
ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਨੇ ਕੀਤੀ ਭਗਵੰਤ ਮਾਨ ਨਾਲ ਮੁਲਾਕਾਤ
- by Jasbeer Singh
- May 20, 2025

ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਨੇ ਕੀਤੀ ਭਗਵੰਤ ਮਾਨ ਨਾਲ ਮੁਲਾਕਾਤ ਚੰਡੀਗ੍ਹੜ, 20 ਮਈ 2025 : ਭਾਰਤ ਦੇਸ਼ ਦੇ ਵਿੱਤੀ ਦਿਲ ਵਜੋਂ ਜਾਣੇ ਜਾਂਦੇ ਮਹਾਰਾਸ਼ਟਰਾ ਸਟੇਟ ਦੇ ਸ਼ਹਿਰ ਮੁੰੁਬਈ ਜਿਸਨੂੰ ਸੁਪਨਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਵਿਖੇ ਰਹਿੰਦੇ ਬਾਲੀਵੁੱਡ ਸਟਾਰ ਸਲਮਾਨ ਦੇ ਭਰਾ ਸੋਹੇਲ ਖਾਨ ਜੋ ਕਿ ਖੁਦ ਐਕਟਰ ਕਮ ਡਾਇਰੈਕਟਰ ਵੀ ਹਨ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ।ਇਸ ਦੌਰਾਨ ਐਕਟਰ ਸੋਹੇਲ ਖਾਨ ਨੇ ਪੰਜਾਬੀਆਂ ਵਲੋਂ ਮਿਲਦੇ ਪਿਆਰ ਦੀ ਭਰਪੂਰ ਸ਼ਲਾਘਾ ਕੀਤੀ।ਦੱਸਣਯੋਗ ਹੈ ਕਿ ਬਾਲੀਵੁੁੱਡ ਸਟਾਰ ਸੋਹੇਲ ਖਾਨ ਵਲੋਂ ਕੀਤੀ ਗਈ ਇਸ ਮੁਲਾਕਾਤ ਸਬੰਧੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਵਲੋਂ ਆਪਣੇ ਐਕਸ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੋ ਕਿ ਖੁਦ ਵੀ ਇਕ ਰਾਜਨੇਤਾ ਹੋਣ ਤੋਂ ਪਹਿਲਾਂ ਇਕ ਕਲਾਕਾਰ ਸਨ ਨੇ ਵੀ ਆਪਣੇ ਕਲਾਕਾਰੀ ਵਾਲੇ ਖੇਤਰ ਵਿਚ ਆਪਣੇ ਸਮੇਂ ਵਿਚ ਬਥੇਰੀਆਂ ਮੱਲ੍ਹਾਂ ਮਾਰੀਆਂ ਸਨ ਤੇ ਲੋਕਾਂ ਨੂੰ ਆਪਣੀ ਪਿਆਰ ਤੇ ਮਸਤੀ ਭਰੀ ਕਾਮੇਡੀ ਵਾਲੀ ਐਕਟਿੰਗ ਨਾਲ ਢਿੱਡੀ ਪੀੜਾਂ ਪਾਈਆਂ ਹਨ ਤੇ ਅੱਜ ਉਹ ਪੂਰੇ ਪੰਜਾਬ ਤੇ ਪੰਜਾਬੀਆਂ ਦੀ ਅਗਵਾਈ ਇਕ ਰਾਜਨੇਤਾ ਦੇ ਰੂਪ ਵਿਚ ਵੀ ਕਰ ਰਹੇ ਹਨ ਜੋ ਕਿ ਆਪਣੇ ਆਪ ਵਿਚ ਇਕ ਸ਼ਲਾਘਾਯੋਗ ਕਦਮ ਹੈ।