July 6, 2024 00:51:19
post

Jasbeer Singh

(Chief Editor)

Latest update

ਮੰਗਵੀਂ ਬੰਦੂਕ ਨਾਲ ਮਾਂ ਨੂੰ ਗੋਲੀ ਮਾਰਨ ਵਾਲਾ ਗ੍ਰਿਫ਼ਤਾਰ, ਬੰਦੂਕ ਮਾਲਕ ਤੇ ਵੀ ਪਰਚਾ ਦਰਜ

post-img

ਪਾਲ ਕੌਰ ਨੇ ਦੱਸਿਆ ਕਿ ਉਸ ਲੜਕਾ ਮਨਜੀਤ ਸਿੰਘ ਜੋ ਉਸ ਨੂੰ ਕਹਿੰਦਾ ਸੀ ਕਿ 4 ਕਨਾਲ ਜ਼ਮੀਨ ਵੇਚ ਕੇ ਮੈਨੂੰ ਪੈਸੇ ਦੇ ਜੋ ਉਸ ਵੱਲੋਂ ਇਨਕਾਰ ਕਰਨ ਤੇ ਦੋਸ਼ੀ ਮਨਜੀਤ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਮਾਰ ਦੇਣਾ ਹੈ ਤੇ ਬੰਦੂਕ ਲੈਣ ਚੱਲਾਂ ਹਾਂ, ਜਿਸ ਤੇ ਉਹ ਡਰਦੀ ਹੋਈ ਆਪਣੇ ਛੋਟੇ ਲੜਕੇ ਪਾਸ ਚਲੀ ਗਈ।ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਕੀਮੇ ਵਾਲਾ ਵਿਖੇ ਪੈਸਿਆਂ ਲਈ ਆਪਣੀ ਮਾਂ ਨੂੰ ਗੋਲੀ ਮਾਰਨ ਵਾਲਾ ਕਪੁੱਤ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਮੱਲਾਂਵਾਲਾ ਪੁਲਿਸ ਨੇ ਜਖਮੀ ਔਰਤ ਦੇ ਪੁੱਤਰ ਨੂੰ ਗ੍ਰਿਫਤਾਰ ਕਰਦੀਆਂ ਬੰਦੂਕ ਦੇ ਮਾਲਕ ਸਣੇ ਦੋ ਜਣਿਆਂ ਖਿਲਾਫ 307 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਾਲ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਕੀਮੇ ਵਾਲੀ ਦਾਖਲੀ ਹਸਮਤ ਵਾਲਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਛੋਟਾ ਲੜਕਾ ਗੁਰਮੀਤ ਸਿੰਘ ਜੋ ਕੋਠੀ ਦੇ ਉਪਰਲੇ ਹਿੱਸੇ ਵਿਚ ਰਹਿੰਦਾ ਹੈ ਤੇ ਵੱਡਾ ਮਨਜੀਤ ਸਿੰਘ ਦੇ ਨਾਲ ਥੱਲੇ ਰਹਿੰਦੀ ਹੈ।ਪਾਲ ਕੌਰ ਨੇ ਦੱਸਿਆ ਕਿ ਉਸ ਲੜਕਾ ਮਨਜੀਤ ਸਿੰਘ ਜੋ ਉਸ ਨੂੰ ਕਹਿੰਦਾ ਸੀ ਕਿ 4 ਕਨਾਲ ਜ਼ਮੀਨ ਵੇਚ ਕੇ ਮੈਨੂੰ ਪੈਸੇ ਦੇ ਜੋ ਉਸ ਵੱਲੋਂ ਇਨਕਾਰ ਕਰਨ ਤੇ ਦੋਸ਼ੀ ਮਨਜੀਤ ਸਿੰਘ ਨੇ ਕਿਹਾ ਕਿ ਮੈਂ ਤੈਨੂੰ ਮਾਰ ਦੇਣਾ ਹੈ ਤੇ ਬੰਦੂਕ ਲੈਣ ਚੱਲਾਂ ਹਾਂ, ਜਿਸ ਤੇ ਉਹ ਡਰਦੀ ਹੋਈ ਆਪਣੇ ਛੋਟੇ ਲੜਕੇ ਪਾਸ ਚਲੀ ਗਈ। ਪਾਲ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਨੇ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਲਵੀਰ ਸਿੰਘ ਵਾਸੀ ਮੱਲੇਵਾਲਾ ਦੀ ਬੰਦੂਕ ਲਿਆ ਕੇ ਉਸ ਦੇ ਛੋਟੇ ਲੜਕੇ ਗੁਰਮੀਤ ਸਿੰਘ ’ਤੇ ਫਾਇਰ ਕੀਤਾ ਜੋ ਉਸ ਵੱਲੋਂ ਝੁਕਣ ਕਰਕੇ ਉਸ ਦਾ ਬਚਾਅ ਹੋ ਗਿਆ ਤੇ ਮਨਜੀਤ ਸਿੰਘ ਨੇ ਦੂਜਾ ਫਾਇਰ ਉਸ ’ਤੇ ਕੀਤਾ, ਜਿਸ ਦੇ ਸ਼ਰੇ ਉਸ ਦੇ ਲੱਗੇ, ਜਿਸ ਨਾਲ ਹੋ ਜ਼ਖਮੀਂ ਹੋ ਗਈ।ਪਾਲ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਨੇ ਦੱਸਿਆ ਕਿ ਪੁਲਿਸ ਨੇ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Post