July 6, 2024 02:31:12
post

Jasbeer Singh

(Chief Editor)

Entertainment

ਮੰਟੋ ਦਾ ਫਿਲਮੀ ਸਫ਼ਰ, ਪੜ੍ਹੋ ਉਹ ਕਿਵੇਂ ਪਹੁੰਚਿਆ ਫਿਲਮ ਸਿਟੀ

post-img

ਸਆਦਤ ਹਸਨ ਮੰਟੋ ਫਿਲਮਕਾਰਾਂ ਦਾ ਪਸੰਦੀਦਾ ਸਾਹਿਤਕਾਰ ਹੈ। ਉਸ ਦੀਆਂ ਰਚਨਾਵਾਂ ’ਤੇ ਫਿਲਮਾਂ ਬਣਦੀਆਂ ਹੀ ਰਹਿੰਦੀਆਂ ਹਨ। ਮੰਟੋ ਦੀ ਜ਼ਿੰਦਗੀ ’ਤੇ ਵੀ ਪਾਕਿਸਤਾਨ ਵਿਚ ਸਰਮਦ ਖੋਸਟ ਦੀ ਨਿਰਦੇਸ਼ਨਾ ਹੇਠ ‘ਮੰਟੋ’ (2015) ਫਿਲਮ ਤੇ 20 ਕਿਸ਼ਤਾਂ ਦਾ ਟੀਵੀ ਸੀਰੀਅਲ ‘ਮੈਂ ਮੰਟੋ’ (2017) ਬਣ ਚੁੱਕਿਆ ਹੈ। ਭਾਰਤ ਵਿਚ ਨੰਦਿਤਾ ਦਾਸ ਦੇ ਨਿਰਦੇਸ਼ਨ ਹੇਠ ‘ਮੰਟੋ’ (2018) ਫਿਲਮ ਬਣੀ ਸੀ। ਸਆਦਤ ਹਸਨ ਮੰਟੋ ਫਿਲਮਕਾਰਾਂ ਦਾ ਪਸੰਦੀਦਾ ਸਾਹਿਤਕਾਰ ਹੈ। ਉਸ ਦੀਆਂ ਰਚਨਾਵਾਂ ’ਤੇ ਫਿਲਮਾਂ ਬਣਦੀਆਂ ਹੀ ਰਹਿੰਦੀਆਂ ਹਨ। ਮੰਟੋ ਦੀ ਜ਼ਿੰਦਗੀ ’ਤੇ ਵੀ ਪਾਕਿਸਤਾਨ ਵਿਚ ਸਰਮਦ ਖੋਸਟ ਦੀ ਨਿਰਦੇਸ਼ਨਾ ਹੇਠ ‘ਮੰਟੋ’ (2015) ਫਿਲਮ ਤੇ 20 ਕਿਸ਼ਤਾਂ ਦਾ ਟੀਵੀ ਸੀਰੀਅਲ ‘ਮੈਂ ਮੰਟੋ’ (2017) ਬਣ ਚੁੱਕਿਆ ਹੈ। ਭਾਰਤ ਵਿਚ ਨੰਦਿਤਾ ਦਾਸ ਦੇ ਨਿਰਦੇਸ਼ਨ ਹੇਠ ‘ਮੰਟੋ’ (2018) ਫਿਲਮ ਬਣੀ ਸੀ। ਇਹ ਗੱਲ ਘੱਟ ਲੋਕ ਜਾਣਦੇ ਹਨ ਕਿ ਖ਼ੁਦ ਮੰਟੋ ਬੰਬਈ ਦੀ ਫਿਲਮੀ ਦੁਨੀਆ ਨਾਲ ਨੇੜਿਓਂ ਜੁੜਿਆ ਰਿਹਾ ਸੀ। ਪਾਕਿਸਤਾਨ ਵਿਚ ਵੀ ਉਸ ਨੇ ਦੋ ਫਿਲਮਾਂ ਲਿਖੀਆਂ ਸਨ। ਸਆਦਤ ਹਸਨ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲੇ ਨੇੜਲੇ ਪਿੰਡ ਪਪੜੌਦੀ ਵਿਚ ਹੋਇਆ। ਬਾਅਦ ਵਿਚ ਮੰਟੋ ਦਾ ਪਰਿਵਾਰ ਅੰਮਿ੍ਰਤਸਰ ਚਲਿਆ ਗਿਆ। ਮੰਟੋ ਨੇ ਜਦ ਜੁਆਨੀ ’ਚ ਪੈਰ ਧਰਿਆ ਤਾਂ ਪਰਿਵਾਰ ਆਰਥਿਕ ਔਕੜਾਂ ਨਾਲ ਜੂਝ ਰਿਹਾ ਸੀ। ਪਿਤਾ ਦੀ ਮੌਤ ਹੋ ਚੁੱਕੀ ਸੀ। ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਇੰਪੀਰੀਅਲ ਫਿਲਮ ਕੰਪਨੀ ’ਚ ਮੁਨਸ਼ੀ ਲੱਗਣਾ ਉਸ ਦੌਰ ਵਿਚ ਫਿਲਮ ਕੰਪਨੀਆਂ ਤਨਖ਼ਾਹਦਾਰ ਮੁਲਾਜ਼ਮ ਰੱਖਦੀਆਂ ਸਨ। ਨਜ਼ੀਰ ਨੇ ਮੰਟੋ ਨੂੰ ਇੰਪੀਰੀਅਲ ਫਿਲਮ ਕੰਪਨੀ ਬੰਬਈ ਵਿਚ 40 ਰੁਪਏ ਤਨਖ਼ਾਹ ’ਤੇ ਲੇਖਕ ਵਜੋਂ ਭਰਤੀ ਕਰਵਾ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਸੰਪਾਦਕ ਵਜੋਂ ਮੰਟੋ ਦੀ ਤਨਖ਼ਾਹ ਅੱਧੀ ਕਰ ਦਿੱਤੀ। ਉਦੋਂ ਫਿਲਮਾਂ ਦੇ ਸੰਵਾਦ ਲੇਖਕ ਨੂੰ ਮੁਨਸ਼ੀ ਕਿਹਾ ਜਾਂਦਾ ਸੀ। ਮੰਟੋ ਵੀ ਇਸ ਕੰਪਨੀ ਵਿਚ ਮੁਨਸ਼ੀ ਸੀ। ਇਸ ਤਰ੍ਹਾਂ ਬੰਬਈ ਦੀ ਫਿਲਮੀ ਦੁਨੀਆ ਵਿਚ ਮੰਟੋ ਦਾ ਦਾਖ਼ਲਾ ਹੋ ਗਿਆ। ਇੰਪੀਰੀਅਲ ਫਿਲਮ ਕੰਪਨੀ ਨੇ ਹਿੰਦੋਸਤਾਨ ਦੀ ਪਹਿਲੀ ਰੰਗੀਨ ਫਿਲਮ ‘ਕਿਸਾਨ ਕੰਨਿਆ’ ਬਣਾਉਣ ਦਾ ਫ਼ੈਸਲਾ ਕੀਤਾ। ਇਸ ਦਾ ਨਿਰਦੇਸ਼ਕ ਮੋਤੀ ਬੀ. ਗਿਡਵਾਨੀ ਸੀ। ਉਸ ਨੇ ਮੰਟੋ ਨੂੰ ਕਹਾਣੀ ਲਿਖਣ ਲਈ ਕਿਹਾ। ਮੰਟੋ ਦੀ ਕਹਾਣੀ ਗਿਡਵਾਨੀ ਨੂੰ ਪਸੰਦ ਆ ਗਈ। ਹੁਣ ਗਿਡਵਾਨੀ ਅੱਗੇ ਸਮੱਸਿਆ ਇਹ ਸੀ ਕਿ ਉਹ ਕੰਪਨੀ ਦੇ ਮਾਲਕ ਆਰਡੇਸ਼ਰ ਇਰਾਨੀ ਨੂੰ ਇਹ ਕਿਵੇਂ ਦੱਸੇ ਕਿ ਫਿਲਮ ਦੀ ਕਹਾਣੀ ਦਾ ਲੇਖਕ ਕੰਪਨੀ ਦਾ ਇਕ ਮਾਮੂਲੀ ਮੁਨਸ਼ੀ ਹੈ। ਮੰਟੋ ਨੇ ਕਹਾਣੀ ’ਤੇ ਆਪਣਾ ਨਾਂ ਦੇਣ ਲਈ ਸ਼ਾਂਤੀ ਨਿਕੇਤਨ ਦੇ ਫ਼ਾਰਸੀ ਦੇ ਪ੍ਰੋਫੈਸਰ ਐੱਮ. ਜ਼ਿਆ-ਉ-ਦੀਨ ਨੂੰ ਮਨਾਇਆ। ਮੰਟੋ ਨੂੰ ਸੰਵਾਦ ਤੇ ਪਟਕਥਾ ਲੇਖਕ ਦੇ ਕ੍ਰੈਡਿਟ ’ਤੇ ਸਬਰ ਕਰਨਾ ਪਿਆ। ‘ਕਿਸਾਨ ਕੰਨਿਆ’ 8 ਜਨਵਰੀ 1937 ਨੂੰ ਰਿਲੀਜ਼ ਹੋਈ ਤੇ ਫਲਾਪ ਹੋ ਗਈ। ਕੰਪਨੀ ਆਰਥਿਕ ਸੰਕਟ ਵਿਚ ਫਸ ਗਈ। ਮੰਟੋ ਦਾ ਫਿਲਮ ਸਿਟੀ ’ਚ ਜਾਣਾ ਮੌਕੇ ਦੀ ਨਜ਼ਾਕਤ ਦੇਖਦਿਆਂ ਮੰਟੋ ਨੇ ਫਿਲਮ ਸਿਟੀ ਕੰਪਨੀ ਵਿਚ 100 ਰੁਪਏ ਤਨਖ਼ਾਹ ’ਤੇ ਨੌਕਰੀ ਕਰ ਲਈ। ਇਸ ਕੰਪਨੀ ਦੀ ਇਕ ਫਿਲਮ ਲਈ ਮੰਟੋ ਨੇ ਇਕ ਕਹਾਣੀ ਵੀ ਲਿਖੀ, ਜਿਸ ਦਾ ਨਿਰਦੇਸ਼ਨ ਏਆਰ ਕਾਰਦਾਰ ਨੇ ਕਰਨਾ ਸੀ ਪਰ ਇਰਾਨੀ ਨੇ ਮੰਟੋ ਨੂੰ ਵਾਪਸ ਲੈ ਆਂਦਾ। ਉਸ ਦੀ ਤਨਖ਼ਾਹ 80 ਰੁਪਏ ਕਰ ਦਿੱਤੀ ਗਈ। ਮੰਟੋ ਦੇ ਨਾਲ ਹੀ ਇਹ ਕਹਾਣੀ ਵੀ ਆ ਗਈ। ਹੁਣ ਇਸ ’ਤੇ ਬਣਨ ਵਾਲੀ ਫਿਲਮ ਦਾ ਨਿਰਦੇਸ਼ਨ ਆਈਏ ਹਾਫ਼ਿਜ਼ ਨੇ ਕਰਨਾ ਸੀ। ਇਹ ਫਿਲਮ ਬਣਨ ਜਾਂ ਨਾ ਬਣਨ ਬਾਰੇ ਕੋਈ ਤੱਥ ਮੌਜੂਦ ਨਹੀਂ ਹਨ। ਇੰਪੀਰੀਅਲ ਫਿਲਮ ਕੰਪਨੀ ਦੇ ਆਰਥਿਕ ਸੰਕਟ ਕਾਰਨ ਕੁਝ ਦੇਰ ਬਾਅਦ ਮੰਟੋ ਨੇ ਮੁੜ ਇਸ ਕੰਪਨੀ ਨੂੰ ਛੱਡ ਦਿੱਤਾ ਅਤੇ ਸਰੋਜ ਮੂਵੀਟੋਨ ਵਿਚ ਸ਼ਾਮਲ ਹੋ ਗਿਆ। ਦੋ ਮਹੀਨੇ ਬਾਅਦ ਇਹ ਕੰਪਨੀ ਵੀ ਆਰਥਿਕ ਸੰਕਟ ਦਾ ਸ਼ਿਕਾਰ ਹੋ ਗਈ। ਇਸ ਦੇ ਮਾਲਕ ਨਾਨੂ ਭਾਈ ਦੇਸਾਈ ਨੇ ਇਕ ਮਾਰਵਾੜੀ ਸੇਠ ਨੂੰ ਹਿੱਸੇਦਾਰ ਬਣਾ ਕੇ ਨਵੀਂ ਕੰਪਨੀ ਹਿੰਦੁਸਤਾਨ ਸਿਨੇਟੋਨ ਕਾਇਮ ਕੀਤੀ। ਇਸ ਕੰਪਨੀ ਲਈ ਮੰਟੋ ਨੇ ‘ਮਡ’ (ਕੀਚੜ) ਦੇ ਸਿਰਲੇਖ ਹੇਠ ਇਕ ਕਹਾਣੀ ਲਿਖੀ ਜਿਹੜੀ ਪਸੰਦ ਕੀਤੀ ਗਈ। ਮੰਟੋ ਅਨੁਸਾਰ, ‘ਇਹ ਕਹਾਣੀ ਕਮਿਊਨਿਸਟ ਵਿਚਾਰਾਂ ’ਤੇ ਰਚੀ ਗਈ ਸੀ। ਮੈਨੂੰ ਹੈਰਾਨੀ ਹੈ, ਉਸ ਜ਼ਮਾਨੇ ਵਿਚ ਸੇਠ ਨਾਨੂ ਭਾਈ ਨੇ ਇਸ ਨੂੰ ਕਿਉਂ ਪਸੰਦ ਕੀਤਾ? ਫਿਲਮ ਹਾਲੇ ਅੱਧੀ ਵੀ ਤਿਆਰ ਨਹੀਂ ਹੋਈ ਸੀ ਕਿ ਮਾਰਵਾੜੀ ਸੇਠ ਚਾਂਦੀ ਦੇ ਸੱਟੇ ਵਿਚ ਆਪਣੀ ਸਾਰੀ ਦੌਲਤ ਗੁਆ ਬੈਠਾ। ... ਪਰ ਨਾਨੂਭਾਈ ਦੇਸਾਈ ਨੇ ਕਿਸੇ ਨਾ ਕਿਸੇ ਤਰ੍ਹਾਂ ਇੱਧਰੋਂ ਓਧਰੋਂ ਕਰਜ਼ਾ ਚੁੱਕ ਕੇ ਫਿਲਮ ਪੂਰੀ ਕਰ ਲਈ।’ 27 ਜਨਵਰੀ 1940 ਨੂੰ ਇਹ ਫਿਲਮ ‘ਅਪਨੀ ਨਗਰੀਆ’ ਦੇ ਨਾਂ ਹੇਠ ਪੇਸ਼ ਹੋਈ ਅਤੇ ਕਾਮਯਾਬ ਰਹੀ। ਆਲ ਇੰਡੀਆ ਰੇਡੀਓ ਦਿੱਲੀ ਦੀ ਨੌਕਰੀ ਦੂਜੀ ਸੰਸਾਰ ਜੰਗ ਕਾਰਨ ਫਿਲਮ ਸਨਅਤ ਸੰਕਟ ਵਿਚ ਸੀ। ਕੁਝ ਮਤਭੇਦਾਂ ਕਾਰਨ ਮੰਟੋ ਨੂੰ ‘ਮੁਸੱਬਰ’ ਦੀ ਸੰਪਾਦਕੀ ਤੋਂ ਹਟਾ ਦਿੱਤਾ ਗਿਆ। ਅਗਸਤ 1940 ਵਿਚ ਮੰਟੋ ਨੂੰ ਬਾਬੂ ਰਾਵ ਪਟੇਲ ਦੇ ਅਖ਼ਬਾਰ ‘ਕਾਰਵਾਂ’ ਦੀ ਸੰਪਾਦਕੀ ਮਿਲ ਗਈ। ਤਦ ਤੱਕ ਉਹ ਸਾਹਿਤ ਦੇ ਖੇਤਰ ਵਿਚ ਕਹਾਣੀਕਾਰ ਵਜੋਂ ਸਥਾਪਤ ਹੋ ਚੁੱਕਿਆ ਸੀ। ਉਹ ਰੇਡੀਓ ਸਟੇਸ਼ਨ ਬੰਬਈ ਲਈ ਡਰਾਮੇ ਵੀ ਲਿਖ ਰਿਹਾ ਸੀ। ਜਨਵਰੀ 1941 ਉਸ ਨੂੰ ਦਿੱਲੀ ਰੇਡੀਓ ਸਟੇਸ਼ਨ ਵਿਚ ਨੌਕਰੀ ਮਿਲ ਗਈ। ਮੰਟੋ ਦਿੱਲੀ ਆ ਗਿਆ। ਡੇਢ ਸਾਲ ਬਾਅਦ ਮੰਟੋ ਨੂੰ ਨਜ਼ੀਰ ਦਾ ਖ਼ਤ ਆਇਆ ਕਿ ਨਿਰਦੇਸ਼ਕ ਸ਼ੌਕਤ ਹੁਸੈਨ ਰਿਜ਼ਵੀ ਲਾਹੌਰ ਤੋਂ ਬੰਬਈ ਆਇਆ ਹੋਇਆ ਹੈ ਅਤੇ ਉਹ ਮੰਟੋ ਤੋਂ ਆਪਣੀ ਅਗਲੀ ਫਿਲਮ ਦੀ ਕਹਾਣੀ ਲਿਖਵਾਉਣਾ ਚਾਹੁੰਦਾ ਹੈ। ਮੰਟੋ ਨੇ ਇਸ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਅਗਸਤ 1942 ਨੂੰ ਵਾਪਸ ਬੰਬਈ ਚਲਿਆ ਗਿਆ। ਬੰਬਈ ਪਹੁੰਚ ਕੇ ਮੰਟੋ ਸਨਰਾਈਜ਼ ਪਿਕਚਰਜ਼ ਕੰਪਨੀ ਵਿਚ ਸ਼ਾਮਲ ਹੋ ਗਿਆ, ਜਿਹੜੀ ਰਿਜ਼ਵੀ ਦੀ ਨਵੀਂ ਫਿਲਮ ‘ਨਰਗਿਸ’ ਬਣਾ ਰਹੀ ਸੀ। ਇਹ ਫਿਲਮ ਬਾਅਦ ਵਿਚ ‘ਨੌਕਰ’ ਦੇ ਨਾਂ ਹੇਠ ਰਿਲੀਜ਼ ਹੋਈ। ਮੰਟੋ ਨੇ ਇਸ ਦੀ ਕਹਾਣੀ, ਪਟਕਥਾ ਤੇ ਸੰਵਾਦ ਲਿਖੇ ਸਨ। ਜਦ ਇਹ ਬਣਨੀ ਸ਼ੁਰੂ ਹੋਈ ਤਾਂ ਮੰਟੋ ਨੂੰ ਪਤਾ ਲੱਗਾ ਕਿ ਰਿਜ਼ਵੀ ਕਈ ਹੋਰਨਾਂ ਲੇਖਕਾਂ ਤੋਂ ਵੀ ਸੰਵਾਦ ਲਿਖਵਾ ਰਿਹਾ ਹੈ। ਇਸ ਲਈ ਮੰਟੋ ਨੇ ਆਪਣੇ ਆਪ ਨੂੰ ਫਿਲਮ ਨਾਲੋਂ ਵੱਖ ਕਰ ਲਿਆ। ਇਹ ਇਕ ਹਿੱਟ ਫਿਲਮ ਸੀ। ਫਿਲਮਸਿਤਾਨ ਕੰਪਨੀ ਨਾਲ ਜੁੜਨਾ ਹਿਮਾਂਸ਼ੂ ਕੁਮਾਰ ਦੀ ਮੌਤ ਤੋਂ ਕੁਝ ਸਾਲਾਂ ਬਾਅਦ ਬਾਂਬੇ ਟਾਕੀਜ਼ ਵਿਚ ਝਗੜਾ ਸ਼ੁਰੂ ਹੋ ਗਿਆ। 1943 ਵਿਚ ਅਸ਼ੋਕ ਕੁਮਾਰ ਨੇ ਬਾਂਬੇ ਟਾਕੀਜ਼ ਦੇ ਕੁਝ ਹੋਰਨਾਂ ਕਲਾਕਾਰਾਂ ਨਾਲ ਮਿਲ ਕੇ ਇਕ ਨਵੀਂ ਫਿਲਮ ਕੰਪਨੀ ਫਿਲਮਸਿਤਾਨ ਬਣਾ ਲਈ। ਸ਼ਾਹਿਦ ਲਤੀਫ਼ ਦੇ ਕਹਿਣ ’ਤੇ ਮੰਟੋ ਨੇ ਕੰਪਨੀ ਦੇ ਫਿਲਮ ਨਿਰਦੇਸ਼ਕ ਸ਼ਾਸ਼ਾਧਰ ਮੁਖਰਜੀ ਨਾਲ ਮੁਲਾਕਾਤ ਕੀਤੀ ਅਤੇ 300 ਰੁਪੈ ਮਹੀਨੇ ਦੀ ਤਨਖ਼ਾਹ ’ਤੇ ਕੰਪਨੀ ਨਾਲ ਜੁੜ ਗਿਆ। ਫਿਲਮਸਿਤਾਨ ਵਾਲੇ ਕੁਝ ਅਜਿਹਾ ਕਰਨਾ ਚਾਹੁੰਦੇ ਸਨ ਜਿਸ ਨਾਲ ਨਵੀਂ ਕੰਪਨੀ ਸਥਾਪਤ ਹੋ ਜਾਵੇ। ਇਸ ਲਈ ਫਿਲਮਾਂ ਨੂੰ ਅਲਵਿਦਾ ਕਹਿ ਚੁੱਕੀ ਨਾਇਕਾ ਨਸੀਮ ਨੂੰ ਫਿਲਮ ਵਿਚ ਕੰਮ ਕਰਨ ਲਈ ਮਨਾਇਆ ਗਿਆ। ਇਸ ਤਰ੍ਹਾਂ ਫਿਲਮ ‘ਚਲ ਚਲ ਰੇ ਨੌਜੁਆਨ’ ਆਈ। ਇਸ ਵਿਚ ਨਾਇਕ ਜੈਪਾਲ ਦੀ ਤਾਨਾਸ਼ਾਹੀ ਦੀ ਨਾਜ਼ੀ ਸੱਤਾ ਨਾਲ ਤੁਲਨਾ ਕੀਤੀ ਗਈ ਸੀ। ਫਿਲਮ ਦੇ ਗੀਤਾਂ ਵਿਚ ਅਜ਼ਾਦੀ ਤੇ ਫਿਰਕੂ ਭਾਈਚਾਰੇ ਨੂੰ ਪੇਸ਼ ਕੀਤਾ ਗਿਆ ਸੀ। ਮੰਟੋ ਨੇ ਇਸ ਦੇ ਸੰਵਾਦ ਲਿਖੇ ਸਨ। ਫਿਲਮ ਭਾਵੇਂ ਸਫਲ ਸੀ ਪਰ ਨਿਰਦੇਸ਼ਕ ਦੀ ਪਿਛਲੀ ਕਿਸਮਤ ਦੇ ਮੁਕਾਬਲੇ ਸਫਲ ਨਹੀਂ ਸੀ। ਤਾਜ ਮਹਿਲ ਪਿਕਚਰਜ਼ ਲਈ ਫਿਲਮ ਲਿਖਣਾ ਕੰਟਰੈਕਟ ਅਨੁਸਾਰ ਗਿਆਨ ਮੁਖਰਜੀ ਨੇ ਨਸੀਮ ਬਾਨੋ ਅਤੇ ਉਸ ਦੇ ਪਤੀ ਅਹਿਸਾਨ-ਉਲ-ਹੱਕ ਦੀ ਕੰਪਨੀ ਤਾਜਮਹਿਲ ਪਿਕਚਰਜ਼ ਲਈ ਇਕ ਫਿਲਮ ਦੀ ਨਿਗਰਾਨੀ ਕਰਨੀ ਸੀ। ਇਸ ਲਈ ‘ਬੇਗ਼ਮ’ ਫਿਲਮ ਬਣੀ। ਫਿਲਮ ਦਾ ਨਿਰਦੇਸ਼ਕ ਸੁਸ਼ੀਲ ਮਜੂਮਦਾਰ ਸੀ। ਮੰਟੋ ਨੇ ਇਸ ਦੀ ਕਹਾਣੀ ਲਿਖੀ ਸੀ ਅਤੇ ਇਹ 4 ਅਪ੍ਰੈਲ 1945 ਨੂੰ ਰਲੀਜ਼ ਹੋਈ। ਦੂਜੀ ਸੰਸਾਰ ਜੰਗ ਦੌਰਾਨ ਸਰਕਾਰ ਨੇ ਕੰਪਨੀਆਂ ’ਤੇ ਆਪਣੇ ਹੱਕ ਵਿਚ ਪ੍ਰੋਪੇਗੰਡਾ ਫਿਲਮਾਂ ਬਣਾਉਣ ਦਾ ਦਬਾਅ ਪਾਇਆ ਸੀ। ਫਿਲਮਸਿਤਾਨ ਨੇ ਵੀ ‘ਸ਼ਿਕਾਰੀ’ ਫਿਲਮ ਬਣਾਈ। ਮੰਟੋ ਨੇ ਇਸ ਦੀ ਕਹਾਣੀ ਤੇ ਸੰਵਾਦ ਲਿਖੇ ਸਨ। ਇਸ ਦੀ ਕਹਾਣੀ ਵਿਚ ਧੱਕੇ ਨਾਲ ਸਰਕਾਰੀ ਪ੍ਰਚਾਰ ਵਾੜਿਆ ਗਿਆ ਸੀ। ਇਸ ਨਾਲ ਭਾਵੇਂ ਫਿਲਮ ਦੀ ਕਹਾਣੀ ਕਮਜ਼ੋਰ ਹੋ ਗਈ। ਫਿਰ ਵੀ ਆਪਣੀ ਗਤੀ ਨਾਲ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਿਚ ਸਫਲ ਰਹੀ। ਕਾਮੇਡੀ ਫਿਲਮ ਆਠ ਦਿਨ (1946) ਸ਼ਿਕਾਰੀ ਤੋਂ ਬਾਅਦ ਜਦ ਮੰਟੋ ਵਿਹਲਾ ਸੀ ਤਾਂ ਅਸ਼ੋਕ ਕੁਮਾਰ ਲਈ ਕਹਾਣੀ ਲਿਖਣ ਦੀ ਸਿਫਾਰਸ਼ ਕਰਨ ਲਈ ਸਾਵਕ ਵਾਚਾ ਆਇਆ ਕਿਉਂੁਕਿ ਅਸ਼ੋਕ ਕੁਮਾਰ ਖੁਦ ਫਿਲਮ ਨਿਰਮਾਣ ਕਰਨਾ ਚਾਹੁੰਦਾ ਸੀ। ਖ਼ੈਰ, ਇਸ ਦੇ ਨਤੀਜੇ ਵਜੋਂ ‘ਆਠ ਦਿਨ’ ਵਰਗੀ ਕਾਮੇਡੀ ਫਿਲਮ ਬਣੀ। ਮੰਟੋ ਨੇ ਫਿਲਮ ਦੀ ਕਹਾਣੀ ਤੇ ਸੰਵਾਦ ਲਿਖੇ ਸਨ। ਇਹ 12 ਫਰਵਰੀ 1946 ਨੂੰ ਰਿਲੀਜ਼ ਹੋਈ ਸੀ। ਤਮਾਮ ਘਾਟਾਂ ਦੇ ਬਾਵਜੂਦ ਫਿਲਮ ਵਧੀਆ ਚੱਲੀ ਸੀ। ਇਸੇ ਤਰ੍ਹਾਂ ਚਿੱਤਰਾ ਪ੍ਰੋਡਕਸ਼ਨਸ ਲਾਹੌਰ ਦੇ ਬੈਨਰ ਹੇਠ ‘ਝੁਮਕੇ’ ਨਾਂ ਦੀ ਫਿਲਮ ਬਣੀ ਸੀ। ‘ਝੁਮਕੇ’ ਫਿਲਮ ਮੰਟੋ ਦੀ ਇਸੇ ਨਾਂ ਦੀ ਕਹਾਣੀ ’ਤੇ ਅਧਾਰਤ ਹੈ। ਇਸਦਾ ਨਿਰਦੇਸ਼ਕ ਜੇਕੇ ਨੰਦਾ ਸੀ। ਇਹ 24 ਮਈ 1946 ਨੂੰ ਰਿਲੀਜ਼ ਹੋਈ ਸੀ। ਮੰਟੋ ਤੇ ਕਿ੍ਰਸ਼ਨ ਚੰਦਰ ਦੀ ਸਾਂਝੀ ਫਿਲਮ ਨਵੇਂ ਕੱਪੜੇ ਸੁਆਉਣ ਲਈ ਮੰਟੋ ਨੇ ‘ਬੰਜਾਰਾ’ (1942) ਫਿਲਮ ਦੀ ਕਹਾਣੀ �ਿਸ਼ਨ ਚੰਦਰ ਨਾਲ ਮਿਲ ਕੇ ਲਿਖੀ ਸੀ। ਮੰਟੋ ਨੇ ਇਹ ਕਹਾਣੀ ਦਿੱਲੀ ਦੇ ਇਕ ਡਿਸਟ੍ਰੀਬਿਊਟਰ ਨੂੰ ਵੇਚ ਦਿੱਤੀ ਸੀ ਜਿਹੜਾ ਫਿਲਮ ਨਿਰਮਾਤਾ ਬਣਨਾ ਚਾਹੰਦਾ ਸੀ। ਨਾ ਤਾਂ ਇਸ ਤੋਂ ਪਹਿਲਾਂ ਅਤੇ ਨਾ ਬਾਅਦ ਮੰਟੋ ਨੇ ਕਿਸੇ ਨਾਲ ਕੋਈ ਸਾਂਝੀ ਰਚਨਾ ਕੀਤੀ। ਅਧੂਰੀਆਂ ਰਹਿ ਗਈਆਂ ਫਿਲਮਾਂ ਮੰਟੋ ਦੀਆਂ ਕਈ ਫਿਲਮੀ ਕਹਾਣੀਆਂ ਅਜਿਹੀਆਂ ਵੀ ਹਨ। ਜਿਨ੍ਹਾਂ ’ਤੇ ਫ਼ਿਲਮਾਂ ਬਣਨੀਆਂ ਸ਼ੁਰੂ ਤਾਂ ਹੋਈਆਂ ਪਰ ਮੁਕੰਮਲ ਨਹੀਂ ਹੋਈਆਂ। ਇੰਪੀਰੀਅਲ ਫਿਲਮ ਕੰਪਨੀ ਦੀ ਫਿਲਮ ‘ਤਰਤਾਰੀ ਡਾਕੂ’ (1938) ਦਾ ਨਿਰਦੇਸ਼ਨ ਮੋਤੀ ਬੀ.ਗਿਡਵਾਨੀ ਨੇ ਕਰਨਾ ਸੀ। ਇਸ ’ਤੇ ਟਿੱਪਣੀ ਕਰਦਿਆਂ ਇਕ ਸਮਕਾਲੀ ਫਿਲਮ ਆਲੋਚਕ ਨੇ ਲਿਖਿਆ ਸੀ ਕਿ ਮੰਟੋ ਨੇ ‘ਕਿਸਾਨ ਕੰਨਿਆ’ ਫਿਲਮ ਵਿਚ ਇਕ ਗੁੰਡੇ ਨੂੰ ਪੇਸ਼ ਕੀਤਾ ਹੈ ਅਤੇ ਹੁਣ ਇਕ ਡਾਕੂ ਨੂੰ ਕਹਾਣੀ ਦੇ ਕੇਂਦਰ ’ਚ ਰੱਖਿਆ ਹੈ। ਜਿਸ ਤਰ੍ਹਾਂ ਪੰਜਾਬੀ ਲੇਖਕ ਅਜਿਹੇ ਪਾਤਰਾਂ ਦਾ ਮਹਿਮਾਮੰਡਨ ਕਰਦੇ ਹਨ ਇਹ ਹਾਸੋਹੀਣਾ ਹੈ। ਫਿਲਮਸਿਤਾਨ ਦੇ ਪ੍ਰੋਡਕਸ਼ਨ ਕੰਟਰੋਲਰ ਐੱਸ. ਮੁਖਰਜੀ ਨੇ ਮੰਟੋ ਨੂੰ ਫਿਲਮ ਲਈ ਕਹਾਣੀ ਲਿਖਣ ਲਈ ਕਿਹਾ। ਮੰਟੋ ਨੇ ਪੰਜ ਦਿਨਾਂ ਵਿਚ ਚਾਰ ਕਹਾਣੀਆਂ ਲਿਖੀਆਂ। ਮੰਟੋ ਨੇ ਇਹ ਕਹਾਣੀਆਂ ਮਸੂਦ ਪਰਵੇਜ਼ ਨੂੰ ਭੇਜ ਦਿੱਤੀਆਂ, ਜਿਹੜਾ ਪੂਨੇ ਦੇ ਸ਼ਾਲੀਮਾਰ ਸਟੂਡੀਓ ਵਿਚ ਮੁਲਾਜ਼ਮ ਸੀ। ਉਸ ਦੀ ਪਹਿਲੀ ਕਹਾਣੀ ‘ਕੰਟਰੋਲਸਿਤਾਨ’ (1948) ਪਸੰਦ ਕੀਤੀ ਗਈ। ਉਸ ’ਤੇ ਫਿਲਮ ਬਣਾਉਣ ਲਈ ਕੁਝ ਗੱਲਬਾਤ ਵੀ ਹੋਈ ਪਰ ਸਿਰੇ ਨਹੀਂ ਚੜ੍ਹੀ। ਬਾਅਦ ਵਿਚ ਪਰੀਸਤਾਨ ਪਿਕਚਰਜ਼ ਬੰਬਈ ਨੇ ਇਹ ਫਿਲਮ ਬਣਾਉਣੀ ਸੀ। ਇਸ ਦਾ ਨਿਰਦੇਸ਼ਨ ਨਾਜ਼ਿਮ ਨੇ ਕਰਨਾ ਸੀ। ਮੰਟੋ ਦੇ ਪਾਕਿਸਤਾਨ ਚਲੇ ਜਾਣ ਕਾਰਨ ਫਿਲਮ ਨਹੀਂ ਬਣੀ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਵਿਚ ਮੰਟੋ ਨੇ ਇਕ ਫਿਲਮੀ ਪਟਕਥਾ ‘ਕਟਾਰੀ’ ਹੀ ਲਿਖੀ ਜਿਹੜੀ ਸਾਹਿਤਕ ਰਸਾਲੇ ‘ਨਕੁਸ਼’ ਦੇ ਨਾਵਲ ਵਿਸ਼ੇਸ਼-ਅੰਕ ’ਚ ਛਪੀ ਸੀ। ਪਾਕਿਸਤਾਨ ’ਚ ਮੰਟੋ ਦੀਆਂ ਫਿਲਮਾਂ ਮੰਟੋ ਜਦ ਪਕਿਸਤਾਨ ਪਹੁੰਚਿਆ ਤਾਂ ਵੰਡ ਕਾਰਨ ਉੱਥੇ ਫਿਲਮ ਸਨਅਤ ਦਾ ਬੁਰਾ ਹਾਲ ਸੀ। ਜ਼ਿਆਦਾਤਰ ਫਿਲਮ ਕੰਪਨੀਆਂ ਬੰਦ ਹੋ ਚੁੱਕੀਆਂ ਸਨ। ਬਾਕੀਆਂ ਦੇ ਸਿਰਫ਼ ਬੋਰਡ ਹੀ ਲਟਕ ਰਹੇ ਸਨ। ਪਾਕਿਸਤਾਨ ਵਿਚ ਮੰਟੋ ਦੀ ਪਹਿਲੀ ਫਿਲਮ ‘ਬੇਲੀ’ ਪਰਵੇਜ਼ ਪ੍ਰੋਡਰਸ਼ਨ ਲਾਹੌਰ ਦੇ ਬੈਨਰ ਹੇਠ ਬਣੀ ਸੀ। ਇਸ ਦਾ ਨਿਰਦੇਸ਼ਕ ਮੰਟੋ ਦਾ ਭਾਣਜਾ ਮਸੂਦ ਪਰਵੇਜ਼ ਸੀ। ਮੰਟੋ ਨੇ ਇਸ ਦੀ ਕਹਾਣੀ ਲਿਖੀ ਸੀ। ਇਸ ਦੇ ਸੰਵਾਦ ਬਾਬਾ ਆਲਮ ਸਿਆਹਪੋਸ਼ ਨੇ ਲਿਖੇ ਸਨ। ਫਿਲਮ ਵਿਚ ਅਹਿਮਦ ਰਾਹੀ, ਮਸੂਦ ਪਰਵੇਜ਼, ਸਿਆਹਪੋਸ਼ ਦੀਆਂ ਰਚਨਾਵਾਂ ਤੋਂ ਇਲਾਵਾ ਅੰਮਿ੍ਰਤਾ ਪ੍ਰੀਤਮ ਦੀ ਪ੍ਰਸਿੱਧ ਰਚਨਾ ‘ਅੱਜ ਆਖਾਂ ਵਾਰਸ ਸ਼ਾਹ ਨੂੰ ...’ ਵੀ ਵਰਤੀ ਗਈ ਸੀ। ਹਿੰਦੋਸਤਾਨ ਦੀ ਵੰਡ ਦੇ ਵਿਸ਼ੇ ਨਾਲ ਸਬੰਧਤ ਇਹ ਫਿਲਮ ਇਹ 3 ਫਰਵਰੀ 1950 ਨੂੰ ਰਿਲੀਜ਼ ਹੋਈ ਸੀ ਪਰ ਇਸ ਨੂੰ ਸਫਲਤਾ ਨਹੀਂ ਮਿਲੀ ਸੀ। ਫਿਲਮ ਏਜ ਪਿਕਚਰਜ਼ ਦੇ ਬੈਨਰ ਹੇਠ 1953 ਵਿਚ ਬਣੀ ਫਿਲਮ ‘ਆਗੋਸ਼’ ਦਾ ਨਿਰਮਾਤਾ ਤਸੱਦੁਕ ਰਿਆਜ਼ ਸੀ ਤੇ ਇਸ ਦਾ ਨਿਰਦੇਸ਼ਨ ਮੁਰਤਜ਼ਾ ਜਿਲਾਨੀ ਸੀ। ਫਿਲਮ ਦੀ ਕਹਾਣੀ ਮੰਟੋ ਨੇ ਲਿਖੀ ਸੀ। ਅਹਿਮਦ ਨਦੀਮ ਕਾਸਮੀ ਨੇ ਸੰਵਾਦ ਲਿਖੇ ਸਨ। ਇਸ ਵਿਚ ਤਨਵੀਰ ਨਕਵੀ, ਕਤੀਲ ਸ਼ਿਫਾਈ ਤੇ ਸੈਫ਼ੂਦੀਨ ਸੈਫ਼ ਦੀਆਂ ਰਚਨਾਵਾਂ ਦੀਆਂ ਧੁਨਾਂ ਮਾਸਟਰ ਇਨਾਇਤ ਹੁਸੈਨ ਨੇ ਬਣਾਈਆਂ ਸਨ। ਇਸ ਨੂੰ ਔਸਤ ਸਫਲਤਾ ਮਿਲੀ ਸੀ। 1948 ’ਚ ਮੰਟੋ ਦਾ ਪਾਕਿਸਤਾਨ ਚਲੇ ਜਾਣਾ 1947 ਆਉਂਦਿਆਂ ਮੁੰਬਈ ਦੇ ਮਾਹੌਲ ਵਿਚ ਤਣਾਅ ਸੀ। ਫਿਰਕਾਪ੍ਰਸਤਾਂ ਵਲੋਂ ਬਾਂਬੇ ਟਾਕੀਜ਼ ਦੇ ਅਸ਼ੋਕ ਕੁਮਾਰ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਮੰਟੋ ’ਤੇ ਇਸ ਮਾਹੌਲ ਦਾ ਬਹੁਤ ਜ਼ਿਆਦਾ ਅਸਰ ਪਿਆ। ਮੰਟੋ ਦਾ ਪਰਿਵਾਰ ਲਾਹੌਰ ਚਲਿਆ ਗਿਆ ਸੀ। ਮੰਟੋ ਇਕੱਲਾ ਆਪਣੇ ਕਮਰੇ ਵਿਚ ਪਿਆ ਰਹਿੰਦਾ। ਅਸ਼ੋਕ ਕੁਮਾਰ ਤੇ ਵਾਚਾ ਉਸ ਨੂੰ ਪ੍ਰੇਰਿਤ ਕਰਦੇ ਪਰ ਉਸ ਦਾ ਕੰਮ ਵਿਚ ਜੀਅ ਨਹੀਂ ਲਗਦਾ। ਬਾਂਬੇ ਟਾਕੀਜ਼ ਨੇ ਆਪਣੀਆਂ ਅਗਲੀਆਂ ਤਿੰਨ ਫਿਲਮਾਂ ਲਈ ਕਹਾਣੀਆਂ ਚੁਣੀਆਂ। ਮੰਟੋ ਦੀ ਕਹਾਣੀ ਇਨ੍ਹਾਂ ਵਿਚ ਸ਼ਾਮਲ ਨਹੀਂ ਸੀ। ਇਨ੍ਹਾਂ ਕਹਾਣੀਆਂ ਨੂੰ ਇਸਮਤ ਚੁਗਤਾਈ, ਕਮਾਲ ਅਮਰੋਹੀ ਤੇ ਨਜ਼ੀਰ ਅਜਮੇਰੀ ਨੇ ਲਿਖਿਆ ਸੀ। ਭਾਵੇਂ ਅਸ਼ੋਕ ਕੁਮਾਰ ਨੇ ਉਸ ਦੀ ਕਹਾਣੀ ’ਤੇ ਬਾਅਦ ’ਚ ਫਿਲਮ ਬਣਾਉਣ ਦਾ ਵਾਅਦਾ ਕੀਤਾ ਪਰ ਮੰਟੋ ਨੇ ਇਸ ਨੂੰ ਕਬੂਲ ਨਾ ਕੀਤਾ ਅਤੇ ਉਸ ਨੇ ਪਕਿਸਤਾਨ ਜਾਣ ਦਾ ਫ਼ੈਸਲਾ ਕਰ ਲਿਆ। ਜਨਵਰੀ 1948 ਦੇ ਪਹਿਲੇ ਹਫ਼ਤੇ ਮੰਟੋ ਨੇ ਬੰਬਈ ਨੂੰ ਅਲਵਿਦਾ ਆਖ ਦਿੱਤੀ ਤੇ ਲਾਹੌਰ ਚਲਿਆ ਗਿਆ। 1948 ’ਚ ਮੰਟੋ ਦਾ ਪਾਕਿਸਤਾਨ ਚਲੇ ਜਾਣਾ 1947 ਆਉਂਦਿਆਂ ਮੁੰਬਈ ਦੇ ਮਾਹੌਲ ਵਿਚ ਤਣਾਅ ਸੀ। ਫਿਰਕਾਪ੍ਰਸਤਾਂ ਵਲੋਂ ਬਾਂਬੇ ਟਾਕੀਜ਼ ਦੇ ਅਸ਼ੋਕ ਕੁਮਾਰ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਮੰਟੋ ’ਤੇ ਇਸ ਮਾਹੌਲ ਦਾ ਬਹੁਤ ਜ਼ਿਆਦਾ ਅਸਰ ਪਿਆ। ਮੰਟੋ ਦਾ ਪਰਿਵਾਰ ਲਾਹੌਰ ਚਲਿਆ ਗਿਆ ਸੀ। ਮੰਟੋ ਇਕੱਲਾ ਆਪਣੇ ਕਮਰੇ ਵਿਚ ਪਿਆ ਰਹਿੰਦਾ। ਅਸ਼ੋਕ ਕੁਮਾਰ ਤੇ ਵਾਚਾ ਉਸ ਨੂੰ ਪ੍ਰੇਰਿਤ ਕਰਦੇ ਪਰ ਉਸ ਦਾ ਕੰਮ ਵਿਚ ਜੀਅ ਨਹੀਂ ਲਗਦਾ। ਬਾਂਬੇ ਟਾਕੀਜ਼ ਨੇ ਆਪਣੀਆਂ ਅਗਲੀਆਂ ਤਿੰਨ ਫਿਲਮਾਂ ਲਈ ਕਹਾਣੀਆਂ ਚੁਣੀਆਂ। ਮੰਟੋ ਦੀ ਕਹਾਣੀ ਇਨ੍ਹਾਂ ਵਿਚ ਸ਼ਾਮਲ ਨਹੀਂ ਸੀ। ਇਨ੍ਹਾਂ ਕਹਾਣੀਆਂ ਨੂੰ ਇਸਮਤ ਚੁਗਤਾਈ, ਕਮਾਲ ਅਮਰੋਹੀ ਤੇ ਨਜ਼ੀਰ ਅਜਮੇਰੀ ਨੇ ਲਿਖਿਆ ਸੀ। ਭਾਵੇਂ ਅਸ਼ੋਕ ਕੁਮਾਰ ਨੇ ਉਸ ਦੀ ਕਹਾਣੀ ’ਤੇ ਬਾਅਦ ’ਚ ਫਿਲਮ ਬਣਾਉਣ ਦਾ ਵਾਅਦਾ ਕੀਤਾ ਪਰ ਮੰਟੋ ਨੇ ਇਸ ਨੂੰ ਕਬੂਲ ਨਾ ਕੀਤਾ ਅਤੇ ਉਸ ਨੇ ਪਕਿਸਤਾਨ ਜਾਣ ਦਾ ਫ਼ੈਸਲਾ ਕਰ ਲਿਆ। ਜਨਵਰੀ 1948 ਦੇ ਪਹਿਲੇ ਹਫ਼ਤੇ ਮੰਟੋ ਨੇ ਬੰਬਈ ਨੂੰ ਅਲਵਿਦਾ ਆਖ ਦਿੱਤੀ ਤੇ ਲਾਹੌਰ ਚਲਿਆ ਗਿਆ।

Related Post