

ਆਮਦਨ ਕਰ ਵਿਭਾਗ ਨੇ ਮਾਰਿਆ ਲੁਧਿਆਣਾ ਦੇ ਹਸਪਤਾਲ `ਚ ਲੁਧਿਆਣਾ : ਕੇਂਦਰ ਸਰਕਾਰ ਦੇ ਵਿਭਾਗ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਲੁਧਿਆਣਾ ਵਿਚ ਡਾਕਟਰ ਸੁਮਿਤਾ ਸੋਫਤ ਦੇ ਘਰ ਅਤੇ ਹਸਪਤਾਲ ਵਿਚ ਛਾਪਾ ਮਾਰਿਆ । ਅਧਿਕਾਰੀਆਂ ਨੂੰ ਵੱਡੀ ਮਾਤਰਾ `ਚ ਨਕਦੀ ਮਿਲੀ ਹੈ । ਟੈਕਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਘਰ ਅਤੇ ਹਸਪਤਾਲ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਅਧਿਕਾਰੀ ਡਾ: ਸੁਮਿਤਾ ਸੋਫਤ ਤੋਂ ਨਕਦੀ ਦਾ ਹਿਸਾਬ ਕਿਤਾਬ ਵੀ ਮੰਗ ਰਹੇ ਹਨ । ਕਈ ਦਸਤਾਵੇਜ਼ ਅਧਿਕਾਰੀਆਂ ਦੇ ਹੱਥ ਲੱਗੇ ਹਨ, ਜਿਨ੍ਹਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.
Don’t worry, we don’t spam