post

Jasbeer Singh

(Chief Editor)

Entertainment / Information

ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿਚ ਪਹੁੰਚੇ ਲਾਲੂ ਪ੍ਰਸਾਦ ਯਾਦਵ

post-img

ਮੁਕੇਸ਼ ਅੰਬਾਨੀ ਦੇ ਸਪੁੱਤਰ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿਚ ਪਹੁੰਚੇ ਲਾਲੂ ਪ੍ਰਸਾਦ ਯਾਦਵ ਮੁੰਬਈ : ਆਰ. ਜੇ. ਡੀ. ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਆਪਣੇ ਪੂਰੇ ਪਰਿਵਾਰ ਸਮੇਤ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐੱਮ. ਡੀ. ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਵਿਚ ਸ਼ਾਮਲ ਹੋਏ। ਇਸ ਦੌਰਾਨ ਨੀਤਾ ਅੰਬਾਨੀ, ਅਨਿਲ ਅੰਬਾਨੀ ਅਤੇ ਅੰਬਾਨੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਲਾਲੂ ਪ੍ਰਸਾਦ ਯਾਦਵ ਦੇ ਨਾਲ ਉਨ੍ਹਾਂ ਦਾ ਵੱਡਾ ਬੇਟਾ ਤੇਜ ਪ੍ਰਤਾਪ ਯਾਦਵ, ਛੋਟਾ ਬੇਟਾ ਤੇਜਸਵੀ ਯਾਦਵ, ਬੇਟੀ ਮੀਸਾ ਭਾਰਤੀ, ਪਤਨੀ ਰਾਬੜੀ ਦੇਵੀ ਅਤੇ ਨੂੰਹ ਵੀ ਪਟਨਾ ਤੋਂ ਮੁੰਬਈ ਪਹੁੰਚੇ।

Related Post