Mohan Bhakri Death : ਉੱਘੇ ਨਿਰਮਾਤਾ ਮੋਹਨ ਭਾਖੜੀ ਦੇ ਦੇਹਾਂਤ ਨਾਲ ਫਿਲਮ ਜਗਤ 'ਚ ਸੋਗ ਦੀ ਲਹਿਰ, ਡਰਾਉਣੀਆਂ ਫਿਲਮਾਂ
- by Aaksh News
- April 26, 2024
ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਮੋਹਨ ਭਾਖੜੀ ਦੇ ਬੀਤੇ ਦਿਨੀਂ ਦੇਹਾਂਤ ਹੋਣ ਨਾਲ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ ਮੋਹਨ ਭਾਖੜੀ ਡਰਾਉਣੀਆਂ ਫਿਲਮਾਂ ਲਈ ਹੀ ਜਾਣੇ ਜਾਂਦੇ ਸਨ। ਇਸ ਦੇ ਨਾਲ ਹੀ ਨਿਰਦੇਸ਼ਕ ਨੇ ਕੁਝ ਪੰਜਾਬੀ ਫ਼ਿਲਮਾਂ ਵੀ ਬਣਾਈਆਂ। ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਮੋਹਨ ਭਾਖੜੀ ਦੇ ਬੀਤੇ ਦਿਨੀਂ ਦੇਹਾਂਤ ਹੋਣ ਨਾਲ ਫਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ ਮੋਹਨ ਭਾਖੜੀ ਡਰਾਉਣੀਆਂ ਫਿਲਮਾਂ ਲਈ ਹੀ ਜਾਣੇ ਜਾਂਦੇ ਸਨ। ਇਸ ਦੇ ਨਾਲ ਹੀ ਨਿਰਦੇਸ਼ਕ ਨੇ ਕੁਝ ਪੰਜਾਬੀ ਫ਼ਿਲਮਾਂ ਵੀ ਬਣਾਈਆਂ। ਮੋਹਨ ਭਾਖੜੀ ਦੇ ਦੇਹਾਂਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਪੁਣੇ ਵਿੱਚ ਆਖਰੀ ਸਾਹ ਲਿਆ। ਕਈ ਦਿੱਗਜ ਸਿਤਾਰਿਆਂ ਨਾਲ ਕੰਮ ਕੀਤਾ ਕਈ ਦਿੱਗਜ ਸਿਤਾਰਿਆਂ ਨਾਲ ਕੰਮ ਕੀਤਾ ਕਈ ਦਿੱਗਜ ਸਿਤਾਰਿਆਂ ਨਾਲ ਕੰਮ ਕੀਤਾ ਫਿਲਹਾਲ ਮੋਹਨ ਭਾਖੜੀ ਦੀ ਮੌਤ ਨੂੰ ਲੈ ਕੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੋਹਨ ਭਾਖੜੀ ਨੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮੋਹਨ ਨੇ ਕਈ ਡਰਾਉਣੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਸਨੇ ਰਾਜ ਬੱਬਰ, ਦਾਰਾ ਸਿੰਘ, ਸੁਨੀਲ ਧਵਨ, ਸਲਮਾ ਆਗਾ ਅਤੇ ਕਿਰਨ ਕੁਮਾਰ ਸਮੇਤ ਕਈ ਦਿੱਗਜ ਸਿਤਾਰਿਆਂ ਨਾਲ ਕੰਮ ਕੀਤਾ ਸੀ। ਮੋਹਨ ਭਾਖਰੀ ਨੇ ਇਨ੍ਹਾਂ ਫਿਲਮਾਂ ਦਾ ਕੀਤਾ ਨਿਰਦੇਸ਼ਨ ਉਹ ਡਰਾਉਣੀ ਫਿਲਮਾਂ ਬਣਾਉਣ ਲਈ ਮਸ਼ਹੂਰ ਸਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਅਬ ਤੁਮ੍ਹਾਰੀ ਵਾਰੀ, ਵੋ ਬੇਵਫ਼ਾ ਸੀ, ਦੋਸ਼ੀ ਕੌਨ (1982),ਇਨਸਾਨ ਬਨਾ ਸ਼ੈਤਾਨ, ਰੂਹਾਨੀ ਤਾਕਤ, ਵਿਆਹ ਦਾ ਢੋਲ, ਮੌਲਾ ਜੱਟ, ਅਮਾਵਸ ਕੀ ਰਾਤ, ਖੂਨੀ ਲਾਸ਼, ਸੌ ਸਾਲ ਬਾਅਦ, ਕਬਰਿਸਤਾਨ (1988), ਪੜੋਸੀ ਕੀ ਬੀਵੀ, ਪਾਂਚ ਫੌਲਾਦੀ, ਖੂਨੀ ਮਹਿਲ,ਜਗ ਚਾਨਨ ਹੋਆ, ਚੀਕ (1984), ਜੀਜਾ ਸਾਲੀ, ਮਦਾਰੀ ਕਰੋ, ਵਹੁਟੀ ਹੱਥ ਸੋਟੀ, ਜੱਟ ਦਾ ਗੰਡਾਸਾ ਅਤੇ ਜੱਟੀ (1980) ਅਤੇ ਹੋਰ ਕਈ ਫਿਲਮਾਂ ਵਿੱਚ ਸ਼ਾਮਲ ਹਨ। ਕਿਸੇ ਸਮੇਂ ਉਨ੍ਹਾਂ ਦੀਆਂ ਡਰਾਉਣੀਆਂ ਫਿਲਮਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
Popular Tags:
Related Post
ਜਾਣੋ Pain Killer ਦਵਾਈਆਂ ਦਾ ਵੱਧ ਸੇਵਨ ਕਰਣ ਦਾ ਕਿ ਹੋ ਸਕਦਾ ਭਾਰੀ ਨੁਕਸਾਨ ?
September 16, 2024Popular News
Hot Categories
Subscribe To Our Newsletter
No spam, notifications only about new products, updates.