

ਥਾਣਾ ਸਿਟੀ ਰਾਜਪੁਰਾ ਕੀਤਾ ਦੋ ਵਿਰੁੱਧ ਦੜ੍ਹਾ ਸੱਟਾ ਲਗਾਉਣ ਤੇ ਕੇਸ ਦਰਜ ਰਾਜਪੁਰਾ, 5 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਦੜ੍ਹਾ ਸੱਟਾ ਲਗਾਉਣ ਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਨਵੀਨ ਬੱਬਰ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰ. 1937 ਰਾਜਪੁਰਾ, ਜਤਿਨ ਚਾਵਲਾ ਪੁੱਤਰ ਸੁਰਿੰਦਰ ਚਾਵਲਾ ਵਾਸੀ ਮਕਾਨ ਨੰ. 1457 ਨੇੜੇ ਐਨ.ਟੀ.ਸੀ ਸਕੂਲ ਰਾਜਪੁਰਾ ਸ਼ਾਮਲ ਹਨ। ਪੁਲਸ ਮੁਤਾਬਕ ਏ. ਐਸ. ਆਈ. ਨਿਸ਼ਾਨ ਸਿੰਘ ਜੋ ਕਿ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਲਸ ਪਾਰਟੀ ਸਮੇਤ ਲਿਬਰਟੀ ਚੌਂਕ ਰਾਜਪੁਰਾ ਕੋਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਰੋਇਲ ਹੋਟਲ ਨੇੜੇ ਅਨਾਜ ਮੰਡੀ ਰਾਜਪੁਰਾ ਵਿਖੇ ਟੀ. ਵੀ. ਸਕਰੀਨ ਤੇ ਆਈ. ਪੀ. ਐਲ . ਮੈਚ ਤੇ ਦੜ੍ਹਾ ਸੱਟਾ ਲਗਾ ਰਹੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਧੋਖਾਧੜੀ ਕਰ ਰਹੇ ਹਨ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।