
ਚੋਣਾਂ ਲੋਕ ਸਭਾ Lok Sabha Elections 2024: ਚੰਦੂਮਾਜਰਾ ਲਈ ਵਰਕਰ ਤਬਕਾ ਸਮੇਟਣਾ ਬਣਿਆ ਟੇਢੀ ਖੀਰ, ਸੌਖਾ ਨਹੀਂ ਹੋਵ
- by Aaksh News
- May 2, 2024

ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਲਈ 2024 ਦੀ ਲੋਕ ਸਭਾ ਚੋਣ ਔਕੜਾਂ ਭਰੀ ਹੋ ਸਕਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਸ ਤਰ੍ਹਾਂ ਬਿਖਰੀ ਹੈ, ਉਸ ਦੀ ਉਲਝੀ ਹੋਈ ਤਾਣੀ ਸੁਲਝਾਉਣ ’ਚ ਪਾਰਟੀ ਤੇ ਖ਼ੁਦ ਚੰਦੂਮਾਜਰਾ ਨਾਕਾਮਯਾਬ ਰਹੇ ਹਨ। ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਲਈ 2024 ਦੀ ਲੋਕ ਸਭਾ ਚੋਣ ਔਕੜਾਂ ਭਰੀ ਹੋ ਸਕਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਸ ਤਰ੍ਹਾਂ ਬਿਖਰੀ ਹੈ, ਉਸ ਦੀ ਉਲਝੀ ਹੋਈ ਤਾਣੀ ਸੁਲਝਾਉਣ ’ਚ ਪਾਰਟੀ ਤੇ ਖ਼ੁਦ ਚੰਦੂਮਾਜਰਾ ਨਾਕਾਮਯਾਬ ਰਹੇ ਹਨ। ਵਜ੍ਹਾ ਸਾਫ਼ ਹੈ ਕਿ ਪਾਰਟੀ ਦੀ ਮੋਹਾਲੀ ਵਿਚ ਅੰਦਰੂਨੀ ਫੁੱਟ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰ ਜਾਂ ਤਾਂ ਨਾਰਾਜ਼ ਘਰ ਬੈਠੇ ਹਨ ਜਾਂ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਦੂਜੀਆਂ ਪਾਰਟੀਆਂ ’ਚ ਚਲੇ ਗਏ। ਮੌਜੂਦਾ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਦੀ ਹਾਲੇ ਤਕ ਚੰਦੂਮਾਜਰਾ ਦੇ ਪ੍ਰੋਗਰਾਮਾਂ ’ਚ ਹਾਜ਼ਰੀ ਨਾਦਾਰਦ ਹੈ। ਇਹੀ ਹਾਲ ਇਸਤਰੀ ਅਕਾਲੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਦਾ ਵੀ ਹੈ ਜੋ ਨਾ ਤਾਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਾਲੇ ਪ੍ਰੋਗਰਾਮ ਤੇ ਨਾ ਹੁਣ ਤੱਕ ਕੀਤੇ ਹੋਰ ਛੋਟੇ-ਵੱਡੇ ਪ੍ਰੋਗਰਾਮਾਂ ’ਚ ਦਿਖਾਈ ਦਿੱਤੇ। ਇਸ ਲਈ ਸਾਲ 2014 ਵਿਚ ਵੱਡੇ ਪੱਧਰ ’ਤੇ ਪਾਰਟੀ ਵਰਕਰ ਤਬਕੇ ਨਾਲ ਜਿੱਤ ਦਰਜ ਕਰਨ ਵਾਲੇ ਚੰਦੂਮਾਜਰਾ ਵਾਸਤੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਤਾਂ ਮੁਸ਼ੱਕਤ ਕਰਨੀ ਹੀ ਹੋਵੇਗੀ, ਬਲਕਿ ਟੁੱਟ ਚੁੱਕੇ ਕਾਡਰ ਨੂੰ ਸਮੇਟਣ ਵਾਸਤੇ ਵੀ ਤਰੱਦਦ ਕਰਨੀ ਹੋਵੇਗੀ। ਪਹਿਲੀ ਕਤਾਰ ਦੇ ਲੀਡਰ ਤੇ ਵਰਕਰ ਤਬਕਾ ਆਖ ਚੁੱਕੈ ਅਲਵਿਦਾ ਅਕਾਲੀ ਦਲ ਤੇ ਚੰਦੂਮਾਜਰਾ ਲਈ ਇਸ ਕਰ ਕੇ ਵੀ ਸਮੱਸਿਆ ਹੈ ਕਿਉਂਕਿ ਵੱਡਾ ਵਰਕਰ ਤਬਕਾ ਤੇ ਪਹਿਲੀ ਕਤਾਰ ਦੇ ਲੀਡਰ ਪਾਰਟੀ ਨੂੰ ਆਖ ਕੇ ‘ਆਪ’ ਦਾ ਪੱਲਾ ਫੜ ਚੁੱਕੇ ਹਨ। ਇਨ੍ਹਾਂ ’ਚ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ‘ਆਪ’ ਵਿਧਾਇਕ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਤੇ ਅਕਾਲੀ ਦਲ ਦੇ ਜਥੇਬੰਦਕ ਰਹੇ ਅਮਰੀਕ ਮੋਹਾਲੀ, ਕਿਰਨਬੀਰ ਸਿੰਘ ਕੰਗ ਤੋਂ ਇਲਾਵਾ ਸਾਲ 2012 ’ਚ ਚੋਣ ਲੜ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਤੇ ਉਸ ਦੀ ਬੇਟੀ ਅਮਨਜੋਤ ਰਾਮੂਵਾਲੀਆ ਵੱਡੇ ਨਾਂ ਹਨ। ਇਹੀ ਨਹੀਂ ਅਕਾਲੀਆਂ ਦੇ ਕੱਟੜ ਸਮੱਰਥਕ ਤੇ ਕਿਰਨਬੀਰ ਕੰਗ ਦੇ ਕਰੀਬੀ ਸਾਥੀ ਰਹੇ ਅਵਤਾਰ ਸਿੰਘ ਮੌਲੀ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਹਨ। ਇਸੇ ਤਰ੍ਹਾਂ ਸੁਖਦੇਵ ਪਟਵਾਰੀ, ਚਰਨਜੀਤ ਚੰਨਾ, ਸੁਰਿੰਦਰ ਰੋਡਾ, ਆਰਪੀ ਸ਼ਰਮਾ ਤੇ ਸੰਗਤ ਸਿੰਘ ਦਾ ਪਰਿਵਾਰ (ਸਾਰੇ ਸਾਬਕਾ ਜਾਂ ਮੌਜੂਦਾ ਕੌਂਸਲਰ) ਕੁਲਵੰਤ ਸਿੰਘ ਦੇ ਨਾਲ ਹੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਇਸ ਲਈ ਅਕਾਲੀ ਦਲ ਨੂੰ ਜਿੱਤ ਦਰਜ ਕਰਨ ਲਈ ਵੱਡੇ ਪੱਧਰ ’ਤੇ ਮਿਹਨਤ ਕਰਨੀ ਹੋਵੇਗੀ। ਕੋਈ ਲੀਡਰ ਸਥਾਪਤ ਨਹੀਂ ਕਰ ਸਕਿਆ ਅਕਾਲੀ ਦਲ ਸਾਲ 2012 ਤੋਂ ਹੁਣ ਤਕ ਮੋਹਾਲੀ ’ਚ ਅਕਾਲੀ ਦਲ ਕੋਈ ਟੱਕਰ ਦਾ ਲੀਡਰ ਪੈਦਾ ਨਹੀਂ ਕਰ ਸਕਿਆ। ਹਰੇਕ ਵਾਰ ਬਾਹਰਲੇ ਉਮੀਦਵਾਰਾਂ ਨੂੰ ਟਿਕਟਾਂ ਮਿਲਣ ਕਰ ਕੇ ਲੋਕਲ ਵਰਕਰ ਬੁਰੀ ਤਰ੍ਹਾਂ ਹੱਤਾਸ਼ ਤੇ ਨਿਰਾਸ਼ ਹੋਏ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ( 2012-17, 2017-22 ਤੱਕ) ਅਕਾਲੀ ਦਲ ਨੇ ਕਿਸੇ ਵੀ ਲੋਕਲ ਲੀਡਰ ਨੂੰ ਟਿਕਟ ਨਹੀਂ ਦਿੱਤੀ। ਸਾਲ 2022 ਵਿਚ ਪਹਿਲੀ ਵਾਰ ਪਰਵਿੰਦਰ ਸੋਹਾਣਾ ਨੂੰ ਟਿਕਟ ਤਾਂ ਮਿਲੀ ਪਰ ਕੋਈ ਪੁਖ਼ਤਾ ਪ੍ਰਬੰਧ ਜ਼ਮੀਨੀ ਪ੍ਰਬੰਧ ਤੇ ਆਮ ਆਦਮੀ ਪਾਰਟੀ ਦੀ ਲਹਿਰ ਕਰ ਕੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਹੀ ਕਾਰਨ ਹੈ ਕਿ ਤਤਕਾਲ ਸਮੇਂ ’ਚ ਵੱਡਾ ਪਾਰਟੀ ਕਾਡਰ ਹੋਣ ਦੇ ਬਾਵਜੂਦ 2012 ਤੋਂ ਹੁਣ ਤੱਕ ਅਕਾਲੀ ਇਕ ਵਾਰ ਵੀ ਮੋਹਾਲੀ ’ਚ ਜਿੱਤ ਦਰਜ ਨਹੀਂ ਕਰ ਸਕੇ। ਇਸ ਪਿੱਛੇ ਚਿਹਰਿਆਂ ਦੀ ਘਾਟ ਤਾਂ ਰਹੀ ਹੀ ਬਲਕਿ ਅਕਾਲੀਆਂ ਦੀ ਆਪਸੀ ਫੁੱਟ ਨੇ ਪਾਰਟੀ ਨੂੰ ਵਿਧਾਨ ਸਭਾ ਦਾ ਕਿਲ੍ਹਾ ਫ਼ਤਹਿ ਨਹੀਂ ਕਰਨ ਦਿੱਤਾ। 2021 ’ਚ ਕੌਂਸਲਰ ਨਹੀਂ ਜਿਤਾ ਸਕਿਆ ਅਕਾਲੀ ਦਲ ਸਾਲ 2015 ’ਚ ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਦੀ ਪਹਿਲੀ ਵਾਰ ਚੋਣ ਹੋਈ ਸੀ। ਇਸ ਦੌਰਾਨ ਸੱਤਾ ’ਤੇ ਬਿਰਾਜਮਾਨ ਅਕਾਲੀ ਦਲ ਦੇ 23 ਕੌਂਸਲਰਾਂ ਨੇ ਜਿੱਤ ਹਾਸਲ ਕੀਤੀ ਸੀ। ਸਾਲ 2020 ’ਚ ਕੋਵਿਡ ਮਹਾਮਾਰੀ ਕਰ ਕੇ ਚੋਣ ਨਹੀਂ ਹੋਈ ਪਰ 2021 ਵਿਚ ਟਿਕਟਾਂ ਦੀ ਗਲਤ ਵੰਡ ਹੋਣ ਕਰ ਕੇ ਵੱਡਾ ਤਬਕਾ ਅਕਾਲੀ ਦਲ ਨੂੰ ਅਲਵਿਦਾ ਆਖ ਗਿਆ। ਇਨ੍ਹਾਂ ਵਿਚ ਪਰਵਿੰਦਰ ਸੋਹਾਣਾ, ਸੁਖਦੇਵ ਪਟਵਾਰੀ ਤੇ ਹੋਰ ਵੱਡੇ ਅਕਾਲੀ ਸ਼ਾਮਲ ਸਨ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦਾ ਕੋਈ ਵੀ ਕੌਂਸਲਰ ਜਿੱਤ ਨਹੀਂ ਸਕਿਆ। ਸਾਲ 2022 ’ਚ ਪਰਵਿੰਦਰ ਸੋਹਾਣਾ ਘਰ ਵਾਪਸੀ ਕਰ ਗਏ ਜਿਸ ਕਰ ਕੇ ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ ਬੈਦਵਾਣ ਵੀ ਅਕਾਲੀ ਦਲ ਵਜੋਂ ਹਾਊਸ ’ਚ ਹਾਜ਼ਰੀ ਲਗਵਾਉਂਦੇ ਹਨ। ਇਸ ਵੇਲੇ 50 ਵਿਚੋਂ ਕੇਵਲ 2 ਕੌਂਸਲਰ ਅਕਾਲੀ ਦਲ ਦੇ ਹਿੱਸੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਜ਼ਰ-ਅੰਦਾਜ਼ ਵੀ ਕਰ ਲਿਆ ਜਾਵੇ ਤਾਂ ਲੋਕਲ ਪੱਧਰ ’ਤੇ ਆਪਸੀ ਫੁੱਟ ਤੇ ਨਾਰਾਜ਼ਗੀ ਅਕਾਲੀ ਦਲ ਦੇ ਰਾਹ ਦਾ ਵੱਡਾ ਰੋੜਾ ਹਨ।