ਨਫ਼ਰਤ ਭਰੇ ਭਾਸ਼ਣ `ਤੇ ਰੋਕ ਲਈ ਕਰਨਾਟਕ ਵਿਧਾਨ ਸਭਾ `ਚ ਬਿੱਲ ਪਾਸ
- by Jasbeer Singh
- December 19, 2025
ਨਫ਼ਰਤ ਭਰੇ ਭਾਸ਼ਣ `ਤੇ ਰੋਕ ਲਈ ਕਰਨਾਟਕ ਵਿਧਾਨ ਸਭਾ `ਚ ਬਿੱਲ ਪਾਸ ਬੇਲਗਾਵੀ (ਕਰਨਾਟਕ), 19 ਦਸੰਬਰ 2025 : ਕਰਨਾਟਕ ਵਿਧਾਨ ਸਭਾ ਨੇ ਹੰਗਾਮੇ ਦੌਰਾਨ ਨਫ਼ਰਤ ਭਰੇ ਭਾਸ਼ਣ `ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ ਕਰ ਦਿੱਤਾ । ਨਫ਼ਰਤ ਭਰੇ ਭਾਸ਼ਣ ਅਤੇ ਨਫ਼ਰਤ ਅਪਰਾਧ (ਰੋਕਥਾਮ) ਬਿੱਲ ਦੇਸ਼ ਦਾ ਪਹਿਲਾ ਅਜਿਹਾ ਕਾਨੂੰਨ ਹੈ, ਜਿਸ ਵਿਚ 7 ਸਾਲ ਤੱਕ ਦੀ ਕੈਦ ਅਤੇ ਇਕ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। 7 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਇਸ ਨੂੰ ਭਾਜਪਾ ਦੇ ਵਿਧਾਇਕਾਂ ਦੇ ਹੰਗਾਮੇ ਵਿਚਕਾਰ ਪਾਸ ਕਰ ਦਿੱਤਾ ਗਿਆ। ਕੈਬਨਿਟ ਨੇ ਇਸ ਬਿੱਲ ਨੂੰ 4 ਦਸੰਬਰ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ 10 ਦਸੰਬਰ ਨੂੰ ਸਦਨ ਵਿਚ ਇਸ ਨੂੰ ਪੇਸ਼ ਕੀਤਾ ਸੀ। ਮੰਤਰੀ ਨੇ ਕਿਹਾ ਕਿ ਵਾਰ-ਵਾਰ ਅਪਰਾਧ ਕਰਨ ਦੀ ਸੂਰਤ ਵਿਚ 10 ਸਾਲ ਦੀ ਕੈਦ ਦੀ ਵਿਵਸਥਾ ਨੂੰ ਘਟਾ ਕੇ 7 ਸਾਲ ਕਰ ਦਿੱਤਾ ਗਿਆ ਹੈ। ਬਿੱਲ ਅਨੁਸਾਰ ਕੀ ਕੁੱਝ ਦਰਸਾਇਆ ਗਿਆ ਹੈ ਬਿੱਲ ਦੇ ਅਨੁਸਾਰ ਅਜਿਹਾ ਕੋਈ ਵੀ ਪ੍ਰਗਟਾਵਾ ਜੋ ਕਿਸੇ ਵੀ ਪੱਖਪਾਤੀ ਹਿੱਤ ਨੂੰ ਪੂਰਾ ਕਰਨ ਲਈ ਜੀਵਤ ਜਾਂ ਮ੍ਰਿਤਕ ਵਿਅਕਤੀ, ਵਰਗ ਜਾਂ ਵਿਅਕਤੀਆਂ ਜਾਂ ਭਾਈਚਾਰੇ ਦੇ ਸਮੂਹ ਵਿਰੁੱਧ ਸੱਟ, ਅਸੰਤੁਸ਼ਟੀ ਜਾਂ ਦੁਸ਼ਮਣੀ ਜਾਂ ਨਫ਼ਰਤ ਜਾਂ ਬਦਨੀਤੀ ਦੀ ਭਾਵਨਾ ਪੈਦਾ ਕਰਨ ਦੇ ਇਰਾਦੇ ਨਾਲ ਜਨਤਕ ਤੌਰ `ਤੇ ਬੋਲੇ ਗਏ ਜਾਂ ਲਿਖਤ ਸ਼ਬਦਾਂ ਵਿਚ ਸੰਕੇਤਾਂ ਵੱਲੋਂ ਪ੍ਰਕਾਸਿ਼ਤ ਜਾਂ ਪ੍ਰਸਾਰਿਤ ਕੀਤਾ ਜਾਂਦਾ ਹੈ, ਉਹ ਨਫਰਤ ਭਰਿਆ ਭਾਸ਼ਣ ਹੈ।
