ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ
- by Jasbeer Singh
- December 7, 2025
ਐੱਨ. ਆਰ. ਸੀ. ਦੀ ਇਜਾਜ਼ਤ ਨਹੀਂ ਦੇਵਾਂਗੀ ਭਾਵੇਂ ਮੇਰੀ ਧੌਣ ਵੱਢ ਦਿਓ : ਮਮਤਾ ਕੋਲਕਾਤਾ, 7 ਦਸੰਬਰ 2025 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਨੂੰ ਲੈ ਕੇ ਭਾਜਪਾ `ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਹੈ ਕਿ ਦੇਸ਼ ਭਰ ਵਿਚ ਇਸ ਅਭਿਆਸ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਵਿਚ ਅੱਧੇ ਤੋਂ ਵੱਧ ਲੋਕ ਹਿੰਦੂ ਸਨ। ਮੁੱਖ ਮੰਤਰੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ `ਉਸੇ ਟਾਹਣੀ ਨੂੰ ਕੱਟ ਰਹੀ ਹੈ ਜਿਸ `ਤੇ ਉਹ ਬੈਠੀ ਹੈ। `ਐੱਸ. ਆਈ. ਆਰ. ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ `ਚ ਅੱਧੇ ਤੋਂ ਵੱਧ ਹਿੰਦੂ : ਮਮਤਾ ਮਮਤਾ ਨੇ ਘੱਟ ਗਿਣਤੀ ਮੁਰਸਿਦਾਬਾਦ ਜਿ਼ਲੇ ਵਿਚ ਐੱਸ. ਆਈ. ਆਰ. ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ `ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਾਰਮਿਕ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਇਹ ਵੀ ਦੁਹਰਾਇਆ ਕਿ ਉਹ ਪੱਛਮੀ ਬੰਗਾਲ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਜਾਂ ਨਜ਼ਰਬੰਦੀ ਕੇਂਦਰਾਂ ਦੀ ਇਜਾਜ਼ਤ ਕਦੇ ਨਹੀਂ ਦੇਵੇਗੀ, ਭਾਵੇਂ ‘ਉਨ੍ਹਾਂ ਦੀ ਧੌਣ ਹੀ ਕਿਉਂ ਨਾ ਵੱਢ ਦਿੱਤੀ ਜਾਵੇ। ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਮਮਤਾ ਨੇ ਕਿਹਾ ਕਿ ਵਕਫ਼ ਜਾਇਦਾਦਾਂ `ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਘੱਟ ਗਿਣਤੀਆਂ ਦੀ ਸੁਰੱਖਿਆ ਮੇਰੀ ਜਿ਼ੰਮੇਵਾਰੀ ਹੈ। ਮਮਤਾ ਬੈਨਰਜੀ ਨੇ `ਗਲਤ ਸੂਚਨਾਵਾਂ ਫੈਲਾਉਣ ਦੀ ਸਾਜ਼ਿਸ਼` ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਕੁਝ ਸਮੂਹ ਧਾਰਮਿਕ ਜਾਇਦਾਦਾਂ ਨੂੰ ਜ਼ਮੀਨੀ ਰਿਕਾਰਡਾਂ ਵਿਚ ਮਸਜਿਦਾਂ ਜਾਂ ਕਬਰਸਤਾਨਾਂ ਵਜੋਂ ਰਜਿਸਟਰ ਕੀਤੇ ਜਾਣ ਬਾਰੇ ਝੂਠ ਫੈਲਾਉਣ ਵਿਚ ਲੱਗੇ ਹੋਏ ਹਨ।
