
ਬਲਾਕ ਮੂਨਕ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏਗੀ ਮੋਬਾਈਲ ਮੈਡੀਕਲ ਯੂਨਿਟ
- by Jasbeer Singh
- July 14, 2025

ਬਲਾਕ ਮੂਨਕ ਦੇ ਦਿਹਾਤੀ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏਗੀ ਮੋਬਾਈਲ ਮੈਡੀਕਲ ਯੂਨਿਟ 15 ਜੁਲਾਈ ਤੋਂ 31 ਜੁਲਾਈ ਤਕ ਵੱਖੋ-ਵੱਖ ਪਿੰਡਾਂ ਵਿੱਚ ਜਾਵੇਗੀ ਮੋਬਾਈਲ ਮੈਡੀਕਲ ਬੱਸ ਲੋਕਾਂ ਨੂੰ ਲਾਹਾ ਲੈਣ ਦੀ ਅਪੀਲ ਮੂਨਕ, 14 ਜੁਲਾਈ 2025 : ਪੰਜਾਬ ਸਰਕਾਰ ਦਿਹਾਤੀ ਖੇਤਰਾਂ ਵਿੱਚ ਵਸਦੇ ਲੋਕਾਂ ਨੂੰ ਵੀ ਸ਼ਹਿਰੀ ਤਰਜ਼ 'ਤੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਪਿੰਡਾਂ ਦੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮੁਫ਼ਤ ਮੋਬਾਈਲ ਮੈਡੀਕਲ ਬੱਸ ਚਲਾਈ ਜਾਂਦੀ ਹੈ, ਜੋ ਹਰ ਮਹੀਨੇ ਵੱਖ-ਵੱਖ ਬਲਾਕਾਂ ਵਿੱਚ ਜਾ ਕੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸ਼੍ਰੀ ਸੰਜੈ ਕਾਮਰਾ ਨੇ ਦੱਸਿਆ ਕਿ ਇਹ ਮੋਬਾਈਲ ਮੈਡੀਕਲ ਯੂਨਿਟ 15 ਜੁਲਾਈ ਨੂੰ ਪਿੰਡ ਸ਼ਾਹਪੁਰ ਖੇੜੀ, 16 ਜੁਲਾਈ ਨੂੰ ਗੋਬਿੰਦਪੁਰਾ ਜਵਾਹਰਵਾਲਾ, 17 ਜੁਲਾਈ ਨੂੰ ਸ਼ਾਦੀਹਰੀ, 18 ਜੁਲਾਈ ਨੂੰ ਭੂਟਾਲ ਕਲਾਂ, 19 ਜੁਲਾਈ ਨੂੰ ਘੋੜੇਨਾਬ, 21 ਜੁਲਾਈ ਨੂੰ ਚੋਟੀਆਂ, 22 ਜੁਲਾਈ ਨੂੰ ਗਿੱਦੜਾਣੀ, 23 ਜੁਲਾਈ ਨੂੰ ਬਖੋਰਾ ਕਲਾਂ, 24 ਜੁਲਾਈ ਨੂੰ ਸੰਗਤਪੁਰਾ, 25 ਜੁਲਾਈ ਨੂੰ ਬਖੋਰਾ ਖੁਰਦ, 26 ਜੁਲਾਈ ਨੂੰ ਬਿਰਧ ਆਸ਼ਰਮ ਮਸਤੂਆਣਾ ਸਾਹਿਬ ਅਤੇ ਬਹਾਦਰਪੁਰ, 28 ਜੁਲਾਈ ਨੂੰ ਭਾਈ ਕੀ ਪਿਸ਼ੌਰ, 29 ਜੁਲਾਈ ਨੂੰ ਰੋੜੇਵਾਲ, 30 ਜੁਲਾਈ ਨੂੰ ਅੜਕਵਾਸ ਅਤੇ 31 ਜੁਲਾਈ ਨੂੰ ਜਲੂਰ ਵਿਖੇ ਜਾਵੇਗੀ। ਸਿਵਲ ਸਰਜਨ ਨੇ ਕਿਹਾ ਕਿ ਮੋਬਾਈਲ ਮੈਡੀਕਲ ਬੱਸ ਵੱਲੋਂ ਆਮ ਚੈਕਅੱਪ ਤੋਂ ਇਲਾਵਾ ਐਕਸ-ਰੇਅ, ਈ.ਸੀ.ਜੀ. ਤੇ ਐਚ.ਬੀ., ਸ਼ੂਗਰ ਆਦਿ ਦੇ ਟੈਸਟ ਵੀ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਇਸ ਯੂਨਿਟ ਦੁਆਰਾ ਮੁਫ਼ਤ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।