
ਤੇਜ਼ ਰਫ਼ਤਾਰ ਕਾਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਸਮੇਤ ਚਾਰੋਂ ਉਤਰੇ ਮੌਤ ਦੇ ਘਾਟ
- by Jasbeer Singh
- September 4, 2024

ਤੇਜ ਰਫ਼ਤਾਰੀ ਮੌਤ ਦੀ ਤਿਆਰੀ ਤੇਜ਼ ਰਫ਼ਤਾਰ ਕਾਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਸਮੇਤ ਚਾਰੋਂ ਉਤਰੇ ਮੌਤ ਦੇ ਘਾਟ ਮੋਗਾ : ਪੰਜਾਬ ਦੇ ਸ਼ਹਿਰ ਮੋਗਾ `ਚ ਤੇਜ਼ ਰਫਤਾਰ ਨੇ ਮੋਟਰਸਾਈਕਲ ਸਵਾਰ ਚਾਰ ਜਣਿਆਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਹੀ ਉਤਾਰ ਦਿੱਤਾ। ਦੱਸੱਣਯੋਗ ਹੈ ਕਿ ਮੋਟਰਸਾਈਕਲ ਚਾਲਕ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਬਾਘਾਪੁਰਾਣਾ ਤੋਂ ਪਿੰਡ ਜੈਮਲਵਾਲਾ ਜਾ ਰਿਹਾ ਸੀ।ਇਸ ਦੌਰਾਨ ਜਦੋਂ ਮੁਦੱਕੀ ਰੋਡ `ਤੇ ਪਿੰਡ ਲੰਗੇਆਣਾ ਨੇੜੇ ਪਹੁੰਚੇ ਤਾਂ ਅਚਾਨਕ ਆਈ ਇੱਕ ਤੇਜ਼ ਰਫਤਾਰ ਬਰੀਜ਼ਾ ਕਾਰਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸਦੇ ਨਤੀਜੇ ਵੱਜੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਕੇ `ਤੇ ਹੀ ਮੌਤ ਹੋ ਗਈ।ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਇੱਕ ਪਾਸੇ ਝਾੜੀਆਂ `ਚ ਜਾ ਡਿੱਗਿਆ ਜੋ ਕਿ ਝੁਲਸ ਰਿਹਾ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਕਾਰ ਵੀ ਦੂਜੇ ਪਾਸੇ ਚਲੀ ਗਈ, ਜਿਸ ਦੀਆਂ ਚਾਰੇ ਤਾਕੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਏਅਰ ਬੈੱਗ ਖੁੱਲਿਆ ਹੋਇਆ ਸੀ। ਹਾਦਸੇ `ਚ ਮ੍ਰਿਤਕਾਂ ਦੀ ਪਛਾਣ ਨੌਜਵਾਨ ਧਰਮਪ੍ਰੀਤ ਸਿੰਘ, ਕੁਲਦੀਪ ਕੌਰ, ਜਦਕਿ ਦੋ ਬੱਚਿਆਂ `ਚ ਇੱਕ 3 ਮਹੀਨੇ ਦਾ ਵਿਸ਼ਾਲ ਅਤੇ ਦੂਜਾ ਅਭਿਜੋਤ ਸਿੰਘ 4 ਸਾਲ ਦਾ ਸੀ। ਮੌਕੇ `ਤੇ ਸਮੁੱਚਾ ਘਟਨਾਕ੍ਰਮ ਦੇਖਣ ਵਾਲਿਆਂ ਨੇ ਦੱਸਿਆ ਕਿ ਕਾਰ ਨੇ ਪਿੱਛੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਕਿਉਂਕਿ ਕਾਰ ਡਰਾਈਵਰ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸੀ ਤੇ ਕਾਰ ਵਿਚੋਂ ਮੌਕੇ `ਤੇ ਦੋ ਪੇਟੀਆਂ ਸ਼ਰਾਬ ਵੀ ਮਿਲੀਆਂ ਹੈ।ਸੂਚਨਾ ਮਿਲਣ `ਤੇ ਪੁਲਸ ਪਾਰਟੀ ਵੀ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਬਾਘਾਪੁਰਾਣਾ ਤੋਂ ਆ ਰਹੇ ਸਨ। ਅੱਗੇ ਮੋਟਰਸਾਈਕਲ ਅਤੇ ਪਿੱਛੇ ਕਾਰ ਸੀ। ਉਨ੍ਹਾਂ ਦੱਸਿਆ ਕਿ ਕਾਰ ਤੇਜ਼ ਰਫਤਾਰ ਸੀ, ਜਿਸ ਕਾਰਨ ਚਾਲਕ ਤੋਂ ਕਾਬੂ `ਚ ਨਹੀਂ ਰਹੀ ਅਤੇ ਇਹ ਹਾਦਸਾ ਵਾਪਰਿਆ। ਫਿਲਹਾਲ ਉਹ ਜਾਂਚ ਕਰ ਰਹੇ ਹਨ।