

ਆਯੁਸ਼ਮਾਨ ਯੋਜਨਾ ਵਿਚ ਸ਼ਾਮਲ ਪੰਜ ਮੁਲਾਜਮ ਪੀ. ਜੀ. ਆਈ. ਨੇ ਕੀਤੇ ਬਰਖਾਸਤ ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ) ਦੇ ਪੰਜ ਮੁਲਾਜਮਾਂ ਨੂੰ ਪੀ. ਜੀ. ਆਈ. ਮੈਨੇਜਮੈਂਟ ਨੇ ਬਰਖਾਸਤ ਕਰਦਿਆਂ ਘਪਲੇ ਦੀ ਜਾਂਚ ਕੇਂਦਰ ਜਾਂਚ ਏਜੰਸੀ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਨੂੰ ਦੇ ਦਿੱਤੀ ਹੈ। ਕੀ ਹੈ ਸਾਰਾ ਮਾਮਲਾ ਚੰਡੀਗੜ੍ਹ ਪੀ. ਜੀ. ਆਈ. ਮੈਨੇਜਮੈਂਟ ਨੇ ਜੋ ਆਪਣੇ ਪੰਜ ਮੁਲਾਜਮਾਂ ਨੂੰ ਬਰਖਾਸਤ ਕਰ ਦਿੱਤਾ ਹੈ ਦਾ ਮੁੱਖ ਕਾਰਨ ਪੀ. ਜੀ. ਆਈ. ਹਸਪਤਾਲ ਵਿਚ ਆਯੁਸ਼ਮਾਨ ਭਾਰਤ ਯੋਜਨਾ ਤਹਿਤ 2017 ਤੋਂ 2022 ਤੱਕ ਨਕਲੀ ਮਰੀਜਾਂ ਦੇ ਨਾਮ ਤੇ ਦਵਾਈਆਂ ਅਤੇ ਇਲਾਜ ਲਈ ਸਰਕਾਰੀ ਫੰਡਾਂ ਦੀ ਲੁੱਟ ਖਸੁੱਟ ਕਰਨਾ ਹੈ।