ਹ ਵਿਖੇ ਪਾਵਰਕਾਮ ਦੇ ਸੀ. ਐਚ. ਬੀ. ਕਾਮਿਆਂ ਦੀ ਜਥੇਬੰਦੀ ਨਾਲ ਜੋ ਮੀਟਿੰਗ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ 10 ਜੁਲਾਈ ਨੂੰ ਕੀਤੀ ਜਾਣੀ ਸੀ ਹੁਣ ਓਹੀ ਮੀਟਿੰਗ 12 ਜੁਲਾਈ ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਵੇਗੀ।