post

Jasbeer Singh

(Chief Editor)

crime

ਐਨ. ਐਚ. ਏ. ਆਈ. ਦੇ ਜਲੰਧਰ ਖੇਤਰੀ ਦਫ਼ਤਰ ਨੇ ਕੀਤੀ ਮੁੱਖ ਸਕੱਤਰ ਪੰਜਾਬ ਨੂੰ ਸਿ਼ਕਾਇਤ

post-img

ਐਨ. ਐਚ. ਏ. ਆਈ. ਦੇ ਜਲੰਧਰ ਖੇਤਰੀ ਦਫ਼ਤਰ ਨੇ ਕੀਤੀ ਮੁੱਖ ਸਕੱਤਰ ਪੰਜਾਬ ਨੂੰ ਸਿ਼ਕਾਇਤ ਚੰਡੀਗੜ੍ਹ : ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਹਨ ਸਬੰਧੀ ਸਿ਼ਕਾਇਤ ਅਥਾਰਿਟੀ ਦੇ ਜਲੰਧਰ ਖੇਤਰੀ ਦਫਤਰ ਨੂੰ ਕੀਤੀ ਹੈ ਤੇ ਉਸ ਵਿਚ ਦੱਸਿਆ ਗਿਆ ਹੈ ਕਿ ਜੰਮੂ-ਦਿੱਲੀ-ਕਟਰਾ ਹਾਈਵੇ ਦੇ ਮਾਮਲੇ ਵਿੱਚ ਅਥਾਰਿਟੀ ਦੇ ਇੱਕ ਅਧਿਕਾਰੀ `ਤੇ ਹਮਲਾ ਹੋਇਆ ਸੀ। ਇਥੇ ਹੀ ਬਸ ਨਹੀਂ ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਵਾਸੀਆਂ `ਤੇ ਅਧਿਕਾਰੀ ਨੂੰ ਧਮਕੀ ਦੇਣ ਦੇ ਦੋਸ਼ ਲਗਾਏ ਗਏ ਹਨ।ਖੇਤਰੀ ਦਫਤਰ ਵੱਲੋਂ ਸ਼ਿਕਾਇਤ ਵਿੱਚ ਲੱਖਾ ਸਿਧਾਣਾ ਅਤੇ ਪਿੰਡ ਦੇ ਲੋਕਾਂ ਉਪਰ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਵਲੋਂ ਅੱਗ ਲਗਾਉਣ ਦੀ ਧਮਕੀ ਦਿੱਤੀ ਗਈ ।ਘਟਨਾ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਖੇਤਰ ਦੀ ਦੱਸੀ ਜਾ ਰਹੀ ਹੈ, ਜਿਥੇ ਅਧਿਕਾਰੀ `ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ। ਅਥਾਰਿਟੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚ ਅਥਾਰਿਟੀ ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ, ਕਿਉ਼ਕਿ ਅਧਿਕਾਰੀ `ਤੇ ਹਮਲਾ ਕਰਨ ਵਾਲਿਆਂ `ਤੇ ਕਮਜ਼ੋਰ ਧਾਰਾ ਲਗਾਈ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਮਾਨਤ ਹੋ ਗਈ ਹੈ। ਉਥੇ ਹੀ ਕਥਿਤ ਦੋਸ਼ੀਆਂ ਵੱਲੋਂ ਦੂਜੀ ਥਾਂ `ਤੇ ਕੈਂਪ ਦਫਤਰ ਨੂੰ ਅੱਗ ਲਗਾਉਣ ਅਤੇ ਅਧਿਕਾਰੀਆਂ ਨੂੰ ਜਿਊਂਦਾ ਜਲਾਉਣ ਦੀ ਵੀ ਧਮਕੀ ਦਿੱਤੀ ਗਈ, ਪਰੰਤੂ ਇਸ ਧਮਕੀ `ਤੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।

Related Post