post

Jasbeer Singh

(Chief Editor)

ਮੱਧ ਪ੍ਰਦੇਸ਼ ਦੇ ਸਾਗਰ ਜਿ਼ਲ੍ਹੇ ਵਿੱਚ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ

post-img

ਮੱਧ ਪ੍ਰਦੇਸ਼ ਦੇ ਸਾਗਰ ਜਿ਼ਲ੍ਹੇ ਵਿੱਚ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ ਮੱਧ ਪ੍ਰਦੇਸ਼ : 4 ਅਗਸਤ : ਮੱਧ ਪ੍ਰਦੇਸ਼ ਦੇ ਸਾਗਰ ਜਿਲ੍ਹੇ ਵਿੱਚ ਪੈਂਦੇ ਇਕ ਪਿੰਡ ’ਚ ਇਕ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇਹ ਘਟਨਾ ਰੇਹਲੀ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਵਿੱਚ ਇਕ ਧਾਰਮਿਕ ਸਮਾਗਮ ਦੌਰਾਨ ਵਾਪਰੀ। ਸਾਗਰ ਦੇ ਡਿਵੀਜ਼ਨਲ ਕਮਿਸ਼ਨਰ ਵਿਰੇਂਦਰ ਸਿੰਘ ਰਾਵਤ ਨੇ ਦੱਸਿਆ ਕਿ ਹੁਣ ਤੱਕ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਹਪੁਰ ਵਿੱਚ ਇਕ ਧਾਰਮਿਕ ਸਮਾਰੋਹ ਦੌਰਾਨ ਇਕ ਕੰਧ ਡਿੱਗਣ ਕਾਰਨ ਨੌਂ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ 10 ਤੋਂ 15 ਸਾਲ ਵਿਚਾਲੇ ਸੀ। ਜ਼ਿਲ੍ਹਾ ਕੁਲੈਕਟਰ ਸਣੇ ਕਈ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਚੁੱਕੇ ਹਨ।

Related Post

Instagram