post

Jasbeer Singh

(Chief Editor)

National

ਰੇਲਵੇ ਟਰੈਕ `ਤੇ ਮੀਂਹ ਕਾਰਨ ਡਿੱਗੇ ਪਹਾੜ ਦੇ ਮਲਬੇ ਕਾਰਨ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰੇ

post-img

ਰੇਲਵੇ ਟਰੈਕ `ਤੇ ਮੀਂਹ ਕਾਰਨ ਡਿੱਗੇ ਪਹਾੜ ਦੇ ਮਲਬੇ ਕਾਰਨ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰੇ ਸੋਨਭਦਰ : ਉੱਤਰ ਪ੍ਰਦੇਸ਼ ਦੇ ਸੋਨਭਦਰ ਜਿ਼ਲ੍ਹੇ `ਚ ਰੇਲਵੇ ਟਰੈਕ `ਤੇ ਮੋਹਲੇਧਾਰ ਮੀਂਹ ਕਾਰਨ ਪਹਾੜ ਦਾ ਮਲਬਾ ਡਿੱਗ ਗਿਆ। ਜਿਸ ਤੋਂ ਬਾਅਦ ਚੁਨਾਰ ਤੋਂ ਚੋਪਨ ਜਾ ਰਹੀ ਮਾਲਗੱਡੀ ਦੇ ਇੰਜਣ ਦੇ ਚਾਰ ਪਹੀਏ ਪੱਟੜੀ ਤੋਂ ਹੇਠਾਂ ਉਤਰ ਗਏ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਬ੍ਰਮਹ ਬਾਬਾ ਪੁਲ ਕੋਲ ਘਾਘਰ ਨਦੀ ਪੋਲ ਸੰਖਿਆ 159/21 ਕੋਲ ਰੇਲਵੇ ਟਰੈਕ `ਤੇ ਮੀਂਹ ਕਾਰਨ ਪਹਾੜ ਦਾ ਮਲਬਾ ਡਿੱਗ ਗਿਆ। ਤੜਕੇ 3 ਵਜੇ ਚੁਨਾਰ ਰੇਲਵੇ ਸਟੇਸ਼ਨ ਤੋਂ ਚੋਪਨ ਸਟੇਸ਼ਨ ਵੱਲ ਮਾਲ ਗੱਡੀ ਜਾ ਰਹੀ ਸੀ। ਰੇਲਵੇ ਟਰੈਕ `ਤੇ ਟਰਨਿੰਗ ਹੋਣ ਕਾਰਨ ਡਰਾਈਵਰ ਮਲਬੇ ਨੂੰ ਦੇਖ ਨਹੀਂ ਸਕਿਆ, ਜਿਸ ਕਾਰਨ ਮਾਲ ਗੱਡੀ ਦੇ ਇੰਜਣ ਦੇ ਚਾਰ ਪਹੀਏ ਮਲਬੇ `ਚ ਫਸ ਕੇ ਟਰੈਕ ਤੋਂ ਹੇਠਾਂ ਉਤਰ ਗਏ ਅਤੇ ਮਾਲ ਗੱਡੀ ਉੱਥੇ ਹੀ ਖੜ੍ਹੀ ਹੋ ਗਈ। ਘਟਨਾ ਤੋਂ ਬਾਅਦ ਰੇਲਵੇ ਟਰੈਕ ਰੁਕ ਗਿਆ। ਮਾਲ ਗੱਡੀ ਦੇ ਡਰਾਈਵਰ ਅਤੇ ਗਾਰਡ ਨੇ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਤੜਕੇ ਦੀ ਘਟਨਾ ਹੋਣ ਕਾਰਨ ਇਸ ਰੂਟ `ਤੇ ਆਉਣ ਵਾਲੀ ਤ੍ਰਿਵੇਣੀ ਐਕਸਪ੍ਰੈੱਸ ਨੂੰ ਚੁਨਾਰ `ਚ ਰੋਕਿਆ ਗਿਆ, ਜਦੋਂ ਕਿ ਜੰਮੂਤਵੀ ਐਕਸਪ੍ਰੈੱਸ (ਅਪ) ਨੂੰ ਗਢਵਾ ਤੋਂ ਰੂਟ ਡਾਇਵਰਟ ਕੀਤਾ ਗਿਆ। ਸੂਚਨਾ ਤੋਂ ਬਾਅਦ ਮੌਕੇ `ਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ `ਚ ਕਰਮਚਾਰੀ ਪਹੁੰਚ ਗਏ ਹਨ ਅਤੇ ਰੇਲਵੇ ਟਰੈਕ ਤੋਂ ਮਲਬਾ ਹਟਵਾਉਣ ਅਤੇ ਰੇਲ ਟਰੈਕ ਨੂੰ ਬਹਾਲ ਕਰਨ ਲਈ ਯੁੱਧ ਪੱਧਰ `ਤੇ ਕੰਮ ਸ਼ੁਰੂ ਕੀਤਾ ਗਿਆ।

Related Post