July 6, 2024 00:41:45
post

Jasbeer Singh

(Chief Editor)

Latest update

ਅਸਲੇ ਦੀ ਨੋਕ ’ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨਾਲ ਸਬੰਧਤ ਗਿਰੋਹ ਦੇ ਪੰਜ ਮੈਂਬਰ ਮਾਰੂ ਹਥਿਆਰਾਂ ਸਮੇਤ ਗਿ੍ਰਫਤਾਰ:

post-img

ਪਟਿਆਲਾ, ਰਾਜਪੁਰਾ 5 ਅਪ੍ਰੈਲ (ਜਸਬੀਰ) : ਪਟਿਆਲਾ ਪੁਲਸ ਨੇ ਐਸ.ਐਸ.ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਅਸਲੇ ਦੀ ਨੋਕ ‘ਤੇ ਲੁੱਟਾ ਖੋਹਾਂ ਕਰਨ ਵਾਲੇ ਗੈਂਬ ਨਾਲ ਸਬੰਧਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਹੈ। ਜਿਨ੍ਹਾਂ ਤੋਂ 2 ਨਾਜਾਇਜ਼ ਅਸਲੇ, 5 ਜਿੰਦਾ ਕਾਰਤੂਸ, ਮਾਰੂ ਹਥਿਆਰ ਅਤੇ ਚੋਰੀ ਦੇ ਵਹੀਕਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਪੀ ਇਨਵੈਸਟੀਗੇਸਨ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀ ਨੂੰ ਡੀ.ਐਸ.ਪੀ. ਬਿਕਰਮਜੀਤ ਬਰਾੜ ਅਤੇ ਡੀ.ਐਸ.ਪੀ ਡੀ ਅਵਤਾਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈਲ ਰਾਜਪੁਰਾ ਦੇ ਇੰਚਾਰਜ਼ ਇੰਸ: ਹੈਰੀ ਬੋਪਾਰਾਏ ਅਤੇ ਥਾਣਾ ਸਿਟੀ  ਰਾਜਪੁਰਾ ਦੀ ਪੁਲਸ ਵੱਲੋਂ ਸ਼ਿਵ ਕੁਮਾਰ ਉਰਫ ਕਾਲੂ ਉਰਫ ਤੇਲੂ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਕਮਾਦਪੁਰ ਥਾਣਾ ਨਗੋਚੀਆਂ ਜਿਲਾ ਖਕੜੀਆ ਬਿਹਾਰ ਹਾਲ ਵਾਸੀ ਬਾਂਡਾਂ ਬਸਤੀ ਬਨੂੜ, ਗੋਰਵ ਰਾਜਪੂਤ ਉਰਫ ਗੰਜਾ ਪੁੱਤਰ ਜਗਦੀਸ ਵਾਸੀ ਪਿੰਡ ਰੁਈਤੀ ਗੋੜਾ ਬਰੇਲੀ ਯੂ.ਪੀ ਹਾਲ ਵਾਸੀ ਬਾਂਡਾਂ ਬਸਤੀ ਬਨੂੜ,  ਦਰਸਨ ਕੁਮਾਰ ਪੁੱਤਰ ਕਿਸਨ ਸਾਹ ਵਾਸੀ ਸੈਦਖੇੜੀ ਰਾਜਪੁਰਾ ਜਿਲਾ ਪਟਿਆਲਾ, ਨਿਸਾਨ ਸਿੰਘ ਉਰਫ ਸਾਨਾ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਖੋਦੇ ਬਾਂਗਰ ਥਾਣਾ ਫਤਿਹਗੜ ਜਿਲਾ ਗੁਰਦਾਸਪੁਰ ਅਤੇ ਸੰਨੀ ਮਸੀਹ ਉਰਫ ਲੋਂਗਾ ਪੁੱਤਰ ਗੁਲਜਾਰ ਮਸੀਹ ਵਾਸੀ ਧਿਆਨਪੁਰ ਤਹਿ ਡੇਰਾ ਬਾਬਾ ਨਾਨਕ ਥਾਣਾ ਕੋਟਲੀ ਸੂਰਤ ਮੱਲੀ ਜਿਲਾ ਗੁਰਦਾਸਪੁਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਰਾਜਪੁਰਾ ਵਿਖੇ 399, 402, 473 ਆਰਮਜ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਐਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਏ.ਐਸ.ਆਈ ਸੁਰਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਲਿਬਰਟੀ ਚੌਂਕ ਰਾਜਪੁਰਾ ਵਿਖੇਮੌਜੂਦ ਸੀ, ਜਿਥੇ ਸੂਚਨਾ ਮਿਲੀ ਕਿ ਉਕਤ ਕਿ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਜੋਸਪਰ ਸਕੂਲ ਅਤੇ ਰਹਿਣ ਵਸੇਰਾ ਨੇੜੇ ਅੰਡਰ ਬਰਿਜ ਆਈ ਸੀ ਐਲ ਰੋਡ ਰਾਜਪੁਰਾ ਪਾਸ ਮੌਜੂਦ ਹਨ ਚੋਰੀ ਕੀਤੇ ਮੋਟਰਸਾਇਕਲਾਂ ’ਤੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ। ਮੋਟਰਸਾਇਕਲਾਂ ’ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ। ਪੁਲਸ ਨੇ ਰੇਡ ਕਰਕੇ ਉਕਤ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ 2 ਨਜਾਇਜ ਅਸਲੇ ਸਮੇਤ 5 ਜਿੰਦਾ ਕਾਰਤੂਸ ਬ੍ਰਾਮਦ, 2 ਦਾਤਰ ਲੋਹਾ, ਇੱਕ ਗੰਡਾਸੀ ਲੋਹਾ, 2 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ। ਐਸ.ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਮੀਆਂ ਦੇ ਜੇਲ ਵਿੱਚ ਬੰਦ ਵੱਖ-2 ਗੈਂਗਸਟਰਾ ਨਾਲ ਸਬੰਧ ਹਨ ਅਤੇ ਇਹਨਾ ਨੂੰ ਜੇਲ ਵਿੱਚੋਂ ਹੀ ਚਲਾਇਆ ਜਾਂਦਾ ਸੀ। ਇਹਨਾ ਦੇ ਪਹਿਲਾਂ ਵੀ ਨਜਾਇਜ ਅਸਲੇ,  ਨਸ਼ਾ ਵੇਚਣ,ਖੋਹ ਕਰਨ ਅਤੇ ਕਤਲ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਇਹ ਹਥਿਆਰ ਮੱਧ-ਪ੍ਰਦੇਸ ਤੋਂ ਮੰਗਵਾਏ ਸੀ ਅਤੇ ਇਨ੍ਹਾਂ ਦੀ ਡਿਲੀਵਰੀ ਸੋਨੀਪਤ ਹਰਿਆਣਾ ਵਿਖੇ ਲਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਵੱਖ-ਵੱਖ ਗੈਂਗਵਾਰਾ ਵਿੱਚ ਸਮੂਲੀਅਤ ਅਤੇ ਜੇਲਾ ਵਿੱਚ ਬੰਦ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਅਸਾਰ ਹਨ। ਇਸ ਮੌਕੇ ਸਪੈਸ਼ਲ ਸ਼ੈਲ ਦੇ ਇੰਚਾਰਜ਼ ਇੰਸ: ਹੈਰੀ ਬੋਪਾਰਾਏ ਅਤੇ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ. ਪਿ੍ਰੰਸਪ੍ਰੀਤ ਸਿੰਘ ਭੱਟੀ ਵੀ ਹਾਜ਼ਰ ਸਨ।    

Related Post