post

Jasbeer Singh

(Chief Editor)

National

ਗੈਸ ਚੜ੍ਹਨ ਨਾਲ ਚਾਰ ਸਾਲਾ ਬੱਚਾ ਉੱਤਰਿਆ ਮੌਤ ਦੇ ਘਾਟ

post-img

ਗੈਸ ਚੜ੍ਹਨ ਨਾਲ ਚਾਰ ਸਾਲਾ ਬੱਚਾ ਉੱਤਰਿਆ ਮੌਤ ਦੇ ਘਾਟ ਉਤਰ ਪ੍ਰਦੇਸ਼, 10 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਬਦਾਯੂੰ ਵਿੱਚ ਗੈਸ ਗੀਜ਼ਰ ਨਾਲ ਨਹਾਉਂਦੇ ਸਮੇਂ ਇੱਕ 4 ਸਾਲਾ ਲੜਕੇ ਦੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਜਦਕਿ ਉਸ ਦੇ ਵੱਡੇ ਭਰਾ ਦੀ ਹਾਲਤ ਗੰਭੀਰ ਹੈ । ਦੋਵੇਂ ਬਾਥਰੂਮ ਦਾ ਦਰਵਾਜ਼ਾ ਬੰਦ ਕਰਕੇ ਇਕੱਠੇ ਨਹਾ ਰਹੇ ਸਨ । ਗੈਸ ਲੀਕ ਹੋਣ ਕਾਰਨ ਸਾਹ ਲੈਣਾ ਹੋ ਗਿਆ ਸੀ ਮੁਸ਼ਕਲ ਬਾਥਰੂਮ ਵਿੱਚ ਨਹਾਉਂਦੇ ਸਮੇਂ ਜ਼ਿਆਦਾ ਭਾਫ਼ ਹੋਣ ਕਾਰਨ ਦੋਵੇਂ ਸਾਹ ਲੈਣ ਤੋਂ ਅਸਮਰੱਥ ਹੋ ਗਏ ਅਤੇ ਦਮ ਘੁੱਟਣ ਲੱਗ ਪਿਆ । ਕਾਫ਼ੀ ਦੇਰ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਤੋੜਿਆ ਤਾਂ ਉਨ੍ਹਾਂ ਨੂੰ ਦੋਵੇਂ ਭਰਾ ਫਰਸ਼ 'ਤੇ ਬੇਹੋਸ਼ ਪਏ ਮਿਲੇ । ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਦਾ ਖਲ ਕਰਵਾਇਆ ਜਿੱਥੇ ਇੱਕ ਬੱਚੇ ਰਿਆਨ (4) ਦੀ ਮੌਤ ਹੋ ਗਈ ਜਦੋਂ ਕਿ ਵੱਡੇ ਭਰਾ ਅਯਾਨ (11) ਨੂੰ ਬਰੇਲੀ ਦੇ ਇੱਕ ਇਲਾਜ ਕੇਂਦਰ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ । 

Related Post

Instagram