
ਪੁਲਿਸ ਤੇ ਆਬਕਾਰੀ ਵਿਭਾਗ ਦੀ ਬਿਆਸ ਦਰਿਆ `ਤੇ ਸਾਂਝੀ ਕਾਰਵਾਈ ਦੌਰਾਨ ਜ਼ਮੀਨਦੋਜ਼ ਤਰਪਾਲਾਂ ਹੇਠ ਛੁਪਾ ਕੇ ਰੱਖਿਆ 15 ਹਜ਼
- by Jasbeer Singh
- July 4, 2024

ਪੁਲਿਸ ਤੇ ਆਬਕਾਰੀ ਵਿਭਾਗ ਦੀ ਬਿਆਸ ਦਰਿਆ `ਤੇ ਸਾਂਝੀ ਕਾਰਵਾਈ ਦੌਰਾਨ ਜ਼ਮੀਨਦੋਜ਼ ਤਰਪਾਲਾਂ ਹੇਠ ਛੁਪਾ ਕੇ ਰੱਖਿਆ 15 ਹਜ਼ਾਰ ਕਿੱਲੋ ਲਾਹਣ ਬਰਾਮਦ ਗੁਰਦਾਸਪੁਰ, 4 ਜੁਲਾਈ : ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਬਿਆਸ ਦਰਿਆ ਦੇ ਕੋਲ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਮੀਨ `ਤੇ ਤਰਪਾਲਾਂ `ਚ ਛੁਪਾ ਕੇ ਰੱਖੀ ਵੱਡੀ ਮਾਤਰਾ `ਚ ਲਾਹਣ ਬਰਾਮਦ ਕੀਤੀ ਹੈ। ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐਸ.ਆਈ ਗੁਰਮੇਜ ਸਿੰਘ ਨੇ ਪੁਲਿਸ ਪਾਰਟੀ ਅਤੇ ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਸਮੇਤ ਐਕਸਾਈਜ਼ ਟੀਮ ਨੇ ਪਿੰਡ ਮੌਚਪੁਰ ਬਿਆਸ ਦਰਿਆ ਨੇੜੇ ਮੰਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸਰਕੰਡਾ ਵਿਖੇ ਵੱਖ-ਵੱਖ ਥਾਵਾਂ `ਤੇ ਜ਼ਮੀਨਦੋਜ਼ ਟੋਇਆਂ `ਚੋਂ 27 ਤਰਪਾਲਾਂ ਬਰਾਮਦ ਕੀਤੀਆਂ ਗਈਆਂ . ਇਨ੍ਹਾਂ ਦੀ ਚੈਕਿੰਗ ਕਰਨ ’ਤੇ ਹਰ ਤਰਪਾਲ ’ਚੋਂ 300-300 ਕਿਲੋ ਲਾਹਣ ਬਰਾਮਦ ਹੋਈ। ਦੂਜੇ ਪਾਸੇ ਏਐਸਆਈ ਰਾਕੇਸ਼ ਕੁਮਾਰ ਨੇ ਪੁਲੀਸ ਅਤੇ ਐਕਸਾਈਜ਼ ਟੀਮ ਨਾਲ ਮੰਡ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।