post

Jasbeer Singh

(Chief Editor)

crime

ਸ਼ਰਾਬ ਦੇ ਨਸ਼ੇ 'ਚ ਠੇਕੇ 'ਤੇ ਪ੍ਰਵਾਸੀਆਂ ਨੇ ਹੰਗਾਮਾ ਕਰਕੇ ਤੋੜੇ ਕੈਮਰੇ

post-img

ਸ਼ਰਾਬ ਦੇ ਨਸ਼ੇ 'ਚ ਠੇਕੇ 'ਤੇ ਪ੍ਰਵਾਸੀਆਂ ਨੇ ਹੰਗਾਮਾ ਕਰਕੇ ਤੋੜੇ ਕੈਮਰੇ ਲਾਲੜੂ : ਥਾਣਾ ਹੰਡੇਸਰਾ ਨੇੜੇ ਸ਼ਰਾਬ ਦੇ ਨਸ਼ੇ 'ਚ 10-12 ਕਥਿਤ ਪ੍ਰਵਾਸੀਆਂ ਨੇ ਪਿੰਡ ਤਸਿੰਬਲੀ ਸਥਿਤ ਸ਼ਰਾਬ ਦੇ ਠੇਕੇ 'ਤੇ ਹੰਗਾਮਾ ਕਰਕੇ ਠੇਕੇ ਨੂੰ ਮਾਲੀ ਨੁਕਸਾਨ ਪਹੁੰਚਾਇਆ ਅਤੇ ਠੇਕੇ ਦੇ ਅੰਦਰੋਂ ਸ਼ਰਾਬ ਦੀ ਬੋਤਲ ਲੈ ਕੇ ਫ਼ਰਾਰ ਹੋ ਗਏ । ਠੇਕਾ ਇੰਚਾਰਜ ਜਸਬੀਰ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਸੱਤ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਠੇਕੇ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਤਸਿੰਬਲੀ ਨੇੜੇ ਸ਼ਰਾਬ ਦਾ ਠੇਕਾ ਹੈ । ਰਾਤ ਕਰੀਬ 10.30 ਵਜੇ ਕਰੀਬ 10-12 ਪ੍ਰਵਾਸੀ ਦੁਕਾਨ ਨੇੜੇ ਬੈਠੇ ਸ਼ਰਾਬ ਪੀ ਰਹੇ ਸਨ। ਉਥੇ ਠੇਕੇ 'ਤੇ ਦੋ ਸਥਾਨਕ ਨੌਜਵਾਨ ਵੀ ਬੈਠੇ ਸਨ । ਪ੍ਰਵਾਸੀਆਂ ਦੀ ਨੌਜਵਾਨਾਂ ਨਾਲ ਬਹਿਸ ਹੋ ਗਈ ਅਤੇ ਸਥਾਨਕ ਨੌਜਵਾਨਾਂ ਦੇ ਜਾਣ ਤੋਂ ਬਾਅਦ ਪ੍ਰਵਾਸੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਟਾਂ-ਪੱਥਰਾਂ ਨਾਲ ਠੇਕੇ ਦੀ ਭੰਨ-ਤੋੜ ਕੀਤੀ ਅਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਹੰਗਾਮੇ ਦੌਰਾਨ ਕਰੀਬ 35 ਤੋਂ 40 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ । ਉਨ੍ਹਾਂ ਦੱਸਿਆ ਕਿ ਜਾਂਦੇ ਸਮੇਂ ਪ੍ਰਵਾਸੀ ਦੁਕਾਨ ਦੇ ਅੰਦਰੋਂ ਕਥਿਤ ਇੱਕ ਸ਼ਰਾਬ ਦੀ ਬੋਤਲ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post