
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ- ਨੌਂ ਸਾਲ ਹੋਰ ਜੇਲ੍ਹ ’ਚ ਰਹਾਂਗਾ ਪਰ ਦੇਸ਼ ਨੂੰ ‘ਗੁਲਾਮ’ ਬਣਾ
- by Aaksh News
- April 28, 2024

ਇਮਰਾਨ ਖ਼ਾਨ ਦਾ ਸੁਨੇਹਾ ਪੀਟੀਆਈ ਆਗੂ ਸ਼ਹਰਯਾਰ ਅਫ਼ਰੀਦੀ ਦੇ ਇਸ ਦਾਅਵੇ ਦੇ ਫੌਰੀ ਬਾਅਦ ਆਇਆ ਕਿ ਪਾਰਟੀ ਗੱਲਬਾਤ ਕਰੇਗੀ ਪਰ ਮੌਜੂਦਾ ਸਰਕਾਰ ਨਾਲ ਨਹੀਂ। ਅਫ਼ਰੀਦੀ ਨੇ ਕਿਹਾ ਕਿ ਅਸੀਂ ਫ਼ੌਜ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਮੇਂ ਦੀ ਮੰਗ ਦੇਸ਼ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਹੈ। ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਨੌਂ ਸਾਲ ਹੋਰ ਜੇਲ੍ਹ ’ਚ ਰਹਿਣਗੇ ਤੇ ਦੇਸ਼ ਨੂੰ ‘ਗੁਲਾਮ’ ਬਣਾਉਣ ਵਾਲਿਆਂ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 28ਵੇਂ ਸਥਾਪਨਾ ਦਿਹਾੜੇ ਲਈ ਸ਼ੁੱਕਰਵਾਰ ਨੂੰ ਜਾਰੀ ਇਕ ਸੰਦੇਸ਼ ’ਚ ਖ਼ਾਨ ਨੇ ਕਿਹਾ ਕਿ ਦੇਸ਼ ’ਤੇ ਸਭ ਤੋਂ ਖ਼ਰਾਬ ਤਾਨਾਸ਼ਾਹੀ ਥੋਪ ਦਿੱਤੀ ਗਈ ਹੈ। ਇਹ ਅਰਥਚਾਰੇ, ਸ਼ਾਸਨ, ਲੋਕਤੰਤਰ ਤੇ ਨਿਆਪਾਲਿਕਾ ਦੀ ਤਬਾਹੀ ਦਾ ਆਧਾਰ ਬਣ ਰਿਹਾ ਹੈ। ਉਨ੍ਹਾਂ ਨੇ ਹਰੇਕ ਵਿਅਕਤੀ ਨੂੰ ਇਸ ਪ੍ਰਵਿਰਤੀ ਨੂੰ ਰੋਕਣ ’ਚ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ਟਰ ਲਈ ਮੇਰਾ ਸੁਨੇਹਾ ਹੈ ਕਿ ਮੈਂ ਮੌਜੂਦਾ ਆਜ਼ਾਦੀ ਲਈ ਕੋਈ ਵੀ ਬਲੀਦਾਨ ਦਿਆਂਗਾ ਪਰ ਆਪਣੀ ਜਾਂ ਦੇਸ਼ ਦੀ ਆਜ਼ਾਦੀ ਨਾਲ ਕਿਤੇ ਸਮਝੌਤਾ ਨਹੀਂ ਕਰਾਂਗਾ। ਇਮਰਾਨ ਖ਼ਾਨ ਦਾ ਸੁਨੇਹਾ ਪੀਟੀਆਈ ਆਗੂ ਸ਼ਹਰਯਾਰ ਅਫ਼ਰੀਦੀ ਦੇ ਇਸ ਦਾਅਵੇ ਦੇ ਫੌਰੀ ਬਾਅਦ ਆਇਆ ਕਿ ਪਾਰਟੀ ਗੱਲਬਾਤ ਕਰੇਗੀ ਪਰ ਮੌਜੂਦਾ ਸਰਕਾਰ ਨਾਲ ਨਹੀਂ। ਅਫ਼ਰੀਦੀ ਨੇ ਕਿਹਾ ਕਿ ਅਸੀਂ ਫ਼ੌਜ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਮੇਂ ਦੀ ਮੰਗ ਦੇਸ਼ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਹੈ।