ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 3 ਖੋਹ ਦੀਆਂ ਵਾ
- by Jasbeer Singh
- October 4, 2024
ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਅੰਤਰ-ਜਿਲ੍ਹਾ ਗਿਰੋਹ ਦਾ ਪਰਦਾਫਾਸ਼, 3 ਖੋਹ ਦੀਆਂ ਵਾਰਦਾਤਾਂ ਟਰੇਸ, ਗਿਰੋਹ ਦੇ 2 ਦੋਸੀ ਕਾਬੂ, ਖੋਹ ਕਰਨ ਸਮੇਂ ਵਰਤਿਆ ਮੋਟਰਸਾਇਕਲ ਤੇ ਖੋਹ ਕੀਤੀਆਂ 2 ਸੋਨੇ ਦੀਆਂ ਚੈਨੀਆਂ ਬ੍ਰਾਮਦ ਸੰਗਰੂਰ : ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਉਸ ਸਮੇਂ ਸਫਲਤਾ ਮਿਲੀ ਜਦੋਂ ਸੰਗਰੂਰ, ਨਾਭਾ, ਖੰਨਾ ਦੇ ਏਰੀਆ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਦੋਸੀਆਂ ਨੂੰ ਕਾਬੂ ਕਰਕੇ 3 ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਖੋਹ ਕਰਨ ਸਮੇਂ ਵਰਤਿਆ ਸਪਲੈਂਡਰ ਮੋਟਰਸਾਇਕਲ ਤੇ ਖੋਹ ਕੀਤੀਆਂ 2 ਸੋਨੇ ਦੀਆਂ ਚੈਨੀਆਂ ਬ੍ਰਾਮਦ ਕਰਵਾਈਆਂ ਗਈਆਂ । ਐਸ.ਐਸ.ਪੀ. ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 23.09.2024 ਨੂੰ ਸਹਿਰ ਸੰਗਰੂਰ ਵਿਖੇ ਮੋਟਰਸਾਇਕਲ ਸਵਾਰ 02 ਨੌਜਵਾਨਾਂ ਵੱਲੋਂ ਸਕੂਟਰੀ ਪਰ ਸਵਾਰ ਗੁਰਮੇਲ ਕੌਰ ਪਤਨੀ ਮਲਕੀਤ ਸਿੰਘ ਵਾਸੀ ਅਫਸਰ ਕਲੋਨੀ ਸੰਗਰੂਰ ਦੇ ਗਲ ਵਿੱਚ ਪਾਈ ਸੋਨੇ ਦੀ ਚੈਨੀ ਨੂੰ ਝਪਟ ਮਾਰ ਕੇ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸਤੇ ਗੁਰਮੇਲ ਕੌਰ ਉਕਤ ਦੇ ਬਿਆਨ ਪਰ ਮੁਕੱਦਮਾ ਨੰਬਰ 212 ਮਿਤੀ 23-09-2024 ਅ/ਧ 304,3(5) BNS ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਦੋਸੀਆਨ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ । ਇਸ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ, (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਸੀ.ਆਈ.ਏ ਸੰਗਰੂਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਉਂਦੇ ਹੋਏ ਮਿਤੀ 02.10.2024 ਨੂੰ ਦੋਸੀ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਗੁਰਦੀਪ ਸਿੰਘ ਵਾਸੀ ਨਵੀਂ ਅਬਾਦੀ, ਬੌੜਾਂ ਗੇਟ, ਨਾਭਾ ਜਿਲਾ ਪਟਿਆਲਾ ਅਤੇ ਅਸਰਫ ਮੁਹੰਮਦ ਉਰਫ ਆਸਿਫ ਪੁੱਤਰ ਨਜੀਰ ਮੁਹੰਮਦ ਵਾਸੀ ਕਰਤਾਰਪੁਰਾ ਮੁਹੱਲਾ, ਨਾਭਾ ਜਿਲਾ ਪਟਿਆਲਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜਾ ਵਿੱਚੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਅਤੇ ਸੰਗਰੂਰ ਤੇ ਨਾਭਾ ਵਿਖੇ ਖੋਹ ਕੀਤੀਆਂ 02 ਚੈਨੀਆਂ ਸੋਨਾ (ਵਜਨੀ 15.7 ਗ੍ਰਾਮ ਅਤੇ 12.3 ਗ੍ਰਾਮ) ਕੁੱਲ 28 ਗ੍ਰਾਮ ਸੋਨਾ ਬ੍ਰਾਮਦ ਕਰਾਇਆ ਗਿਆ । ਦੋਸੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਹਰਮਨਜੀਤ ਸਿੰਘ ਉਰਫ ਹਰਮਨ ਉਕਤ ਦੇ ਖਿਲਾਫ ਪਹਿਲਾਂ ਵੀ ਖੋਹਾਂ ਦੇ 07 ਮੁਕੱਦਮੇ ਦਰਜ ਰਜਿਸਟਰ ਹਨ, ਜਿਸ ਵੱਲੋਂ ਆਪਣੇ ਨਵੇਂ ਬਣਾਏ ਦੋਸਤ ਅਸਰਫ ਮੁਹੰਮਦ ਉਰਫ ਆਸਿਫ ਨੂੰ ਆਪਣੇ ਨਾਲ ਸ਼ਾਮਲ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਸੰਗਰੂਰ ਅਤੇ ਨਾਭਾ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਸਬੰਧੀ ਮੁਕੱਦਮੇ ਦਰਜ ਰਜਿਸਟਰ ਹੋਏ, ਜੋ ਟਰੇਸ ਕੀਤੇ ਗਏ ਹਨ। ਦੋਸੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.