

ਘਨੌਰ ਪੁਲਿਸ ਨੇ 10 ਕਿਲੋ ਭੁੱਕੀ ਸਮੇਤ 2 ਔਰਤਾਂ ਕਾਬੂ ਘਨੌਰ, 19 ਮਈ ਥਾਣਾ ਘਨੌਰ ਪੁਲਿਸ ਨੇ 2 ਔਰਤਾਂ ਨੂੰ 10 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸ.ਆਈ ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਨਹਿਰ ਦੇ ਪੁਲ ਲਾਛੜੂ ਖੁਰਦ ਕੋਲ ਮੌਜੂਦ ਸੀ। ਪੁਲਿਸ ਨੇ ਜਦੋਂ ਚੈਕਿੰਗ ਦੌਰਾਨ ਦੋ ਔਰਤਾਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਸਿਮਰਨਜੀਤ ਕੌਰ ਕੋਲੋਂ 6 ਕਿਲੋ ਭੁੱਕੀ ਅਤੇ ਸੁਖਵਿੰਦਰ ਕੌਰ ਕੋਲੋਂ 4 ਕਿਲੋ ਭੁੱਕੀ ਬਰਾਮਦ ਹੋਈ। ਜਦੋਂ ਕਿ ਇਨ੍ਹਾਂ ਦੋਵੇਂ ਔਰਤਾਂ ਤੋਂ 10 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਪੁਲਿਸ ਨੇ ਸਿਮਰਨਜੀਤ ਕੌਰ ਪਤਨੀ ਸੁਖਪਾਲ ਸਿੰਘ ਵਾਸੀ ਨੇਨੇਵਾਲਾ ਥਾਣਾ ਭਦੌੜ ਜਿਲਾ ਬਰਨਾਲਾ ਅਤੇ ਸੁਖਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਧਿੰਗੜ ਥਾਣਾ ਫੂਲ ਜਿਲਾ ਬਠਿੰਡਾ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 15/61/85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।