

ਦਸੂਹਾ: ਪੁਲਿਸ ਨਾਲ ਮੁਕਾਬਲੇ ’ਚ ਨਸ਼ਾ ਤਸਕਰ ਹਲਾਕ ਦਸੂਹਾ, 26 ਮਾਰਚ, 2024: ਪੰਜਾਬ ਪੁਲਿਸ ਨਾਲ ਹੋਏ ਇਕ ਮੁਕਾਬਲੇ ਵਿਚ ਇਥੇ ਇਕ ਨਸ਼ਾ ਤਸਕਰ ਮਾਰਿਆ ਗਿਆ। ਪੁਲਿਸ ਪਾਰਟੀ ਜਦੋਂ ਜਾਂਚ ਵਾਸਤੇ ਪਹੁੰਚੀ ਸੀ ਤਾਂ ਨਸ਼ਾ ਤਸਕਰ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ ਵਿਚ ਨਸ਼ਾ ਤਸਕਰ ਮਾਰਿਆ ਗਿਆ। ਮੁਕਾਬਲੇ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ।