

ਭਾਰਤੀ ਏਅਰਫੇਰਸ ਦੇ ਅਪਾਚੇ ਹੈਲੀਕਾਪਟਰ ਦੀ ਅਚਨਚੇਤ ਲੈਂਡਿੰਗ ਪਠਾਨਕੋਟ, 13 ਜੂਨ 2025 : ਪੰਜਾਬ ਦੇ ਸ਼ਹਿਰ ਪਠਾਨਕੋਟ ਦੇ ਪਿੰਡ ਹਲੇੜ ਵਿਖੇ ਅੱਜ ਅਚਾਨਕ ਹੀ ਭਾਰਤੀ ਏਅਰ ਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ।ਜਿਸ ਦੇ ਚਲਦਿਆਂ ਸੁਰੱਖਿਆ ਫੋਰਸਾਂ ਮੌਕੇ ਤੇ ਪਹੁੰਚ ਗਈਆਂ ਹਨ। ਅਪਾਚੇ ਦੇ ਐਮਰਜੈਂਸੀ ਲੈਂਡਿੰਗ ਹੋਣ ਪਿੱਛੇ ਆਖਰ ਕੀ ਕਾਰਨ ਹਨ ਸਬੰਧੀ ਕੋਈ ਜਾਣਕਾਰੀ ਹਾਲੇ ਪ੍ਰਾਪਤ ਨਹੀਂ ਹੋ ਸਕੀ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਐਮਰਜੈਂਸੀ ਲੈਂਡਿੰਗ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਣ ਦੀ ਸੂਚਨਾ ਹੈ। ਦੱਸਣਯੋਗ ਹੈ ਕਿ ਪਠਾਨਕੋਟ ਦੇ ਜਿਸ ਪਿੰਡ ਵਿਚ ਹਲੇੜ ਵਿਚ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ ਨੰਗਲਪੁਰ ਥਾਣੇ ਅਧੀਨ ਆਉਂਦਾ ਹੈ। ਜਿਕਰਯੋਗ ਹੈ ਕਿ ਲੰਘੇ ਦਿਨੀਂ ਉਤਰਾਖੰਡ ਦੇ ਸ੍ਰੀ ਕੇਦਾਰਨਾਥ ਧਾਮ ਲਈ ਯਾਤਰੀਆਂ ਨੂੰ ਲੈ ਕੇ ਉਡੇ ਇਕ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰ ਦੀ ਵੀ ਕੁੱਝ ਤਕਨੀਕੀ ਖਰਾਬੀ ਦੇ ਚਲਦਿਆਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ ।