
ਸਹਿਕਾਰੀ ਖੇਤੀ ਵਿਕਾਸ ਬੈਂਕ ਸੰਗਰੂਰ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਮਨਾਇਆ
- by Jasbeer Singh
- July 15, 2025

ਸਹਿਕਾਰੀ ਖੇਤੀ ਵਿਕਾਸ ਬੈਂਕ ਸੰਗਰੂਰ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਮਨਾਇਆ - 44ਵਾਂ ਨਬਾਰਡ ਸਥਾਪਨਾ ਦਿਵਸ ਮਨਾਇਆ ਸੰਗਰੂਰ, 15 ਜੁਲਾਈ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸੰਗਰੂਰ ਵੱਲੋਂ ਜਿਲ੍ਹਾ ਪੱਧਰ ਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਅਧੀਨ ਪੇਂਡੂ ਵਿਕਾਸ ਵਿਚ ਸਹਿਕਾਰਤਾ ਵਿਭਾਗ ਦੀ ਭੂਮਿਕਾ ਸਬੰਧੀ ਵਿਚਾਰ ਗੋਸ਼ਟੀ ਅਤੇ ਏਕ ਪੇੜ ਮਾਂ ਕੇ ਨਾਂਮ ਮੁਹਿੰਮ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਅਤੇ ਨਾਬਾਰਡ ਸਥਾਪਨਾ ਦਿੱਵਸ ਸੁਖਵਿੰਦਰ ਕੌਰ, ਉਪਲੀ ਦੀ ਪ੍ਰਧਾਨਗੀ ਹੇਠ ਸਹਿਕਾਰੀ ਖੇਤੀ ਵਿਕਾਸ ਬੈਂਕ, ਸੰਗਰੂਰ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਪ੍ਰਕਾਸ਼ ਸਿੰਘ, ਸੀ.ਈ.ਆਈ, ਪੰਨਕੋਫੈਡ ਚੰਡੀਗੜ੍ਹ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਉਪਰੰਤ ਸਹਿਕਾਰੀ ਖੇਤੀ ਵਿਕਾਸ ਬੈਂਕ ਜਿਲ੍ਹਾ ਸੰਗਰੂਰ ਦੇ ਜਿਲ੍ਹਾ ਮੈਨੇਜਰ ਸ਼ੈਲੇਂਦਰ ਕੁਮਾਰ ਗਰਗ ਨੇ ਸਹਿਕਾਰਤਾ ਲਹਿਰ ਬਾਰੇ ਜਾਣਕਾਰੀ ਦਿੰਦੇ ਅਤੇ ਸਹਿਕਾਰੀ ਬੈਂਕਾਂ ਦੇ ਪਿਛੋਕੜ ਬਾਰੇ ਦੱਸਿਆ। ਉਨਾਂ ਦੱਸਿਆ ਕਿ ਦੇਸ਼ ਦੀ ਹਰੀ ਕ੍ਰਾਂਤੀ ਵਿੱਚ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ । ਇਫਕੋ ਦੇ ਏਰੀਆ ਮੈਨੇਜਰ ਦਿਨੇਸ਼ ਜਿੰਦਲ ਵੱਲੋਂ ਖਾਦਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਵਿੱਚ ਖਾਦਾਂ ਦੇ ਉਤਪਾਦਨ ਦਾ ਚੌਥਾ ਹਿੱਸਾ ਇਫਕੋ ਵੱਲੋਂ ਤਿਆਰ ਕੀਤਾ ਜਾਂਦਾ ਹੈ, ਮਾਰਕਫੈਡ ਦੇ ਐਫ.ਐਸ.ਓ ਅਮਰਿੰਦਰਜੀਤ ਵਰਮਾਂ ਵੱਲੋਂ ਮਾਰਕਫੈਡ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਰਕਫੈਡ ਦੇ ਸਾਰੇ ਉਤਪਾਦ ਬਹੁਤ ਸ਼ੁੱਧਤਾ ਨਾਲ ਤਿਆਰ ਕੀਤੇ ਜਾਂਦੇ ਹਨ, ਸਹਿਕਾਰੀ ਸਭਾਵਾਂ, ਜਿਲ੍ਹਾ ਸੰਗਰੂਰ ਦੇ ਆਡਿਟ ਅਫਸਰ ਨਵਲ ਕਿਸ਼ੋਰ ਵੱਲੋਂ ਹਾਜਰ ਕਿਸਾਨਾਂ ਅਤੇ ਮਹਿਮਾਨਾਂ ਨੂੰ ਸਹਿਕਾਰਤਾ ਨਾਲ ਜੁੜਣ ਦੀ ਅਪੀਲ ਕੀਤੀ ਅਤੇ ਕਿਹਾ ਗਿਆ ਕਿ ਸਾਨੂੰ ਰੌਜਾਨਾਂ ਵਰਤੋਂ ਦਾ ਸਾਮਾਨ ਸਹਿਕਾਰੀ ਸਭਾਵਾਂ ਪਾਸੋਂ ਖਰੀਦ ਕਰਨਾ ਚਾਹੀਦਾ ਹੈ, ਅਵਤਾਰ ਸਿੰਘ, ਡਾਇਰੈਕਟਰ, ਸਟੇਟ ਖੇਤੀ ਵਿਕਾਸ ਬੈਂਕ ਚੰਡੀਗੜ੍ਹ ਵੱਲੋਂ ਆਪਣੇ ਸੰਬੋਧਨ ਵਿੱਚ ਨਾਬਾਰਡ ਪਾਸੋਂ ਖੇਤੀ ਵਿਕਾਸ ਬੈਂਕਾਂ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ । ਜਿਲ੍ਹਾ ਸੰਗਰੂਰ ਦੇ ਡੀ. ਡੀ. ਐਮ. ਨਾਬਾਰਡ ਮਨੀਸ਼ ਗੁਪਤਾਂ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦੇ ਹੋਏ ਨਾਬਾਰਡ ਦੇ 44ਵੇਂ ਸਥਾਪਣਾ ਦਿੱਵਸ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਸਹਿਕਾਰਤਾ ਵਰ੍ਹਾ 2025 ਮਨਾਇਆ ਜਾ ਰਿਹਾ ਹੈ। ਇਸ ਉਪਰੰਤ ਸਹਿਕਾਰੀ ਖੇਤੀ ਵਿਕਾਸ ਬੈਂਕ ਸੰਗਰੂਰ ਵੱਲੋਂ ਆਏ ਮਹਿਮਾਨਾਂ ਨੂੰ ਮਾਣ ਪੱਤਰ ਭੇਂਟ ਕੀਤੇ ਅਤੇ ਏਕ ਪੇੜਾ ਮਾਂ ਕੇ ਨਾਂਮ ਮੁਹਿੰਮ ਅਧੀਨ ਪੌਦੇ ਵੰਡੇ ਗਏ। ਨਾਬਾਰਡ ਦੇ ਸਥਾਪਨਾ ਦਿਵਸ ਸਬੰਧੀ ਕੇਕ ਵੀ ਕੱਟਿਆ ਗਿਆ । ਆਖਿਰ ਵਿੱਚ ਅਮਨਦੀਪ ਸਿੰਘ ਪੂਨੀਆਂ ਸਾਬਕਾ ਡਾਇਰੈਕਟਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਰਮਵੀਰ ਕੌਰ ਮੈਨੇਜਰ ਬੈਂਕ ਨੂੰ ਵਧੀਆਂ ਪ੍ਰੋਗਰਾਮ ਦਾ ਸੁਚਾਰੂ ਬੰਦੋਬਸਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਲਿਖਮ ਸਿੰਘ ਰਾਜਪ੍ਰੋਹਿਤ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਸੰਗੂਰਰ, ਅਨਿਲ ਗੋਇਲ ਸੀਨੀਅਰ ਆਡਿਟਰ, ਬੈਂਕ ਦੇ ਕਮੇਟੀ ਮੈਂਬਰ ਸੁਖਜੀਤ ਕੌਰ, ਪਰਮਿੰਦਰ ਕੌਰ, ਭਗਵੰਤ ਸਿੰਘ, ਸਤਿੰਦਰਜੀਤ ਸਿੰਘ, ਹਰਭਜਨ ਸਿੰਘ, ਜਗਰਾਜ ਸਿੰਘ, ਪ੍ਰਗਟ ਸਿੰਘ, ਰਾਮੇਸ਼ ਕੁਮਾਰ, ਜਿਲ੍ਹਾ ਸੰਗਰੂਰ ਦੇ ਖੇਤੀ ਵਿਕਾਸ ਬੈਂਕਾਂ ਦੇ ਮੈਨੇਜਰ ਸੁਰਿੰਦਰ ਗਰਗ, ਹਰਜੀਤ ਸਿੰਘ, ਭੁਪਿੰਦਰ ਖੁਰਾਣਾ, ਪੁਸ਼ਪਿੰਦਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗਗਨਦੀਪ ਸਿੰਘ ਅਤੇ ਸਮੂਹ ਸਟਾਫ ਗਗਨਦੀਪ ਜਿੰਦਲ, ਰਿਸ਼ੀਪਾਲ ਬਾਂਸਲ, ਜਸਕੀਰਤ ਸਿੰਘ, ਕਮਲ ਸ਼ਰਮਾਂ, ਅਮਨਦੀਪ ਕੌਰ, ਯਤੀਨ ਜੁਨੇਜਾ, ਸੁਖਦੇਵ ਸਿੰਘ, ਆਸ਼ਾ ਰਾਣੀ, ਡੀ.ਸੀ.ਯੂ ਸੰਗਰੂਰ ਦੇ ਮੈਨੇਜਰ ਜਸਵਿੰਦਰ ਸਿੰਘ ਅਤੇ ਉੱਘੇ ਕਿਸਾਨ ਮੈਂਬਰ ਮੇਵਾ ਸਿੰਘ ਉਪਲੀ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਮੁਕੇਸ਼ ਕੁਮਾਰ, ਸਾਗਰ ਕੁਮਾਰ, ਹਰਕੇਵਲ ਸਿੰਘ ਹਾਜਰ ਸਨ ।