post

Jasbeer Singh

(Chief Editor)

National

ਅਮਰੀਕਾ ਨਹੀਂ, ਦੂਜੇ ਦੇਸ਼ਾਂ ਅਤੇ ਸੰਸਥਾਵਾਂ ਵਿੱਚੋ ਵੀ ਕਢੇ ਜਾਣਗੇ ਨੋਜਵਾਨ

post-img

ਅਮਰੀਕਾ ਨਹੀਂ, ਦੂਜੇ ਦੇਸ਼ਾਂ ਅਤੇ ਸੰਸਥਾਵਾਂ ਵਿੱਚੋ ਵੀ ਕਢੇ ਜਾਣਗੇ ਨੋਜਵਾਨ ਪਟਿਆਲਾ : ਅਮਰੀਕਾ ਵਲੋਂ ਕੁੱਝ ਪੰਜਾਬੀ ਅਤੇ ਭਾਰਤੀ ਨੋਜਵਾਨਾਂ ਨੂੰ ਹਵਾਈਂ ਜਹਾਜ਼ ਰਾਹੀਂ,‌ ਭਾਰਤ ਵਾਪਸ ਭੇਜਿਆ ਗਿਆ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਪਰ ਇਸ ਬਦਨਾਮੀ ਦੇ ਪਿਛੇ, ਕਿਸ ਦਾ ਕਸੂਰ ਹੈ, ਕੀ ਗਲਤੀਆਂ, ਲਾਪਰਵਾਹੀਆਂ, ਬੇਈਮਾਨੀਆਂ, ਹੇਰਾਫੇਰੀਆਂ, ਗੈਰ ਕਾਨੂੰਨੀ ਕਾਰਜ਼ ਹੋਏ ਹਨ, ਬਾਰੇ ਵਿਚਾਰ ਚਰਚਾ ਵੀ ਕਰਨੀ ਚਾਹੀਦੀ ਹੈ ਕਿ ਦੂਸਰੇ ਰਾਜਾਂ ਜਾ ਦੇਸ਼ਾਂ ਤੋਂ ਆ ਕੇ ਨੋਜਵਾਨਾਂ ਵਲੋਂ ਕਿਹੜੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ, ਸਥਾਨਕ ਲੋਕਾਂ, ਪ੍ਰਸ਼ਾਸਨ ਅਤੇ ਪੁਲਿਸ ਨੂੰ ਪ੍ਰਵਾਸੀਆਂ ਜਾ ਵਿਦੇਸ਼ੀਆਂ ਵਿਰੁੱਧ ਕਾਰਵਾਈ ਕਰਨੀ ਪੈਂਦੀ ਹੈ । 1963 ਵਿੱਚ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ, ਜਦੋਂ ਵਿਦਿਆਰਥੀ ਸਨ, ਅਮਰੀਕਾ ਨਾਸਾ ਵਿਖੇ ਟ੍ਰੇਨਿੰਗ ਲੈਣ ਗਏ ਤਾਂ ਨਾਸਾ ਦੇ ਚੀਫ ਅਤੇ ਦੂਜੇ ਅਧਿਆਪਕਾਂ ਨੇ ਮਹਿਸੂਸ ਕੀਤਾ ਕਿ ਅਬਦੁਲ ਕਲਾਮ, ਮਹਾਨ ਗੁਣਾਂ, ਚੰਗੇ ਆਚਰਣ, ਸਖ਼ਤ ਮਿਹਨਤੀ, ਇਮਾਨਦਾਰ, ਵਫ਼ਾਦਾਰ ਨੋਜਵਾਨ ਹਨ, ਜ਼ੋ ਆਪਣੇ ਫ਼ਰਜ਼ਾਂ, ਜ਼ੁਮੇਵਾਰੀਆਂ, ਨਿਭਾਉਣ ਲਈ ਹਮੇਸ਼ਾ ਇਮਾਨਦਾਰੀ ਨਾਲ ਯਤਨਸ਼ੀਲ ਰਹਿੰਦੇ ਹਨ । ਉਨ੍ਹਾਂ ਨੂੰ ਪਤਾ ਲਗਾ ਕਿ ਅਬਦੁਲ ਕਲਾਮ ਇੱਕ ਬਹੁਤ ਗਰੀਬ ਪਰਿਵਾਰ ਵਿਚੋਂ ਹਨ ਅਤੇ ਇਨ੍ਹਾਂ ਨੇ ਆਪਣੀ ਪੜ੍ਹਾਈ, ਕਈ ਸਾਲ ਅਖ਼ਬਾਰਾਂ, ਵੇਚ ਕੇ ਕੀਤੀ ਹੈ । ਇਨ੍ਹਾਂ ਵਧੀਆ ਵੀਚਾਰਾਂ, ਭਾਵਨਾਵਾਂ ਅਤੇ ਆਦਤਾਂ ਅਤੇ ਸਿਖਣ ਦੀ ਨਿਮਰਤਾ ਸ਼ਹਿਣਸ਼ੀਲਤਾ ਮਿੱਠਾ ਬੋਲਣ ਦੀ ਭਾਵਨਾ ਹਿੱਤ, ਕਲਾਮ ਜੀ ਆਪਣੇ ਅਧਿਆਪਕਾਂ ਪ੍ਰਤੀ ਬਹੁਤ ਜ਼ਿਆਦਾ ਵਫ਼ਾਦਾਰ ਹਨ ਅਤੇ ਇਨ੍ਹਾਂ ਦੇ ਬਚਪਨ ਜਵਾਨੀ ਵਿੱਚ ਪੈਦਾ ਹੋਏ ਗੁਣ, ਗਿਆਨ, ਭਾਵਨਾਵਾਂ, ਆਦਤਾਂ ਜ਼ਿੰਦਗੀ ਵਿਚ ਉਚਾਈਆਂ ਪ੍ਰਾਪਤ ਕਰਨ ਲਈ ਯੋਗ ਹਨ, ਇਸ ਲਈ ਰਾਮੇਸ਼ਵਰਮ ਦੇ ਅਧਿਆਪਕਾਂ ਵਲੋਂ ਇਨ੍ਹਾਂ ਨੂੰ ਸਵੇਰੇ 4 ਵਜੇ ਆਪਣੇ ਘਰ ਬੁਲਾਕੇ, ਮੁਫਤ ਪੜਾਇਆ ਜਾਂਦਾ ਸੀ ਅਤੇ ਕਲਾਮ ਸਾਹਿਬ, ਰਾਤੀਂ ਰੇਲਵੇ ਸਟੇਸ਼ਨ ਤੇ ਜਾਕੇ,‌ ਬਿਜਲੀ ਦੀ ਰੋਸ਼ਨੀ ਵਿੱਚ ਪੜਿਆ ਕਰਦੇ ਸਨ ਕਿਉਂਕਿ ਉਨ੍ਹਾਂ ਦੇ ਘਰ ਦੀਵਾ ਸੀ, ਬਿਜਲੀ ਨਹੀਂ । ਇੱਕ ਦਿਨ ਨਾਸਾ ਦੇ ਚੀਫ ਨੇ ਕਲਾਮ ਨੂੰ ਕਿਹਾ ਕਿ ਉਹ ਅਮਰੀਕਾ ਵਿਚ ਹੀ ਰਹਿ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਅਮਰੀਕਾ ਵਲੋਂ ਵਜ਼ੀਫ਼ੇ ਵਜੋਂ ਉਨ੍ਹਾਂ ਨੂੰ ਚੰਗੀ ਰਕਮ ਦਿੱਤੀ ਜਾਵੇਗੀ । ਕਿਉਂਕਿ ਸ਼ਾਇਦ ਭਾਰਤੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੂਪਨੇ ਪੂਰੇ ਕਰਨ ਲਈ ਪੂਰਨ ਸਹਿਯੋਗ ਧੰਨ ਦੌਲਤ, ਸਹਾਇਤਾ ਸਨਮਾਨ ਨਾ ਦਿੱਤਾ ਜਾਏ । ਅਨੇਕਾਂ ਦਿਨ ਸੋਚ ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਚੀਫ਼ ਨੂੰ ਹੱਥ ਜੋੜਕੇ ਬੇਨਤੀ ਕੀਤੀ ਕਿ ਉਹ ਅਮਰੀਕਾ ਵਿਚ ਨਹੀਂ ਰੁਕ ਸਕਦੇ ਕਿਉਂਕਿ ਉਹ ਦਿਲ ਦਿਮਾਗ ਭਾਵਨਾਵਾ ਰਾਹੀਂ, ਭਾਰਤ ਮਾਂ ਦੀ ਮਿੱਟੀ, ਆਪਣੇ ਦੇਸ਼, ਸਿਖਿਆ ਦੇ ਮੰਦਰਾਂ, ਬਨਸਪਤੀ ਪਾਣੀ ਹਵਾਵਾਂ ਭੋਜਨ ਦੇ ਕਰਜ਼ਦਾਰ ਹਨ ਇਸ ਲਈ ਉਹ ਵਾਪਸ ਜਾਕੇ, ਆਪਣੇ ਪਿਆਰੇ ਦੇਸ਼ ਦੀ ਤਰੱਕੀ, ਖੁਸ਼ਹਾਲੀ, ਉਨਤੀ, ਸਨਮਾਨ ਲਈ ਯਤਨ ਕਰਨਗੇ । ਕਿਉਂਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਉਨ੍ਹਾਂ ਦਾ ਦੇਸ਼ ਉਨ੍ਹਾਂ ਨੂੰ ਕੀ ਦੇਵੇਗਾ ਜਾਂ ਨਹੀਂ ਦੇਵੇਗਾ , ਉਹ ਤਾਂ ਹਮੇਸ਼ਾ ਇਹ ਹੀ ਸੋਚਦੇ ਹਨ ਕਿ ਉਹ ਆਪਣੇ ਦੇਸ਼ ਦੀ ਖੁਸ਼ਹਾਲੀ, ਉਨਤੀ, ਸਨਮਾਨ, ਸੁਰੱਖਿਆ ਲਈ ਕੀ ਕਰ ਸਕਦੇ ਹਨ। ਇਸ ਤਰ੍ਹਾਂ ਦੇ ਮਹਾਨ ਵਿਚਾਰ ਭਾਵਨਾਵਾਂ ਆਦਤਾਂ , ਅਧਿਆਪਕ ਗੁਰੂਆਂ ਵਲੋਂ ਬੱਚਿਆਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸ਼ੁਰੂ ਤੋਂ ਹੀ ਪੈਦਾ ਕੀਤੀਆਂ ਜਾਂਦੀਆਂ ਸਨ । ਠੀਕ ਇਸੇ ਤਰ੍ਹਾਂ, ਜਦੋਂ ਸਵਾਮੀ ਵਿਵੇਕਾਨੰਦ ਜੀ ਮਹਾਨ ਸੰਤ ਸਮੈਲਨ ਵਿਚ ਆਪਣੇ ਦੇਸ਼ ਦੀਆਂ ਗੋਰਵਮਈ ਮਰਿਆਦਾਵਾਂ, ਫਰਜ਼ਾਂ, ਜੁਮੇਵਾਰੀਆ ਨਿਭਾਉਣ ਦੀ ਭਾਵਨਾਵਾ, ਸਹਿਣਸ਼ੀਲਤਾ ਨਿਮਰਤਾ, ਸਬਰ ਸ਼ਾਂਤੀ ਆਗਿਆ ਪਾਲਣ ਬਾਰੇ ਜਾਣਕਾਰੀ ਦੇਣ ਲਈ ਸ਼ਿਕਾਗੋ ਪਹੁੰਚੇਂ ਤਾਂ ਉਨ੍ਹਾਂ ਨੂੰ ਬੋਲਣ ਲਈ ਕੇਵਲ 90 ਸੈਕਿੰਡ ਦਿੱਤੇ ਗਏ ਸਨ ਪਰ ਉਨ੍ਹਾਂ ਨੇ ਅਮਰੀਕਾ ਦੇ ਲੋਕਾਂ, ਸੰਤਾਂ ਅਤੇ ਅਧਿਕਾਰੀਆਂ ਨੂੰ 30 ਸੈਕਿੰਡ ਵਿੱਚ ਹੀ ਆਪਣੇ ਸ਼ਬਦਾਂ ਰਾਹੀਂ ਇਤਨਾਂ ਸਨਮਾਨ ਦਿੱਤਾ ਕਿ ਉਨ੍ਹਾਂ ਨੂੰ ਬੋਲਣ ਲਈ ਤਿੰਨ ਘੰਟੇ ਦਿੱਤੇ ਗਏ ਅਤੇ ਅਮਰੀਕਾ ਵਿਚ ਭਾਰਤੀਆਂ ਧਰਮ, ਮਰਿਆਦਾਵਾਂ, ਫਰਜ਼ਾਂ, ਸੰਸਕਾਰਾਂ, ਸੰਸਕ੍ਰਿਤੀ ਦਾ ਇਤਨਾ ਸਨਮਾਨ ਹੋਇਆ ਕਿ ਅਮਰੀਕਾ ਦੇ ਨੋਜਵਾਨ ਭਾਰਤੀ ਲੋਕਾਂ ਸਾਧੂ ਸੰਤਾਂ ਗੁਰੂਆਂ ਅਵਤਾਰਾਂ ਵਲੋਂ ਕਾਇਮ ਕੀਤੇ, ਸੰਸਕਾਰ ਮਰਿਆਦਾਵਾਂ, ਫਰਜ਼ਾਂ, ਇਨਸਾਨੀਅਤ, ਪ੍ਰੇਮ ਹਮਦਰਦੀ ਬਾਰੇ ਅਧਿਐਨ ਕਰਨ ਲਈ ਆਉਣ ਲੱਗੇ ਸਨ। ਅੰਗਰੇਜ਼ਾਂ ਨੇ ਭਾਰਤ ਵਿੱਚ ਰਾਜ ਕਰਨ ਲਈ, ਭਾਰਤੀ ਸੰਸਕ੍ਰਿਤੀ ਮਰਿਆਦਾਵਾਂ ਫਰਜ਼ਾਂ ਇਨਸਾਨੀਅਤ ਦੇਣ ਵਾਲ਼ੀ ਸਿਖਿਆ ਨੂੰ ਨਸ਼ਟ ਕੀਤਾ ਸੀ ਅਤੇ ਭਾਰਤੀਆਂ ਨੂੰ ਮੁਫ਼ਤ ਦੀਆਂ ਸਹੂਲਤਾਂ ਸੇਵਾਵਾਂ ਦੇਕੇ, ਨਿਕੰਮੇ ਆਰਾਮ ਪ੍ਰਸਤ ਬਣਾਇਆ ਸੀ । ਇਸੇ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਸਖ਼ਤ ਮਿਹਨਤ ਇਮਾਨਦਾਰੀ ਭਾਈਚਾਰੇ ਦੀ ਭਾਵਨਾ ਲੈਕੇ, 20 ਪ੍ਰਤੀਸ਼ਤ ਭਾਰਤੀ ਅਤੇ ਪੰਜਾਬੀ, ਅਮਰੀਕਾ ਵਿਖੇ ਸ਼ਾਨਦਾਰ ਨੋਕਰੀਆ ਵਿਉਪਾਰ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਮਰੀਕਾ ਵਿਖੇ ਬਹੁਤ ਸਨਮਾਨ ਹੈ। ਕਿਉਂਕਿ ਜਿਹੜੇ ਵੀ ਵਿਦਿਆਰਥੀ ਜਾਂ ਨੌਜਵਾਨ, ਅਮਰੀਕਾ ਜਾਂ ਦੂਜੇ ਦੇਸ਼ਾਂ ਵਿੱਚ ਜਾਂਦੇ ਸਨ ਉਨ੍ਹਾਂ ਕੋਲ ਡਿਗਰੀਆਂ ਨਹੀਂ, ਸਗੋਂ ਚੰਗੇ ਆਚਰਣ ਸੰਸਕਾਰ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਦੀ ਭਾਵਨਾਵਾ ਵਿਚਾਰ ਆਦਤਾਂ ਸਨ । ਭਾਰਤ ਦੇ ਸਕੂਲਾਂ ਵਿਖੇ, ਪੜ੍ਹਾਈ ਤੋਂ ਪਹਿਲਾਂ ਬੱਚਿਆਂ ਨੂੰ ਸੰਸਕਾਰ, ਮਰਿਆਦਾਵਾਂ, ਫਰਜ਼ਾਂ ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਅਨੁਸ਼ਾਸਨ, ਆਗਿਆ ਪਾਲਣ ਸਖ਼ਤ ਮਿਹਨਤ, ਸਾਦਗੀ, ਇਮਾਨਦਾਰੀ ਆਦਿ ਦੇ ਨਾਲ ਨਾਲ, ਮਾਪਿਆਂ ਬਜ਼ੁਰਗਾਂ ਮਿੱਟੀ ਭੋਜਨ ਪਾਣੀ ਹਵਾਵਾਂ ਬਨਸਪਤੀ ਕੰਮਕਾਜ ਦੇ ਸਨਮਾਨ, ਧੰਨਵਾਦ, ਨਿਮਰਤਾ, ਸਤਿਕਾਰ ਕਰਨ ਦੇ ਢੰਗ ਤਰੀਕੇ ਭਾਵਨਾਵਾਂ ਆਦਤਾਂ ਮਾਹੋਲ ਦਿੱਤੇ ਜਾਂਦੇ ਸਨ, ਜਿਸ ਹਿੱਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਅਤੇ, ਇਮਾਨਦਾਰੀ ਨਾਲ ਮਹਿਨਤ ਮਜਦੂਰੀ ਕਰੋ, ਵੰਡਕੇ ਛੱਕੋ ਅਤੇ ਸੱਭ ਦਾ ਅਤੇ ਭਗਵਾਨ (ਭੂਮੀ ਗਗਨ ਵਾਯੂ ਅਗਨੀ ਨੀਰ) ਦਾ ਧੰਨਵਾਦ ਸਨਮਾਨ ਕਰੋ । ਭਾਰਤੀ ਅਤੇ ਪੰਜਾਬੀ ਬੱਚੇ, ਨੋਜਵਾਨ, ਆਪਣੇ ਮਾਪਿਆਂ, ਬਜ਼ੁਰਗਾਂ, ਅਧਿਆਪਕ-ਗੁਰੂਆ, ਅਤੇ ਧਰਤੀ ਮਾਂ ਨੂੰ ਨਮਸਕਾਰ ਕਰਕੇ, ਹੀ ਆਪਣੇ ਵਰਤਾਉ ਰਾਹੀਂ ਸਨਮਾਨ ਦਿੰਦੇ ਸਨ। ਸਖ਼ਤ ਮਿਹਨਤ ਕਰਦੇ ਅਤੇ ਹਮੇਸ਼ਾ ਧੰਨਵਾਦ, ਸ਼ੁਕਰੀਆ, ਮੁਸਕੁਰਾਹਟ, ਛੱਡਦਿਆਂ ਸਬਰ ਸ਼ਾਂਤੀ, ਸੰਤੁਸ਼ਟੀ, ਧੰਨਵਾਦ ਨਾਲ ਜੀਵਨ ਬਤੀਤ ਕਰਦੇ ਸਨ । ਉਸ ਸਮੇਂ ਬੱਚਿਆਂ, ਨੋਜਵਾਨਾਂ, ਸਰਕਾਰਾਂ, ਮੰਤਰੀਆਂ, ਸੰਤਰੀਆਂ ਲੀਡਰਾਂ, ਮਾਪਿਆਂ ਵਲੋਂ ਅਧਿਆਪਕਾ ਨੂੰ ਗੁਰੂਆਂ ਵਾਂਗ ਸਨਮਾਨ ਦਿੱਤਾ ਜਾਂਦਾ ਸੀ। ਅਧਿਆਪਕਾਂ ਅਤੇ ਮਾਪਿਆਂ ਬਜ਼ੁਰਗਾਂ ਵਲੋਂ ਵਿਦਿਆਰਥੀਆਂ ਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ, ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸਨ। ਇਸੇ ਕਰਕੇ ਤਾਂ ਰਾਜਾਂ ਦਸ਼ਰਥ ਨੇ ਵੀ ਆਪਣੇ ਰਾਜਕੁਮਾਰਾਂ ਨੂੰ ਗੁਰੂ ਆਸ਼ਰਮ ਭੇਜਿਆ ਸੀ । ਜਦੋਂ ਰਾਜੇ ਮਹਾਰਾਜੇ ਮੰਤਰੀ ਸੰਤਰੀ ਲੀਡਰ, ਗੁਰੂਆਂ ਨੂੰ ਮਿਲਣ ਜਾਂਦੇ ਸਨ ਤਾਂ ਆਪਣੇ ਸੋਨੇ ਹੀਰਿਆਂ ਦੇ ਮੁਕਟ, ਹਥਿਆਰ, ਸੈਨਿਕਾਂ ਅਤੇ ਜੂਤਿਆ ਨੂੰ ਆਸ਼ਰਮ ਤੋਂ ਬਾਹਰ ਰਖਕੇ ਅੰਦਰ ਜਾਂਦੇ ਸਨ ਅਤੇ ਗੁਰੂ ਅਧਿਆਪਕਾਂ ਦੇ ਚਰਨਾਂ ਵਿੱਚ ਬੈਠਦੇ ਸਨ। ਗੁਰੂ ਅਧਿਆਪਕਾਂ ਅਤੇ ਬਜ਼ੁਰਗਾਂ ਦੀ ਹਰ ਗਲ, ਵਿਚਾਰ ਅਤੇ ਹਦਾਇਤਾਂ ਅਨੁਸਾਰ ਕਾਰਜ਼ ਹੁੰਦੇ ਸਨ। ਵਿਦਿਆਰਥੀਆਂ ਤੋਂ ਸਖ਼ਤ ਕਾਰਜ਼ ਵੀ ਕਰਵਾਏ ਜਾਂਦੇ ਸਨ। ਆਰਾਮ ਪ੍ਰਸਤੀਆਂ, ਐਸ਼ ਪ੍ਰਸਤੀਆਂ, ਮੋਜ਼ ਮਸਤੀਆਂ, ਮੁਫਤ ਦੀਆਂ ਸਹੂਲਤਾਂ ਸੇਵਾਵਾਂ, ਮਨਮਰਜ਼ੀਆਂ ਨਹੀਂ ਚਲਦੀਆਂ ਹਨ। ਬੱਚਿਆਂ, ਨੋਜਵਾਨਾਂ ਵਿੱਚ ਮਾਪਿਆਂ, ਬਜ਼ੁਰਗਾਂ, ਅਧਿਆਪਕਾਂ ਤੋਂ ਇਲਾਵਾ ਕਾਨੂੰਨ ਪੁਲਿਸ ਦੇ ਡਰ ਹੁੰਦੇ ਸਨ। ਪੁਲਿਸ ਵਲੋਂ ਵੀ ਗਲਤੀਆਂ, ਲਾਪਰਵਾਹੀਆਂ, ਬੇਈਮਾਨੀਆਂ, ਹੇਰਾਫੇਰੀਆਂ, ਕਰਨ ਵਾਲੇ ਨੋਜਵਾਨਾਂ ਨੂੰ ਮਾਰ ਕੁਟਾਈ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਪਰ ਜਦੋਂ ਤੋਂ ਸਿਖਿਆ ਸੰਸਥਾਵਾਂ ਪ੍ਰਾਈਵੇਟ ਅਤੇ ਸਿਖਿਆ ਵਿਉਪਾਰਕ ਧੰਦੇ ਬਣ ਗਏ, ਅਧਿਆਪਕ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਜ਼ੁਮੇਵਾਰੀਆਂ ਨਿਭਾਉਣ ਦੀ ਭਾਵਨਾ ਦੀ ਥਾਂ ਡਿਗਰੀਆਂ ਰਾਹੀਂ, ਧੰਨ ਦੌਲਤ ਸ਼ੋਹਰਤ ਸਹੂਲਤਾਂ ਕਮਾਉਂਣ ਲਈ ਸਿਖਿਆ ਸੰਸਥਾਵਾਂ ਵਿਖੇ ਆਉਣ ਲੱਗੇ, ਤਾਂ ਵਿਦਿਆਰਥੀਆਂ ਨੂੰ ਮਹਿਮਾਨਾਂ ਵਾਂਗ ਪਿਆਰ ਸਤਿਕਾਰ ਸਨਮਾਨ, ਵੱਧ ਸਹੂਲਤਾਂ, ਸੇਵਾਵਾਂ ਦੇਕੇ, ਬੱਚਿਆਂ ਅਤੇ ਮਾਪਿਆਂ ਨੂੰ ਲੁੱਟਣਾ ਸ਼ੁਰੂ ਕੀਤਾ ਗਿਆ, ਬੱਚਿਆਂ ਵਿਚੋਂ ਅਧਿਆਪਕਾਂ, ਬਜ਼ੁਰਗਾਂ, ਮਾਪਿਆਂ, ਦੇਸ਼ ਸਮਾਜ ਘਰ ਪਰਿਵਾਰਾਂ, ਪ੍ਰਤੀ ਪਿਆਰ, ਸਤਿਕਾਰ, ਸਨਮਾਨ, ਹਮਦਰਦੀ ਅਤੇ ਕਾਨੂੰਨ ਅਤੇ ਪੁਲਿਸ ਦੇ ਡਰ ਖਤਮ ਹੋ ਗਏ । ਲਾਜ਼ਮੀ ਸਿਖਿਆ ਦੇ ਅਧਿਕਾਰ ਐਕਟ ਤਹਿਤ ਬੱਚਿਆਂ ਨੂੰ ਸਜ਼ਾ ਨਾ ਦੇਣੀ, ਸਕੂਲ ਤੋਂ ਬਾਹਰ ਨਹੀਂ ਕੱਢ ਸਕਦੇ, ਫੇਲ ਨਹੀਂ ਕਰਨਾ, ਸਰਕਾਰੀ ਸਕੂਲਾਂ ਵਿਖੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਕੇ, ਭੋਜਨ ਵਰਦੀਆਂ, ਫੀਸਾਂ ਸਰਕਾਰ ਵੱਲੋਂ ਦੇਣ ਦਾ ਐਲਾਨ ਹੋਇਆ, ਬੱਚਿਆਂ ਨੂੰ ਪਤਾ ਲਗ ਗਿਆ ਕਿ ਅਧਿਆਪਕ ਹੁਣ ਗੁਰੂ ਨਹੀਂ, ਉਨ੍ਹਾਂ ਦੀ ਸੇਵਾ ਸੰਭਾਲ, ਸਨਮਾਨ, ਖੁਸ਼ਹਾਲੀ ਉਨਤੀ ਲਈ ਉਨ੍ਹਾਂ ਦੇ ਨੋਕਰ ਹਨ, ਪ੍ਰਾਈਵੇਟ ਸਕੂਲਾਂ ਵਿਖੇ ਤਾਂ ਵਿਦਿਆਰਥੀਆਂ ਵਲੋਂ ਅਧਿਆਪਕਾ ਨੂੰ ਸਾਫ਼ ਕਿਹਾ ਜਾਂਦਾ ਕਿ ਅਧਿਆਪਕਾਂ ਨੂੰ ਤਨਖਾਹਾਂ, ਬੱਚਿਆਂ ਵਲੋਂ ਦਿੱਤੀਆਂ ਫੀਸਾਂ ਵਿਚੋਂ ਦਿਤੀਆਂ ਜਾਂਦੀਆਂ ਹਨ। ਬੱਚਿਆਂ ਵਲੋਂ ਸਕਾਇਤ ਕਰਨ ਤੇ ਅਧਿਆਪਕਾਂ ਨੂੰ ਸਜ਼ਾਵਾਂ ਮਿਲ ਰਹੀਆਂ, ਅਧਿਆਪਕਾਂ ਨੂੰ ਸਕੂਲਾਂ ਵਿਚੋਂ ਕਢਿਆ ਜਾਂਦਾ, ਬਦਲੀਆਂ ਕੀਤੀਆਂ ਜਾਂਦੀਆਂ । ਮਾਪੇ ਲੀਡਰ ਮੰਤਰੀ ਸੰਤਰੀ ਆਕੇ ਅਧਿਆਪਕਾਂ ਦੀ ਬੇਇਜਤੀ ਕਰਦੇ ਕਿ ਬੱਚਿਆਂ ਨੂੰ, ਗਲਤੀਆਂ ਲਾਪਰਵਾਹੀਆਂ ਬੇਈਮਾਨੀਆਂ ਹੇਰਾਫੇਰੀਆਂ ਕਰਨ ਤੇ ਡਾਂਟਿਆ ਕਿਉਂ? ਬੱਚਿਆਂ ਨੂੰ ਚੰਗੇ ਭੋਜਨ ਕਿਉਂ ਨਹੀਂ ਦਿੱਤੇ ਜਾਂਦੇ, ਕਮਰਿਆਂ ਦੀ ਸਫਾਈ ਅਧਿਆਪਕਾਂ ਵਲੋਂ ਕਿਉਂ ਨਹੀਂ ਕੀਤੀ ਜਾਂਦੀ ਆਦਿ ਆਦਿ । ਅਜਿਹੇ ਹਾਲਾਤ ਵਿੱਚ, ਬੱਚਿਆਂ ਦਾ ਆਚਰਣ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਜ਼ੁਮੇਵਾਰੀਆਂ ਦੀਆਂ ਭਾਵਨਾਵਾਂ ਆਦਤਾਂ ਵਿਚਾਰ ਅਤੇ ਚੰਗੇ ਮਾਹੋਲ ਸੱਭ ਤਬਾਹ ਹੋ ਗਏ ਅਤੇ ਵਿਦਿਆਰਥੀਆਂ ਨੂੰ ਮੋਬਾਇਲਾਂ, ਫ਼ਿਲਮੀ ਸਿਤਾਰਿਆਂ ਅਤੇ ਪੰਜਾਬੀ ਗਾਇਕਾਂ ਨੇ, ਬਚਪਨ ਨੂੰ ਸਿੱਧੇ, ਜਵਾਨੀ ਵਿੱਚ ਐਸ਼ ਪ੍ਰਸਤੀਆਂ ਮੋਜ਼ ਮਸਤੀਆਂ ਮਨਮਰਜ਼ੀਆਂ ਕਰਨ ਹਿੱਤ ਪਹੁੰਚਾ ਦਿੱਤਾ । ਬੱਚਿਆਂ ਨੂੰ ਵੱਧ ਤੋਂ ਵੱਧ ਨੰਬਰ ਦੇ ਕੇ, ਸਖ਼ਤ ਮਿਹਨਤ ਇਮਾਨਦਾਰੀ ਤੋਂ ਦੂਰ ਕਰਕੇ, ਹੀਰੋ ਬਣਾਇਆ ਜਾ ਰਿਹਾ ਹੈ ਕਿ ਭਾਰਤੀ ਅਤੇ ਪੰਜਾਬੀ ਬੱਚੇ, ਤਾਂ ਸਰਵੋਤਮ ਵਿਦਵਾਨ, ਗਿਆਨਵਾਨ, ਸਮਝਦਾਰ ਹਨ। ਵਿਦਵਾਨ ਗਿਆਨਵਾਨ ਲੋਕਾਂ ਵਿਚਾਰਕਾਂ ਦੀਆਂ ਭਾਵਨਾਵਾਂ ਵਿਚਾਰਾਂ ਦੀ ਸਰਕਾਰਾਂ ਕਦਰ ਨਹੀਂ ਕਰਦੀਆਂ । ਇਸ ਕਰਕੇ ਬੱਚਿਆਂ ਅੰਦਰ ਹੰਕਾਰ, ਆਕੜ, ਕਾਹਲੀ, ਲਾਪਰਵਾਹੀਆਂ, ਬੇਈਮਾਨੀਆਂ, ਹੇਰਾਫੇਰੀਆਂ, ਲੁਟਮਾਰਾਂ ਖੋਹਾਂ, ਨਸ਼ਿਆਂ ਦੀ ਵਰਤੋਂ ਅਤੇ ਅਪਰਾਧ ਕਰਨ ਦੀਆਂ ਆਦਤਾਂ ਵਧ ਰਹੀਆਂ ਹਨ । ਉਨ੍ਹਾਂ ਦੇ ਦਿਲ ਦਿਮਾਗ, ਭਾਵਨਾਵਾਂ ਵਿਚਾਰਾਂ, ਆਦਤਾਂ, ਵਾਤਾਵਰਣ ਵਿਚੋਂ ਡਰ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਆਗਿਆ ਪਾਲਣ ਸਖ਼ਤ ਮਿਹਨਤ ਇਮਾਨਦਾਰੀ ਦੇ ਵਿਚਾਰ ਭਾਵਨਾਵਾਂ ਆਦਤਾਂ ਖਤਮ ਹੋ ਗਏ ਹਨ ਅਤੇ ਉਹ ਆਪਣੇ ਇਛਾਵਾਂ ਖਾਹਿਸ਼ਾਂ, ਸੰਵਾਦਾਂ, ਅਨੰਦ ਦੀ ਪੂਰਤੀ ਲਈ, ਸਿਖਿਆ ਸੰਸਥਾਵਾਂ ਨੂੰ ਸਿਖਿਆ ਦੇ ਮੰਦਰਾਂ ਦੀ ਥਾਂ, ਐਸ਼ ਪ੍ਰਸਤੀਆਂ, ਮੋਜ਼ ਮਸਤੀਆਂ, ਦੇ ਅੱਡੇ ਬਣਾ ਰਹੇ ਹਨ ਕਿਉਂਕਿ, ਬੱਚਿਆਂ ਵਿਚੋਂ ਅਧਿਆਪਕਾਂ, ਕਾਨੂੰਨਾਂ, ਪੁਲਿਸ ਮਾਪਿਆਂ ਬਜ਼ੁਰਗਾਂ ਦੇ ਡਰ ਹੀ ਖਤਮ ਹੋ ਗਏ ਹਨ । ਬੱਚੇ ਆਪਣੇ, ਇਸ਼ਕ, ਸੈਕਸ, ਨਸ਼ਿਆਂ, ਫੈਸ਼ਨਾਂ, ਮੋਜ਼ ਮਸਤੀਆਂ ਸਵਾਦਾਂ ਨੂੰ ਪੂਰਾ ਕਰਨ ਲਈ, ਵੱਧ ਧੰਨ ਦੌਲਤ ਦੀ ਜ਼ਰੂਰਤ ਦੀ ਪੂਰਤੀ ਲਈ ਉਹ ਚੋਰੀਆ, ਲੁਟਮਾਰਾਂ, ਹੇਰਾਫੇਰੀਆਂ ਅਤੇ ਅਨੇਕਾਂ ਗੈਰ ਕਾਨੂੰਨੀ ਕਾਰਜ਼ ਕਰਦੇ ਕਰਦੇ,‌ ਇਨ੍ਹਾਂ ਦੇ ਆਦੀ ਹੋ ਚੁੱਕੇ ਅਤੇ ਇਨ੍ਹਾਂ ਆਦਤਾਂ ਭਾਵਨਾਵਾਂ ਵਿਚਾਰਾਂ ਕਰਕੇ ਹੀ ਉਹ, ਗੈਰ ਕਾਨੂੰਨੀ ਕਾਰਜ ਕਰ ਰਹੇ ਅਤੇ ਗ਼ੈਰ ਕਾਨੂੰਨੀ ਕਾਰਜ਼ ਕਰਵਾਉਣ ਵਾਲਿਆਂ ਦੇ ਜਾਲ ਵਿਚ ਫਸ ਜਾਂਦੇ ਹਨ ਅਤੇ ਹੋਲੀ ਹੋਲੀ ਉਨ੍ਹਾਂ ਦੀਆਂ ਸ਼ਰੀਰਕ, ਮਾਨਸਿਕ, ਸਮਾਜਿਕ, ਗਤੀਵਿਧੀਆਂ, ਆਦਤਾਂ, ਭਾਵਨਾਵਾਂ, ਵਿਚਾਰ ਵੱਧਦੇ ਜਾਂਦੇ ਹਨ। ਭੋਜਨ ਦੀ ਥਾਂ ਫਾਸਟ ਫੂਡ, ਜੰਕ ਫੂਡ, ਪਾਣੀ ਦੀ ਥਾਂ ਕੋਲਡ ਡਰਿੰਕ ਅਤੇ ਨਸ਼ਿਆਂ ਦੀਆਂ ਬੋਤਲਾਂ, ਜਵਾਨੀ ਨੂੰ ਮਹਿਕਾਉਣ, ਨਚਾਉਣ ਅਤੇ ਐਸ਼ ਪ੍ਰਸਤੀਆਂ, ਮੋਜ਼ ਮਸਤੀਆਂ ਮਨਮਰਜ਼ੀਆਂ ਵਿਚ ਡੁੱਬਣ ਦੀਆਂ ਲਾਲਸਾਵਾਂ ਵੱਧ ਰਹੀਆਂ ਹਨ ਅਤੇ ਜਦੋਂ ਉਹ ਬੱਚੇ ਅਤੇ ਨੋਜਵਾਨ ਆਪਣੇ ਘਰ ਪਰਿਵਾਰਾਂ, ਮਹੱਲਿਆ, ਕਾਲੋਨੀਆਂ, ਸੜਕਾਂ ਪਾਰਕਾਂ ਵਿਖੇ ਕਿਸੇ ਤੋਂ ਵੀ ਨਹੀਂ ਡਰਦੇ, ਸ਼ਰਮ ਨਹੀਂ ਕਰਦੇ, ਅਤੇ ਅਜਿਹੀਆਂ ਗਤੀਵਿਧੀਆਂ, ਆਦਤਾਂ, ਵਾਤਾਵਰਨ, ਵਿਚਾਰ ਭਾਵਨਾਵਾਂ ਲੈਕੇ ਉਹ ਘਰੋਂ ਜਾ ਸ਼ਹਿਰ ਪਿੰਡ ਜਾ ਦੇਸ਼ ਵਿਚੋਂ ਬਾਹਰ ਜਾਣਗੇ ਤਾਂ ਆਪਣੀਆਂ ਮਾੜੀਆਂ ਆਦਤਾਂ, ਭਾਵਨਾਵਾਂ ਵਿਚਾਰਾਂ ਅਤੇ ਸਾਥੀਆਂ ਅਨੁਸਾਰ ਉਹ ਡਾਕਟਰ ਅਬਦੁਲ ਕਲਾਮ, ਸਵਾਮੀ ਵਿਵੇਕਾਨੰਦ ਜੀ, ਡਾਕਟਰ ਅੰਬੇਦਕਰ ਜੀ, ਜਾ ਨੇਤਾ ਜੀ ਸੁਭਾਸ਼ ਚੰਦਰ ਬੋਸ, ਨਹੀਂ, ਚੋਰ ਲੁਟੇਰੇ ਹੀ ਬਣਕੇ ਆਪਣੀਆਂ ਆਦਤਾਂ ਅਨੁਸਾਰ, ਗੈਰ ਕਾਨੂੰਨੀ ਅਤੇ ਗੈਰ ਮਨੁੱਖੀ ਅਪਰਾਧੀਆਂ ਜਾਂ ਨਸ਼ਈਆਂ ਵਾਲੇ ਕਾਰਜ਼ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਘਰ ਪਰਿਵਾਰਾਂ, ਮਹੱਲਿਆ, ਕਾਲੋਨੀਆਂ, ਸਿਖਿਆ ਸੰਸਥਾਵਾਂ, ਦਫ਼ਤਰਾਂ, ਪ੍ਰਾਈਵੇਟ ਸੈਕਟਰ ਵਿੱਚ ਸਨਮਾਨ ਨਹੀਂ ਮਿਲ ਸਕਦੇ ਅਤੇ ਉਹ ਅਮਰੀਕਾ ਹੀ ਨਹੀਂ, ਦੂਸਰੇ ਦੇਸ਼ਾਂ ਅਤੇ ਰਾਜਾਂ ਵਿੱਚੋਂ ਵੀ ਵਾਪਸ ਆਕੇ ਆਪਣੇ ਖੇਤਰ ਵਿਚ ਬਦਮਾਸ਼ੀਆਂ, ਲੁਟਮਾਰਾ, ਬੇਈਮਾਨੀਆਂ, ਹੇਰਾਫੇਰੀਆਂ ਹੀ ਕਰਣਗੇ, ਇਸ ਲਈ ਵਿਦਿਆਰਥੀਆਂ ਨੂੰ ਮਹਾਨ ਆਚਰਨ, ਸੰਸਕਾਰ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ, ਸਹਿਣਸ਼ੀਲਤਾ, ਨਿਮਰਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਦੇ ਗੁਣ ਗਿਆਨ ਵੀਚਾਰ, ਭਾਵਨਾਵਾਂ, ਆਦਤਾਂ ਦੇਣ ਲਈ ਯਤਨ ਕੀਤੇ ਜਾਣ ਤਾਂ ਜ਼ੋ ਭਾਰਤ ਅਤੇ ਭਾਰਤੀ, ਸੰਸਾਰ ਵਿੱਚ ਇਜ਼ਤ ਸਨਮਾਨ ਪਾਉਂਣ ਅਤੇ ਇਹ ਸਭ ਡਿਗਰੀਆਂ, ਅਧਿਕਾਰਾਂ, ਹੱਕਾਂ, ਆਰਾਮ ਪ੍ਰਸਤੀਆਂ, ਮੋਜ਼ ਮਸਤੀਆਂ, ਮਨਮਰਜ਼ੀਆਂ, ਫੈਸਨਾਂ ਨਾਲ ਨਹੀਂ, ਸਗੋਂ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਜ਼ੁਮੇਵਾਰੀਆਂ ਨੂੰ ਨਿਭਾਉਣ ਵਾਲੇ ਗੁਣ ਗਿਆਨ ਭਾਵਨਾਵਾਂ ਵਿਚਾਰਾਂ ਆਦਤਾਂ, ਸਾਦਗੀ, ਨਿਮਰਤਾ ਸ਼ਹਿਣਸ਼ੀਲਤਾ ਨਾਲ ਸਨਮਾਨਿਤ ਹੋਣ ਅਤੇ ਹਰ ਥਾਂ ਉਨ੍ਹਾਂ ਦੀ ਇਜ਼ਤ ਸਨਮਾਨ ਕਦਰ ਹੋਵੇ । ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620

Related Post