
ਮਾਨਸੂਨ ਆ ਗਈ ਪਰ ਨਦੀਆਂ ਨਾਲਿਆਂ ਦੀ ਸਫਾਈ ਦੀ ਵਾਰੀ ਨਹੀਂ ਆਈ: ਹਰਿੰਦਰਪਾਲ ਚੰਦੂਮਾਜਰਾ
- by Jasbeer Singh
- June 30, 2025

ਮਾਨਸੂਨ ਆ ਗਈ ਪਰ ਨਦੀਆਂ ਨਾਲਿਆਂ ਦੀ ਸਫਾਈ ਦੀ ਵਾਰੀ ਨਹੀਂ ਆਈ: ਹਰਿੰਦਰਪਾਲ ਚੰਦੂਮਾਜਰਾ -ਪੰਜਾਬ ਸਰਕਾਰ ਨੇ ਅੱਠ ਜਿਲਿਆਂ ਦਾ ਅੱਧਾ ਕੀਤਾ ਸਫਾਈ ਦਾ ਬਜਟ ਪਟਿਆਲਾ, 30 ਜੂਨ : ਹਲਕਾ ਸਨੋਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਨਦੀਆਂ ਅਤੇ ਨਾਲਿਆਂ ਦੀ ਸਫਾਈ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਮਾਨਸੂਨ ਆ ਗਈ ਪਰ ਹਲਕਾ ਸਨੋਰ ਦੇ ਨਦੀਆਂ ਅਤੇ ਨਾਲਿਆਂ ਦੀ ਸਫਾਈ ਦੀ ਵਾਰੀ ਨਹੀਂ ਆਈ। ਸਰਕਾਰ ਦੀ ਲਾਪਰਵਾਹੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਸਫਾਈ ਦਾ ਬਜਟ ਵੀ ਅੱਧਾ ਕਰ ਦਿੱਤਾ ਹੈ। ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਸਾਲ ਅੱਠ ਜਿਲਿਆਂ ਦੇ ਲਈ 12 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਪਰ ਇਸ ਵਾਰ ਇਹ ਬਜਟ ਘਟਾ ਕੇ 6 ਕਰੋੜ ਰੁਪਏ ਕਰ ਦਿੱਤਾ ਹੈ। ਉਹ ਵੀ ਹੁਣ ਜਾਰੀ ਕੀਤਾ ਗਿਆ ਹੈ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੌਸਮ ਵਿਭਾਗ ਵੱਲੋ ਵਾਰ ਵਾਰ ਭਾਰੀ ਬਾਰਿਸ਼ ਦਾ ਅਲਰਟ ਕੀਤਾ ਜਾ ਰਿਹਾ ਹੈ, ਪਰ ਸਰਕਾਰ ਦੇ ਕੰਨਾ ‘ਤੇ ਜੂੰ ਨਹੀ ਸਰਕ ਰਹੀ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਮੇਰੇ ਵੱਲੋ ਦੋਰਾ ਕਰਨ ਤੋਂ ਬਾਅਦ ਸਬੰਧਤ ਵਿਭਾਗਾਂ ਦੇ ਅਧਿਕਾਰੀ ਪਹੁੰਚੇ ਜ਼ਰੂਰ ਪਰ ਉਨ੍ਹਾਂ ਵੱਲੋਂ ਵੀ ਫੰਡ ਦੀ ਘਾਟ ਦੇ ਕਾਰਨ ਸਫਾਈ ਤੋਂ ਅਸਮਰੱਥਤਾ ਹੀ ਜਤਾਈ ਗਈ। ਹਾਂ ਨਰੇਗਾ ਦੇ ਤਹਿਤ ਕੰਮ ਕਰਨ ਵਾਲੀਆਂ ਮਾਹਿਲਾ ਮਜਦੂਰਾਂ ਨੂੰ ਲਗਾ ਕੇ ਲੀਪਾਪੋਤੀ ਕਰਨ ਦੀ ਕੋਸ਼ਿਸ ਜ਼ਰੂਰ ਕੀਤੀ ਗਈ। ਉਨ੍ਹਾਂ ਕਿਹਾਕਿ ਹਰੀਕਤ ਇਹ ਹੈ ਕਿ ਜਿਸ ਤਰ੍ਰਾਂ ਪਿਛਲੇ ਕਈ ਸਾਲਾਂ ਤੋਂ ਸਫਾਈ ਨਹੀਂ ਹੋਈ, ਉਸ ਨਾਲ ਟਾਂਗਰੀ ਅਤੇ ਹੋਰ ਨਦੀਆਂ ਬੂਟੀ ਨਾਲ ਭਰ ਗਈਆਂ ਹਨ, ਜਿਹੜੀਆ ਕਿ ਜੇ.ਸੀ.ਬੀ. ਮਸ਼ੀਨਾ ਨਾਲ ਹੀ ਸਾਫ ਹੋ ਸਕਦੀਆਂ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਦੋ ਸਾਲ ਪਹਿਲਾਂ ਹੜ੍ਹ ਆਏ ਸਨ ਤਾਂ ਸਰਕਾਰ ਤੋਂ ਹੜ੍ਹਾਂ ਦੇ ਦੌਰਾਨ ਟੁੱਟੀਆਂ ਸੜ੍ਹਕਾਂ ਨਹੀਂ ਬਣਾਈਆਂ ਗਈਆਂ ਅਤੇ ਨਾ ਹੀ ਨਦੀਆਂ ਅਤੇ ਨਾਲਿਆਂ ਦੀ ਸਫਾਈ ਕੀਤੀ ਜਾ ਰਹੀ। ਜਿਸ ਨਾਲ ਫੇਰ ਤੋਂ ਹਲਕੇ ’ਤੇ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਕਿਸਾਨਾ ਦਾ ਅਤੇ ਆਮ ਲੋਕਾਂ ਦਾ ਕਰੋੜਾਂ ਰੁਪਏ ਦੇ ਨੁਕਸਾਨ ਦੀ ਅੱਜ ਤੱਕ ਭਰਪਾਈ ਨਹੀਂ ਹੋਈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਸਿਰਫ ਦਿਖਾਵਾ ਕਰਨ ਦੇ ਸਿਵਾਏ ਕੁਝ ਨਹੀਂ ਕਰ ਰਹੀ ।