ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ
- by Jasbeer Singh
- November 25, 2025
ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਦਖਲ ਦੇਣ ਦੀ ਮੰਗ ਪੱਛਮੀ ਬੰਗਾਲ, 24 ਨਵੰਬਰ 2025: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੱਤਰ ਲਿਖ ਕੇ ਦੋ ਹਾਲੀਆ ਮਾਮਲਿਆਂ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਕਿਹੜੇ ਕਿਹੜੇ ਮਾਮਲਿਆਂ ਦੀ ਦਖਲ ਦੇਣ ਦੀ ਕੀਤੀ ਗਈ ਮੰਗ ਇਸ ਪੱਤਰ ਵਿਚ ਉਨ੍ਹਾਂ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਦਾ ਹਵਾਲਾ ਦਿੱਤਾ, ਜਿਸ ‘ਚ ਜਿ਼ਲ੍ਹਾ ਮੈਜਿਸਟ੍ਰੇਟਾਂ ਨੂੰ ਐਸ. ਆਈ. ਆਰ. ਜਾਂ ਹੋਰ ਚੋਣ ਡੇਟਾ ਨਾਲ ਸਬੰਧਤ ਕੰਮ ਲਈ ਕੰਟਰੈਕਟ ਡੇਟਾ-ਐਂਟਰੀ ਆਪਰੇਟਰਾਂ ਅਤੇ ਬੰਗਲਾ ਸਹਾਇਤਾ ਕੇਂਦਰ (ਬੀ. ਐਸ. ਏ.) ਸਟਾਫ ਨੂੰ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ । ਦੂਜਾ ਮੁੱਦਾ ਨਿੱਜੀ ਰਿਹਾਇਸ਼ੀ ਅਹਾਤਿਆਂ ਦੇ ਅੰਦਰ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ਨਾਲ ਸਬੰਧਤ ਹੈ। ਉਨ੍ਹਾਂ ਨੇ ਇਹ ਪੱਤਰ ਐਕਸ ‘ਤੇ ਵੀ ਸਾਂਝਾ ਕੀਤਾ । ਮੁੱਖ ਮੰਤਰੀ ਨੇ ਲਿਖੇ ਪੱਤਰ ਵਿਚ ਕੀਤੇ ਸਵਾਲ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕੀ ਇਹ ਕਦਮ ਕਿਸੇ ਰਾਜਨੀਤਿਕ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਚੁੱਕੇ ਜਾ ਰਹੇ ਹਨ । ਪੱਤਰ ‘ਚ ਕਿਹਾ ਗਿਆ ਹੈ, “ਹਾਲ ਹੀ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੇ ਜਿ਼ਲ੍ਹਾ ਚੋਣ ਅਧਿਕਾਰੀਆਂ ਨੂੰ ਐਸ. ਆਈ. ਆਰ. ਜਾਂ ਹੋਰ ਚੋਣ ਡੇਟਾ ਨਾਲ ਸਬੰਧਤ ਕੰਮ ਲਈ ਕੰਟਰੈਕਟ ਡੇਟਾ-ਐਂਟਰੀ ਆਪਰੇਟਰਾਂ ਅਤੇ ਬੰਗਲਾ ਸਹਾਇਤਾ ਕੇਂਦਰ (ਬੀ. ਐਸ. ਕੇ.) ਸਟਾਫ ਨੂੰ ਨਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ।
