
Business
0
ਸਾਲ 2020 ਤੋਂ ਬੰਦ ਤਾਰਾਪੁਰ ਪਰਮਾਣੂ ਊਰਜਾ ਪਲਾਂਟ ਦੇ ਦੋ ਰਿਐਕਟਰ ਠੀਕ ਹੋਣ ’ਚ ਲੱਗਣਗੇ ਹੋਰ 5 ਮਹੀਨੇ, ਇਟਲੀ ਤੋਂ ਨਹੀਂ
- by Aaksh News
- May 11, 2024

ਤਾਰਾਪੁਰ ਪਰਮਾਣੂ ਊਰਜਾ ਪਲਾਂਟ (ਟੀਏਪੀਐੱਸ) ਦੇ ਦੋ ਪਰਮਾਣੂ ਰਿਐਕਟਰਾਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨ ਲਈ ਪੰਜ ਮਹੀਨੇ ਹੋਰ ਲੱਗਣਗੇ ਕਿਉਂਕਿ ਮੁਰੰਮਤ ਲਈ ਲੋੜੀਂਦੇ ਪੁਰਜ਼ੇ ਹਾਲੇ ਤੱਕ ਸਪਲਾਈ ਨਹੀਂ ਕੀਤੇ ਗਏ ਹਨ। ਤਾਰਾਪੁਰ ਵਿੱਚ ਇਹ ਦੋਵੇਂ ਰਿਐਕਟਰ 2020 ਤੋਂ ਬੰਦ ਹਨ। ਧਾਤੂ ਦੀਆਂ ਬਣੀਆਂ ਕੁਝ ਵਿਸ਼ੇਸ਼ ਪਾਈਪਾਂ ਇਟਲੀ ਤੋਂ ਆਉਣੀਆਂ ਸਨ ਪਰ ਉਹ ਸਮੇਂ ਸਿਰ ਨਹੀਂ ਪਹੁੰਚੀਆਂ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਨੇ 9 ਮਈ ਤੋਂ ਦੁਬਾਰਾ ਕੰਮ ਸ਼ੁਰੂ ਕਰਨਾ ਸੀ ਪਰ ਜ਼ਰੂਰੀ ਪੁਰਜ਼ਿਆਂ ਦੀ ਸਪਲਾਈ ਵਿਚ ਦੇਰ ਕਾਰਨ ਇਹ ਰਿਐਕਟਰ ਅਕਤੂਬਰ ਤੱਕ ਚਾਲੂ ਨਹੀਂ ਹੋਵੇਗਾ।