
Haryana News
0
ਤਾਮਿਲਨਾਡੂ: ਪਟਾਕੇ ਬਣਾਉਣ ਵਾਲੇ ਕਾਰਖਾਨੇ ’ਚ ਧਮਾਕੇ ਕਾਰਨ 5 ਔਰਤਾਂ ਸਣੇ 7 ਮਜ਼ਦੂਰਾਂ ਦੀ ਮੌਤ
- by Aaksh News
- May 11, 2024

ਤਾਮਿਲਨਾਡੂ ਦੇ ਸਿਵਾਕਾਸੀ ‘ਚ ਪਟਾਕੇ ਬਣਾਉਣ ਵਾਲੇ ਕਾਰਖਾਨੇ ’ਚ ਧਮਾਕੇ ਕਾਰਨ ਪੰਜ ਔਰਤਾਂ ਸਮੇਤ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲੀਸ ਅਤੇ ਫਾਇਰ ਬ੍ਰਿਗੇਡ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ ਅਤੇ ਧਮਾਕੇ ਬਾਅਦ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਧਮਾਕੇ ਸਮੇਂ ਕਾਰਖਾਨੇ ਵਿੱਚ 10 ਮਜ਼ਦੂਰ ਸਨ।ਪੁਲੀਸ ਨੇ ਦੱਸਿਆ ਕਿ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।