

ਚਿੱਟੇ ਦੇ ਦੈਂਤ ਨੇ ਨਾਭਾ ਵਿੱਚ ਇੱਕ ਹੋਰ ਘਰ ਉਜਾੜ ਦਿੱਤਾ ਹੈ। ਸਾਬਕਾ ਕਬੱਡੀ ਖਿਡਾਰੀ ਦੀ ਓਵਰਡੋਜ ਦੇ ਨਾਲ ਹੋਈ ਮੌਤ, ਮ੍ਰਿਤਕ ਦੇ ਦੋਸਤ ਵੱਲੋਂ ਹੀ ਚਿੱਟੇ ਦੀ ਦਿੱਤੀ ਓਵਰਡੋਜ।ਨਾਭਾ- ਪੰਜਾਬ ਦੀ ਨੌਜਵਾਨੀ ਚਿੱਟੇ ਦੇ ਨਸ਼ੇ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ ਅਤੇ ਪਿੱਛੇ ਪਰਿਵਾਰ ਰੋਂਦਾ ਕਰਲਾਉਂਦਾ ਪਰਿਵਾਰ ਹੀ ਰਹਿ ਜਾਂਦਾ ਹੈ। ਇਸ ਤਰ੍ਹਾ ਘਟਨਾ ਨਾਭਾ ਦੀ ਸਬ ਤਹਿਸੀਲ ਭਾਦਸੋ ਵਿਖੇ ਵਾਪਰੀ , ਜਿੱਥੇ ਸਤਵਿੰਦਰ ਸਿੰਘ ਉਮਰ 37 ਸਾਲ ਜੋ ਕਬੱਡੀ ਦਾ ਇੱਕ ਸਾਬਕਾ ਤੇ ਵਧੀਆ ਖਿਡਾਰੀ ਸੀ, ਬੀਤੇ ਸਮੇਂ ਦੌਰਾਨ ਸੱਟ ਲੱਗਣ ਦੇ ਕਾਰਨ ਉਸ ਨੇ ਕਬੱਡੀ ਦੀ ਖੇਡ ਛੱਡ ਕੇ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਨ ਲੱਗ ਗਿਆ, ਉੱਥੇ ਉਸ ਦੀ ਦੋਸਤੀ ਇੱਕ ਨੌਜਵਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਜ ਦੇ ਦਿੱਤੀ ਜਿਸ ਦੀ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਵੀ ਉਹ ਚਾਰ ਘੰਟੇ ਤੋਂ ਬਾਅਦ ਉਸ ਨੂੰ ਘਰ ਛੱਡ ਕੇ ਆਇਆ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸ ਨੇ ਸ਼ਰਾਬ ਦਾ ਵੱਧ ਸੇਵਨ ਕਰ ਲਿਆ ਹੈ ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ, ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਉਸਨਾ ਦੇ ਪੈਰਾਂ ਹੇਠਾਂ ਜ਼ਮੀਨ ਕਿਸਕ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਤੇ ਮ੍ਰਿਤਕ ਸਤਵਿੰਦਰ ਸਿੰਘ ਦੇ ਭਰਾ ਪਰਵਿੰਦਰ ਸਿੰਘ ਅਤੇ ਬਰਿੰਦਰ ਬਿੱਟੂ ਨੇ ਦੱਸਿਆ ਕਿ ਮੇਰਾ ਭਰਾ ਕਦੇ ਕਦੇ ਸ਼ਰਾਬ ਦਾ ਸੇਵਨ ਕਰਦਾ ਸੀ ਪਰ ਚਿੱਟਾ ਉਸਨੇ ਕਦੇ ਨਹੀਂ ਸੀ ਲਗਾਇਆ, ਉਹ ਇੱਕ ਵਧੀਆ ਕਬੱਡੀ ਖਿਡਾਰੀ ਸੀ ਅਤੇ ਹੁਣ ਉਹ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ, ਉਸਦੀ ਹੀ ਮੁਲਾਕਾਤ ਫੈਕਟਰੀ ਵਿੱਚ ਇੱਕ ਵਿਅਕਤੀ ਨਾਲ ਹੋਈ ਉਹ ਉਸ ਦਾ ਦੋਸਤ ਬਣ ਗਿਆ ਉਸ ਵੱਲੋਂ ਹੀ ਚਿੱਟੇ ਦਾ ਸੇਵਨ ਕਰਾਇਆ ਜਿਸ ਕਰਕੇ ਮੇਰੇ ਭਰਾ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੱਛੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹੀ ਰਹਿ ਗਏ ਹਨ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਚਿੱਟੇ ਦੇ ਖਿਲਾਫ ਵੱਡੀ ਮੁਹਿੰਮ ਛੇੜੀ ਜਾਵੇ ਤਾਂ ਜੋ ਹੋਰ ਘਰ ਬਚ ਸਕਣ।ਇਸ ਮੌਕੇ ਤੇ ਭਾਦਸੋਂ ਪੁਲਿਸ ਦੇ ਜਾਂਚ ਅਧਿਕਾਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਵਿੰਦਰ ਸਿੰਘ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ ਇਹ ਮੌਤ ਦਾ ਕਾਰਨ ਉਸ ਦਾ ਦੋਸਤ ਹੀ ਹੈ। ਇਸ ਸਬੰਧੀ ਅਸੀਂ ਮ੍ਰਿਤਕ ਦੇ ਦੋਸਤ ਅਤੇ ਹੋਰ ਬਾਕੀ 8-9 ਵਿਅਕਤੀਆਂ ਦੇ ਖਿਲਾਫ ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰਕੇ ਆਰੋਪਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕੀ ਦਿਨੋ ਦਿਨ ਨੌਜਵਾਨ ਪੀੜੀ ਚਿੱਟੇ ਦੀ ਓਵਰਡੋਜ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ ਅਤੇ ਦੋ ਦਿਨੋ ਦਿਨ ਘਰ ਖਾਲੀ ਹੀ ਹੁੰਦੇ ਜਾ ਰਹੇ ਹਨ ਜੇਕਰ ਸਮੇਂ ਰਹਿੰਦੇ ਆ ਚਿੱਟੇ ਤੇ ਨਕੇਲ ਨਾ ਪਾਈ ਤਾਂ ਇਹ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ।