ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
- by Jasbeer Singh
- January 17, 2026
ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਦੇਵਰੀਆ, 17 ਜਨਵਰੀ 2026 : ਧੋਖਾਦੇਹੀ ਦੇ ਮਾਮਲੇ `ਚ ਦੇਵਰੀਆ ਜੇਲ `ਚ ਬੰਦ ਸਾਬਕਾ ਆਈ. ਪੀ. ਐੱਸ. ਅਧਿਕਾਰੀ ਅਮਿਤਾਭ ਠਾਕੁਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਲੰਘੇ ਦਿਨੀ. ਨੂੰ ਉਨ੍ਹਾਂ ਦੀ ਉੱਚ ਸੁਰੱਖਿਆ ਵਾਲੀ ਬੈਰਕ ਦੇ ਬਾਹਰ ਕੰਪਿਊਟਰ ਨਾਲ ਟਾਈਪ ਕੀਤਾ ਗਿਆ ਧਮਕੀ ਭਰਿਆ ਪੱਤਰ ਪੱਥਰ `ਚ ਲਪੇਟ ਕੇ ਸੁੱਟਿਆ ਗਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਜੇਲ ਸੁਪਰਡੈਂਟ ਨੂੰ ਦਿੱਤੀ। ਧਮਕੀ ਭਰੇ ਪੱਤਰ ਦੀ ਜਾਂਚ ਜੇਲ ਪ੍ਰਸ਼ਾਸਨ ਨੇ ਕਰ ਦਿੱਤੀ ਹੈ ਸ਼ੁਰੂ ਜੇਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਡੀ. ਐੱਮ. ਅਤੇ ਐੱਸ. ਪੀ. ਸਮੇਤ ਉੱਚ ਅਧਿਕਾਰੀਆਂ ਨੂੰ ਦਿੰਦੇ ਹੋਏ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਅਮਿਤਾਭ ਠਾਕੁਰ ਦੇ ਵਕੀਲ ਪ੍ਰਵੀਨ ਦਿਵੇਦੀ ਨੇ ਦੱਸਿਆ ਕਿ ਸਾਬਕਾ ਆਈ. ਪੀ. ਐੱਸ. ਅਧਿਕਾਰੀ ਜੇਲ `ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜੇਲ ਸੁਪਰਡੈਂਟ ਪ੍ਰੇਮ ਸਾਗਰ ਸ਼ੁਕਲ ਨੇ ਦੱਸਿਆ ਕਿ ਬੰਦੀ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਦੀ ਸਿ਼ਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
