
ਰਾਏਪੁਰ ਦੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਗੁਰਦੁਆਰੇ ’ਚ ਬਰਤਨ ਤੇ ਬੂਟ ਸਾਫ਼ ਕਰਨ ਦੀ ਸਜ਼ਾ, ਸਿੱਖ ਧਰਮ ਦੀਆਂ ਭਾਵਨਾ
- by Jasbeer Singh
- July 11, 2024

ਰਾਏਪੁਰ ਦੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਗੁਰਦੁਆਰੇ ’ਚ ਬਰਤਨ ਤੇ ਬੂਟ ਸਾਫ਼ ਕਰਨ ਦੀ ਸਜ਼ਾ, ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਰਾਏਪੁਰ : ਰਾਏਪੁਰ ’ਚ ਸਿੱਖ ਸਮਾਜ ਦੇ ਡਰਾਈਵਰ ਨਾਲ ਮਾਰਕੁੱਟ ਦੌਰਾਨ ਪੱਗ ਡਿੱਗਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਨੇ ਮਾਫ਼ੀ ਮੰਗੀ ਹੈ। ਸਿੱਖ ਸਮਾਜ ਨੇ ਚਾਰਾਂ ਸਿਪਾਹੀਆਂ ਨੂੰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗ਼ਲਤੀ ਸਵੀਕਾਰ ਕਰਨ ਤੇ ਸਿਪਾਹੀਆਂ ਦੇ ਆਪ ਸਜ਼ਾ ਭੁਗਤਣ ਦੀ ਪਹਿਲ ’ਤੇ ਉਨ੍ਹਾਂ ਨੂੰ ਸੱਤ ਦਿਨ ਤੱਕ ਗੁਰਦੁਆਰੇ ’ਚ ਬਰਤਨ ਤੇ ਬੂਟ-ਚੱਪਲ ਸਾਫ਼ ਕਰਨ ਦੀ ਸੇਵਾ ਦਿੱਤੀ ਹੈ। ਰਾਏਪੁਰ ਦੇ ਥਾਣਾ ਟਿਕਰਾਪਾਰਾ ਅਧੀਨ ਅੰਤਰਰਾਜੀ ਬੱਸ ਸਟੈਂਡ ’ਚ ਬੀਤੀ ਅੱਠ ਜੂਨ ਨੂੰ ਥਾਣੇ ਦੇ ਚਾਰ ਸਿਪਾਹੀਆਂ ਨੇ ਇਕ ਸਿੱਖ ਨੌਜਵਾਨ ਦੀ ਪੱਗ ਡੇਗ ਕੇ, ਉਸ ਦੇ ਵਾਲ ਖਿੱਚ ਕੇ ਮਾਰਕੁੱਟ ਕੀਤੀ ਸੀ। ਸਮਾਜ ਨੇ ਨਿੰਦਾ ਕਰਦੇ ਹੋਏ ਐੱਸਐੱਸਪੀ ਤੇ ਗ੍ਰਿਹ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਚਾਰਾਂ ਸਿਪਾਹੀਆਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਜੁਰਮ ਦਰਜ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਐੱਸਐੱਸਪੀ ਸੰਤੋਸ਼ ਸਿੰਘ ਨੇ ਚਾਰਾਂ ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਸੀ।