July 6, 2024 01:10:35
post

Jasbeer Singh

(Chief Editor)

Latest update

ਉੱਤਰਾਖੰਡ ਦੇ ਜੋਸ਼ੀਮੱਠ ਵਾਂਗ ਰਾਮਬਨ ’ਚ ਧਸ ਰਹੀ ਜ਼ਮੀਨ, ਪੂਰਾ ਇਲਾਕਾ ਰੈੱਡ ਜ਼ੋਨ ਐਲਾਨਿਆ

post-img

ਉੱਤਰਾਖੰਡ ਦੇ ਜੋਸ਼ੀਮੱਠ ਦੀ ਤਰ੍ਹਾਂ ਜੰਮੂ ਡਵੀਜ਼ਨ ਦੇ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ’ਚ ਵੀ ਜ਼ਮੀਨ ਲਗਾਤਾਰ ਧਸ ਰਹੀ ਹੈ। 48 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਜ਼ਮੀਨ ਧਸਣ ਨਾਲ ਕਰੀਬ 56 ਮਕਾਨ ਨੁਕਸਾਨੇ ਜਾ ਚੁੱਕੇ ਹਨ। ਸੜਕਾਂ ’ਤੇ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਬਿਜਲੀ ਵਿਭਾਗ ਦਾ ਰਿਸੀਵਿੰਗ ਸਟੇਸ਼ਨ ਤੇ 220 ਕੇਵੀ ਦੇ ਚਾਰ ਟਾਵਰ ਵੀ ਜ਼ੱਦ ’ਚ ਆਏ ਹਨ। ਉੱਤਰਾਖੰਡ ਦੇ ਜੋਸ਼ੀਮੱਠ ਦੀ ਤਰ੍ਹਾਂ ਜੰਮੂ ਡਵੀਜ਼ਨ ਦੇ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ’ਚ ਵੀ ਜ਼ਮੀਨ ਲਗਾਤਾਰ ਧਸ ਰਹੀ ਹੈ। 48 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਜ਼ਮੀਨ ਧਸਣ ਨਾਲ ਕਰੀਬ 56 ਮਕਾਨ ਨੁਕਸਾਨੇ ਜਾ ਚੁੱਕੇ ਹਨ। ਸੜਕਾਂ ’ਤੇ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਬਿਜਲੀ ਵਿਭਾਗ ਦਾ ਰਿਸੀਵਿੰਗ ਸਟੇਸ਼ਨ ਤੇ 220 ਕੇਵੀ ਦੇ ਚਾਰ ਟਾਵਰ ਵੀ ਜ਼ੱਦ ’ਚ ਆਏ ਹਨ। ਭੌਂ ਵਿਗਿਆਨੀਆਂ ਨੇ ਪਿੰਡ ’ਚ ਪੁੱਜ ਕੇ ਮਿੱਟੀ ਦੇ ਨਮੂਨੇ ਲਏ ਤੇ ਜ਼ਮੀਨ ਧਸਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਟੀਮ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਹਿੱਸੇ ’ਚ ਮਨੁੱਖੀ ਦਖ਼ਲ ਨਾ ਦੇਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਭਾਵਿਤ ਕਰੀਬ ਡੇਢ ਕਿੱਲੋਮੀਟਰ ਖੇਤਰ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਨਾਲ ਹੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦਾ ਕੈਂਪ ਆਫਿਸਰ ਵੀ ਪਿੰਡ ’ਚ ਸਥਾਪਤ ਕਰ ਦਿੱਤਾ ਗਿਆ ਹੈ। ਰਾਮਬਨ ਦੇ ਡੀਸੀ ਤੇ ਹੋਰ ਅਧਿਕਾਰੀ ਟੈਂਟ ਲਾ ਕੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। ਹੁਣ ਤੱਕ 100 ਪਰਿਵਾਰਾਂ ਨੂੰ ਪ੍ਰਸ਼ਾਸਨ ਸੁਰੱਖਿਆ ਥਾਵਾਂ ’ਤੇ ਸ਼ਿਫਟ ਕਰ ਚੁੱਕਾ ਹੈ। ਮੀਂਹ ਕਾਰਨ ਰਾਹਤ ਤੇ ਮੁੜ ਵਸੇਬਾ ਕੰਮ ’ਚ ਮੁਸ਼ਕਲ ਆ ਰਹੀ ਹੈ। ਦੱਸਣਯੋਗ ਹੈ ਕਿ ਜੋਸ਼ੀਮੱਠ ਤ੍ਰਾਸਦੀ ਦੀ ਰਿਪੋਰਟ ’ਚ ਕੁਦਰਤੀ ਢਾਂਚੇ ਨਾਲ ਹੋਈ ਛੇੜਛਾੜ ਨੂੰ ਵੱਡਾ ਕਾਰਨ ਮੰਨਿਆ ਗਿਆ ਸੀ।

Related Post