ਮਹਾ ਜੋਤਿਸ਼ ਸੰਮੇਲਨ ਦਾ ਹੋਇਆ ਆਯੋਜਨ - ਅਚਾਰੀਆ ਨਵਦੀਪ ਮਦਾਨ
- by Jasbeer Singh
- November 18, 2025
ਮਹਾ ਜੋਤਿਸ਼ ਸੰਮੇਲਨ ਦਾ ਹੋਇਆ ਆਯੋਜਨ - ਅਚਾਰੀਆ ਨਵਦੀਪ ਮਦਾਨ ਪਟਿਆਲਾ ਚੰਡੀਗੜ ਅਤੇ ਹੋਰ ਰਾਜਾਂ ਤੋਂ 50 ਦੇ ਕਰੀਬ ਜੋਤਸ਼ੀਆਂ ਨੇ ਲਿਆ ਭਾਗ ਪਟਿਆਲਾ, 18 ਨਵੰਬਰ 2025 : ਦੇਸ਼ ਭਰ ਦੇ ਵੱਖ-ਵੱਖ ਰਾਜਾਂ ਪਟਿਆਲਾ-ਚੰਡੀਗੜ ਤੋਂ 50 ਦੇ ਕਰੀਬ ਮਾਹਿਰ ਜੋਤਸ਼ੀਆਂ ਨੇ ਆਕਲਟ ਸਾਇੰਸ ਫਾਊਂਡੇਸ਼ਨ ਅਤੇ ਸਿਗਮਾ ਕਰਾਸ ਰੋਡ ਗਰੁੱਪ ਵੱਲੋਂ ਦੀਪਕ ਅਹੂਜਾ ਦੇ ਸਹਿਯੋਗ ਨਾਲ ਇੱਕ ਮਹਾ ਜੋਤਿਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜੋਤਿਸ਼ ਸੰਮੇਲਨ ਵਿਚ ਲੋਕਾਂ ਨੂੰ ਕੀਤਾ ਗਿਆ ਹਸਤ-ਮਸਤਕ ਰੇਖਾ, ਗ੍ਰਹਿ ਅਤੇ ਨਸ਼ਤਕਰ ਦੀਆਂ ਦਿਸ਼ਾਵਾਂ ਦੇਖ ਜਾਗਰੂਕ ਇਸ ਮੌਕੇ ਜੋਤਿਸ਼ ਵਿਦਿਆ ਦੇ ਮਾਹਿਰ ਅਚਾਰਿਆ ਨਵਦੀਪ ਮਦਾਨ ਨੇ ਦੱਸਿਆ ਕਿ ਇਸ ਸੰਮੇਲਨ ਰਾਹੀਂ ਮੁਫ਼ਤ ਵਿੱਚ ਲੋਕਾਂ ਦੀ ਕੁੰਡਲੀ, ਹਸਤ ਰੇਖਾ, ਮਸਤਕ ਰੇਖਾ, ਗ੍ਰਹਿ ਅਤੇ ਨਸ਼ਤਰ ਦੀਆਂ ਦਿਸ਼ਾਵਾਂ ਨੂੰ ਦੇਖ ਕੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਉਹਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਫ਼ਲ ਜੋਤਿਸ਼ ਸੰਮੇਲਨ ਦੀ ਆਯੋਜਕ ਊਸ਼ਾ ਵਸੁੰਧਰਾ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੀ ਪੰਜਾਬੀ ਕਲਾਕਾਰ ਅਤੇ ਸ਼ਾਇਰਾ ਪਿੰਕੀ ਮੋਗੇ ਅਤੇ ਰਾਜਨ ਸ਼ਰਮਾ ਨੇ ਸਾਰੇ ਹੀ ਆਏ ਹੋਏ ਜੋਤਿਸ਼ਾਂ ਨੂੰ ਸਨਮਾਨਤ ਵੀ ਕੀਤਾ। ਜੋਤਿਸ਼ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਸਹੀ ਤਰੀਕੇ ਨਾਲ ਹੱਲ ਕਰਕੇ ਉਹਨਾਂ ਨੂੰ ਸਹੀ ਰਾਹ ਵੀ ਦਿਖਾਇਆ ਜਾਂਦਾ ਹੈ : ਆਹੂਜਾ ਇਸ ਮੌਕੇ ਨਵਦੀਪ ਅਤੇ ਦੀਪਕ ਅਹੂਜਾ ਨੇ ਕਿਹਾ ਕਿ ਜੋਤਿਸ਼ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਸਹੀ ਤਰੀਕੇ ਨਾਲ ਹੱਲ ਕਰਕੇ ਉਹਨਾਂ ਨੂੰ ਸਹੀ ਰਾਹ ਵੀ ਦਿਖਾਇਆ ਜਾਂਦਾ ਹੈ ਅਤੇ ਨਵਦੀਪ ਮਦਾਨ ਖੁਦ ਅਚਾਰੀਆ ਹਨ ਅਤੇ ਜੋਤਿਸ਼ ਰਾਹੀਂ ਉਹ ਲੋਕਾਂ ਨੂੰ ਵੀ ਸਹੀ ਸਿੱਖਿਆਵਾਂ ਵੰਡ ਰਹੇ ਹਨ । ਇਸ ਮੌਕੇ ਬੀਨਾ ਸ਼ਰਮਾ, ਸੁਨੀਤਾ ਸਾਹਨੀ, ਸੰਜੀਵ ਬਖਸ਼ੀ, ਵਿਨੋਦ ਕੁਮਾਰ, ਧਨਿੰਦਰ ਸ਼ਰਮਾ, ਵਿਨੋਦ ਕੁਮਾਰ, ਪਰਵੀਨ ਜੀ, ਜਤਿੰਦਰ ਜੋਹਰੀ, ਰੂਪਾ ਸ਼ਰਮਾ ਟੈਰੋ ਰੀਡਰ ਚਾਹਤ ਮੌਂਗਾ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।
