
Gurdaspur News : ਬਾਰਿਸ਼ ਦੀ ਕਿਣਮਿਣ ਸ਼ੁਰੂ, ਮੰਡੀਆਂ 'ਚ ਪਈ ਕਣਕ; ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੂਤੇ
- by Aaksh News
- May 1, 2024

ਮੰਗਲਵਾਰ ਦੇਰ ਰਾਤ ਸ਼ੁਰੂ ਹੋਈ ਮੀਂਹ ਦੀ ਕਿਣਮਿਣ ਨੇ ਮੰਡੀਆਂ ਵਿੱਚ ਪਈ ਕਣਕ ਕਾਰਨ ਆਰਤੀਆਂ ਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਇੱਥੇ ਦੱਸਣ ਯੋਗ ਹੈ ਪਿਛਲੇ ਦਿਨਾਂ ਤੋਂ ਰੁਕ ਰੁਕ ਹੋ ਰਹੀ ਬਾਰਿਸ਼ ਤੇ ਗੜੇਮਾਰੀ ਹੋ ਰਹੀ ਹੈ ਜਦਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ। ਇਸ ਸਬੰਧੀ ਆੜ੍ਹਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਰੁਕ ਰੁਕ ਹੋ ਰਹੀ ਬਾਰਿਸ਼ ਕਾਰਨ ਕਣਕ ਦੀ ਭਰਾਈ ਅਤੇ ਲਿਫਟਿੰਗ ਪ੍ਰਭਾਵਿਤ ਹੋ ਰਹੀ ਹੈ । ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕਣਕ ਦੀ ਕਟਾਈ ਕਰ ਕੇ ਮੰਡੀਆਂ ਵਿੱਚ ਲਿਆਂਦੀ ਗਈ ਹੈ ਜਿਸ ਕਾਰਨ ਕਣਕ ਦਾ ਸੀਜ਼ਨ ਲੰਮਾ ਹੁੰਦਾ ਜਾ ਰਿਹਾ ਹੈ ਅਤੇ ਨੀਲੇ ਅਸਮਾਨ ਹੇਠਾਂ ਪਈ ਕਣਕ ਬਾਰਿਸ਼ ਕਾਰਨ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਮੌਕੇ ਤੇ ਇਹ ਪਸ਼ੂ ਪਾਲਕ ਪਲਵਿੰਦਰ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ, ਕੁਲਵੰਤ ਸਿੰਘ ,ਪ੍ਰੇਮ ਸਿੰਘ ਆਦਿ ਨੇ ਦੱਸਿਆ ਕਿ ਬਾਰਿਸ਼ ਕਾਰਨ ਉਹਨਾਂ ਵੱਲੋਂ ਪਸ਼ੂਆਂ ਦਾ ਚਾਰਾ ਤੂੜੀ ਬਣਾਉਣ ਲਈ ਕਣਕ ਦੇ ਨਾਰ ਨੂੰ ਵਾਰ ਵਾਰ ਸਿਖਾਇਆ ਜਾ ਰਿਹਾ ਹੈ। ਪ੍ਰੰਤੂ ਬਾਰਿਸ ਪੈਣ ਕਾਰਨ ਗਿੱਲਾ ਹੋਣ ਕਰ ਕੇ ਪਸ਼ੂਆਂ ਦਾ ਚਾਰਾ ਤੂੜੀ ਬਣਾਉਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਅਤੇ ਕਣਕ ਦਾ ਨਾੜ ਪੀਲਾ ਪੈਣ ਕਾਰਨ ਪਸ਼ੂਆਂ ਦਾ ਚਾਰਾ ਤੂੜੀ ਵੀ ਪ੍ਰਭਾਵਿਤ ਹੋ ਰਹੀ ਹੈ।