
ਭਲਕੇ ਕਿਸਾਨ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਹੋਣਗੇ ਇਕੱਠੇ : ਜਗਜੀਤ ਸਿੰਘ ਡੱਲੇਵਾਲ
- by Jasbeer Singh
- July 16, 2024

ਭਲਕੇ ਕਿਸਾਨ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਹੋਣਗੇ ਇਕੱਠੇ : ਜਗਜੀਤ ਸਿੰਘ ਡੱਲੇਵਾਲ ਚੰਡੀਗੜ੍ਹ, 16 ਜੁਲਾਈ : ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਲਕੇ ਕਿਸਾਨਾਂ ਵਲੋਂ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ ਇਕੱਠੇ ਹੋਇਆ ਜਾਵੇਗਾ ਅਤੇ ਨਵਦੀਪ ਦੀ ਰਿਹਾਈ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਕਿਸਾਨ ਨੇਤਾ ਜਗਜੀਤ ਸਿੰਘ ਨੇ ਦੱਸਿਆ ਕਿ ਅੰਬਾਲਾ ਵਿੱਖੇ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਦੇਣ ਤੋਂ ਇਲਾਵਾ ਕਿਸਾਨਾਂ ਵਲੋਂ 22 ਜੁਲਾਈ ਨੂੰ ਦਿੱਲੀ ਕਾਂਸਟੀਚਿਊਸ਼ਨ ਕਲੱਬ ਵਿਖੇ ਇਕੱਠੇ ਹੋਇਆ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਪੰਜ ਮਹੀਨੇ 3 ਦਿਨਾਂ ਤੋਂ ਲਗਾਤਾਰ ਕਿਸਾਨਾਂ ਵਲੋਂ ਸੰਭੂ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।