post

Jasbeer Singh

(Chief Editor)

Sports

ਟੈਨਿਸ ’ਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ: ਸਾਇਨਾ

post-img

ਟੈਨਿਸ ’ਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ: ਸਾਇਨਾ ਨਵੀਂ ਦਿੱਲੀ, 11 ਜੁਲਾਈ : ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਲੱਗਦਾ ਹੈ ਕਿ ਜੇ ਉਸ ਨੇ ਬੈਡਮਿੰਟਨ ਖੇਡਣ ਦੀ ਥਾਂ ਟੈਨਿਸ ਦਾ ਰੈਕੇਟ ਫੜਿਆ ਹੁੰਦਾ ਤਾਂ ਉਹ ਬਿਹਤਰੀਨ ਪ੍ਰਦਰਸ਼ਨ ਕਰ ਸਕਦੀ ਸੀ। ਬੈਡਮਿੰਟਨ ਖਿਡਾਰਨ ਵਜੋਂ ਵੀ ਸਾਇਨਾ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਉਹ ਦੁਨੀਆ ’ਚ ਸਿਖਰਲਾ ਦਰਜਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ ਅਤੇ ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਥਲੀਟ ਵੀ ਬਣੀ। ਰਾਸ਼ਟਰਪਤੀ ਭਵਨ ਵਿੱਚ ‘ਹਰ ਸਟੋਰੀ, ਮਾਈ ਸਟੋਰੀ’ ਗੱਲਬਾਤ ਦੌਰਾਨ ਸਾਇਨਾ ਨੇ ਕਿਹਾ, ‘‘ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਜੇ ਮੇਰੇ ਮਾਪਿਆਂ ਨੇ ਮੈਨੂੰ ਟੈਨਿਸ ਖੇਡਣ ਲਾਇਆ ਹੁੰਦਾ ਤਾਂ ਚੰਗਾ ਹੁੰਦਾ। ਇਸ ਵਿੱਚ ਜ਼ਿਆਦਾ ਪੈਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਜ਼ਿਆਦਾਤਰ ਤਾਕਤਵਰ ਸੀ। ਮੈਂ ਟੈਨਿਸ ਵਿੱਚ ਬੈਡਮਿੰਟਨ ਤੋਂ ਬਿਹਤਰ ਕਰ ਸਕਦੀ ਸੀ।’’ ਸਾਇਨਾ ਨੇ ਕਈਆਂ ਨੂੰ ਬੈਡਮਿੰਟਨ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਹੈ ਪਰ ਜਦੋਂ ਉਸ ਨੇ ਅੱਠ ਸਾਲ ਦੀ ਉਮਰ ਵਿੱਚ ਖੇਡਣਾ ਸ਼ੁਰੂ ਕੀਤਾ ਸੀ ਤਾਂ ਉਸ ਲਈ ਕੋਈ ਆਦਰਸ਼ ਨਹੀਂ ਸੀ। ਸਾਇਨਾ ਨੇ ਕਿਹਾ, ‘‘ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੇਰੇ ਲਈ ਕੋਈ ਆਦਰਸ਼ ਨਹੀਂ ਸੀ। ਇਹ ਕਹਿਣ ਲਈ ਕੋਈ ਨਹੀਂ ਸੀ, ‘ਮੈਂ ਦੁਨੀਆ ਦੀ ਨੰਬਰ ਇੱਕ ਖਿਡਾਰੀ ਬਣਨਾ ਚਾਹੁੰਦੀ ਸੀ ਜਾਂ ਓਲੰਪਿਕ ਤਗ਼ਮਾ ਜੇਤੂ ਬਣਨਾ ਚਾਹੁੰਦੀ ਸੀ।’ ਮੇਰੇ ਤੋਂ ਪਹਿਲਾਂ ਮੈਂ ਕਿਸੇ ਨੂੰ ਬੈਡਮਿੰਟਨ ਵਿੱਚ ਅਜਿਹਾ ਕਰਦਿਆਂ ਨਹੀਂ ਦੇਖਿਆ ਸੀ।’’ ਲੰਡਨ ਓਲੰਪਿਕ ਦੇ ਕਾਂਸੇ ਦੇ ਤਗ਼ਮੇ ਤੋਂ ਇਲਾਵਾ ਸਾਇਨਾ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਕਈ ਸੋਨ ਤਗ਼ਮੇ ਜਿੱਤੇ। ਉਸ ਨੇ ਕਿਹਾ, ‘‘ਮੈਂ ਹਮੇਸ਼ਾ ਬੱਚਿਆਂ ਨੂੰ ਖੇਡਾਂ ’ਤੇ ਧਿਆਨ ਲਗਾਉਣ ਲਈ ਕਹਿੰਦੀ ਹਾਂ। ਚੀਨ 60-70 ਤਗ਼ਮੇ ਜਿੱਤਦਾ ਹੈ ਅਤੇ ਸਾਨੂੰ ਸਿਰਫ਼ ਤਿੰਨ-ਚਾਰ ਤਗ਼ਮੇ ਮਿਲਦੇ ਹਨ। ਇੰਨੇ ਸਾਰੇ ਡਾਕਟਰ ਅਤੇ ਇੰਜਨੀਅਰ ਹੁੰਦੇ ਹਨ ਅਤੇ ਉਨ੍ਹਾਂ ਦੇ ਨਾਮ ਅਖ਼ਬਾਰਾਂ ਵਿੱਚ ਨਹੀਂ ਆਉਂਦੇ।’’ ਸਾਇਨਾ ਨੇ ਕਿਹਾ, ‘‘ਮੈਂ ਖਾਸ ਕਰਕੇ ਲੜਕੀਆਂ ਨੂੰ ਅੱਗੇ ਆਉਣ ਲਈ ਕਹਾਂਗੀ ਕਿ ਉਹ ਫਿੱਟ ਹੋਣਾ ਸ਼ੁਰੂ ਕਰਨ ਤੇ ਖੇਡਾਂ ਵਿੱਚ ਆਉਣ।

Related Post