
Crime
0
ਸਿਟੀ ਰਾਜਪੁਰਾ ਪੁਲਸ ਕੀਤਾ ਪੰਜ ਛੇ ਅਣਪਛਾਤਿਆਂ ਵਿਰੁੱਧ ਕੁੱਟਮਾਰ ਦਾ ਕੇਸ ਦਰਜ
- by Jasbeer Singh
- June 6, 2025

ਸਿਟੀ ਰਾਜਪੁਰਾ ਪੁਲਸ ਕੀਤਾ ਪੰਜ ਛੇ ਅਣਪਛਾਤਿਆਂ ਵਿਰੁੱਧ ਕੁੱਟਮਾਰ ਦਾ ਕੇਸ ਦਰਜ ਰਾਜਪੁਰਾ, 6 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਪੰਜ ਛੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 191 (1), 190, 351 (2) ਬੀ. ਐਨ. ਐਸ. ਤਹਿਤ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਣਵੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਕਾਨ ਨੰ. 165 ਵਾਰਡ ਨੰ. 05 ਫੋਕਲ ਪੁਆਇੰਟ ਰਾਜਪੁਰਾ ਨੇ ਦੱਸਿਆ ਕਿ 4 ਜੂਨ 2025 ਉਹ ਜਦੋਂ ਉਹ ਸੈਰ ਕਰ ਰਿਹਾ ਸੀ ਤਾਂ ਪੰਜ ਛੇ ਅਣਪਛਾਤੇ ਵਿਅਕਤੀ ਤੇਜਧਾਰ ਹਥਿਆਰਾਂ ਸਮੇਤ ਆਏ ਅਤੇ ਉਸ ਕਿਰਪਾਨਾਂ ਅਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਤੇ ਜਾਨੋਂ ਮਾਰਨ ਦੀਆ ਧਮਕੀਆਂ ਦੇ ਕੇ ਮੌਕੇ ਤੋ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।