
ਜਲੰਧਰ ਬੱਸ ਸਟੈਂਡ ਦੇ ਬਾਹਰ ਹੰਗਾਮਾ, ਲੋਕਾਂ ਨੇ ਔਰਤ 'ਤੇ ਲਗਾਏ ਦੇਹ ਵਪਾਰ ਦੇ ਦੋਸ਼..
- by Jasbeer Singh
- August 20, 2024
-1724150346.jpg)
ਜਲੰਧਰ: ਜਲੰਧਰ ਬੱਸ ਸਟੈਂਡ ਦੇ ਬਾਹਰ ਸੋਮਵਾਰ ਰਾਤ ਨੂੰ ਝਗੜਾ ਵਧ ਗਿਆ। ਸਥਾਨਕ ਨਿਵਾਸੀ ਇੰਦਰਜੀਤ ਨੇ ਦਾਅਵਾ ਕੀਤਾ ਕਿ ਇਕ ਔਰਤ ਦੇਹ ਵਪਾਰ ਦਾ ਧੰਦਾ ਕਰਦੀ ਸੀ ਅਤੇ ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇੰਦਰਜੀਤ ਅਨੁਸਾਰ ਉਹ ਰਾਤ ਸਮੇਂ ਬੱਸ ਸਟੈਂਡ ਨੇੜੇ ਰੋਟੀ ਦਾ ਸਮਾਨ ਲੈਣ ਆਇਆ ਸੀ, ਜਦੋਂ ਉਸ ਨੇ ਦੇਖਿਆ ਕਿ ਔਰਤ ਨਸ਼ੇ ਦੀ ਹਾਲਤ 'ਚ ਨੌਜਵਾਨ ਨਾਲ ਬਹਿਸ ਕਰ ਰਹੀ ਸੀ। ਇੰਦਰਜੀਤ ਨੇ ਦੋਸ਼ ਲਾਇਆ ਕਿ ਉਕਤ ਔਰਤ ਨੇ ਨੌਜਵਾਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਬਦਲੇ 'ਚ ਨਸ਼ਾ (ਚਿੱਟਾ) ਮੰਗ ਕੇ ਉਨ੍ਹਾਂ ਨੂੰ ਦੇਹ ਵਪਾਰ ਦੀ ਪੇਸ਼ਕਸ਼ ਕੀਤੀ।ਉਸ ਨੇ ਇਹ ਵੀ ਕਿਹਾ ਕਿ ਔਰਤ ਨੇ ਉਸ 'ਤੇ ਪਥਰਾਅ ਕੀਤਾ। ਇਸ ਦੇ ਨਾਲ ਹੀ ਮਹਿਲਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਨਾਲ ਛੇੜਛਾੜ ਹੋਈ ਹੈ। ਔਰਤ ਦਾ ਕਹਿਣਾ ਹੈ ਕਿ ਉਹ ਬੱਸ ਲੈਣ ਲਈ ਜਲੰਧਰ ਬੱਸ ਸਟੈਂਡ ਆਈ ਸੀ ਪਰ ਉਥੇ ਉਸ ਨਾਲ ਛੇੜਛਾੜ ਕੀਤੀ ਗਈ। ਬਾਅਦ 'ਚ ਔਰਤ ਨੇ ਅਜੀਬ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ ਤੋਂ ਭੱਜ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |