

ਘਰੇਲੂ ਝਗੜਦੇ ਚਲਦਿਆ ਤਹਿਸ਼ਤ ਆ ਕੇ ਪਤੀ ਨੇ ਕੀਤਾ ਪਤਨੀ ਦਾ ਕਤਲ ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਜਿਥੇ ਘਰੇਲੂ ਝਗੜੇ ਦੌਰਾਨ ਪਤੀ ਨੇ ਆਪਣੀ ਹੀ ਪਤਨੀ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਜਿਸ ਤੋਂ ਬਾਅਦ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ । ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾਂ ਸਿੰਘ ਵਾਲਾ ’ਚ ਇੱਕ ਪਤੀ ਵੱਲੋਂ ਪਤਨੀ ਦੇ ਗੋਲ਼ੀ ਮਾਰਕੇ ਕਤਲ ਕਰ ਦਿੱਤਾ ਹੈ । ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆ ਉਸ ਦੀ ਭੈਣ ਮਨਜੀਤ ਕੌਰ ਦਾ ਫੋਨ ਆਇਆ ਸੀ ਉਸ ਦਾ ਪਤੀ ਬਿਨਾਂ ਵਜ੍ਹਾਂ ਤੋਂ ਲੜ ਰਿਹਾ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਕਿ ਤੂੰ ਘਰ ਛੱਡ ਕੇ ਪੇਕੇ ਚਲੀ ਜਾ । ਉਸਦੀ ਮਾਂ ਬਖਸ਼ੀਸ਼ ਕੌਰ ਵੀ ਆਪਣੇ ਪੁੱਤਰ ਦਾ ਸਾਥ ਦੇ ਰਹੀ ਹੈ । ਉਸ ਤੋਂ ਬਾਅਦ ਉਸਦੇ ਜੀਜੇ ਦਾ ਫੋਨ ਆਇਆ ਕੀ ਮਨਜੀਤ ਕੌਰ ਨੇ ਕੋਈ ਤਿੱਖੀ ਚੀਜ਼ ਸਿਰ ਵਿੱਚ ਮਾਰ ਲਈ ਹੈ, ਜਦ ਉਨ੍ਹਾਂ ਉਥੇ ਜਾਕੇ ਦੇਖਿਆ ਤਾਂ ਉਸਦੀ ਭੈਣ ਦੇ ਸਿਰ ਤੇ ਪੱਟੀ ਲੱਗੀ ਹੋਈ ਸੀ ਅਤੇ ਜਦ ਉਨ੍ਹਾਂ ਪੱਟੀ ਚੱਕ ਕੇ ਦੇਖਿਆ ਤਾਂ ਸਿਰ ਵਿੱਚ ਸੁਰਾਖ ਸੀ । ਪਤਾ ਲੱਗਿਆ ਕਿ ਉਸ ਦੇ ਜੀਜੇ ਨੇ ਮਨਜੀਤ ਕੌਰ ਦੇ ਸਿਰ ’ਚ ਪਿਛਲੇ ਪਾਸੇ ਆਪਣੇ ਲਾਇਸੈਂਸੀ ਰਿਵਾਲਵਰ 32 ਬੋਰ ਨਾਲ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਇਤਲਾਹ ਥਾਣਾ ਮਮਦੋਟ ਦੀ ਪੁਲਿਸ ਨੂੰ ਦਿੱਤੀ ਗਈ । ਇਸ ਮੌਕੇ ਰਾਮ ਪ੍ਰਕਾਸ਼ ਏ ਐਸ ਆਈ ਨੇ ਪਰਿਵਾਰ ਦੇ ਬਿਆਨਾਂ ਤੇ ਪਤੀ ਅਤੇ ਸੱਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.